06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵਲੋਂ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ, 6 ਸਤੰਬਰ (ਬਲਜਿੰਦਰਪਾਲ ਸਿੰਘ)-ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵਲੋਂ ਡੀ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਹੁਸ਼ਿਆਰਪੁਰ, 6 ਸਤੰਬਰ (ਬਲਜਿੰਦਰਪਾਲ ਸਿੰਘ)-ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵਲੋਂ ਡੀ. ਏ. ਵੀ. ਸਕੂਲ ਦੇ ਆਡੀਟੋਰੀਅਮ ’ਚ ਕਾਰਨੀਆ ਟਰਾਂਸਪਲਾਂਟ ਤੇ ਨੇਤਰਦਾਨ ਜਾਗਰੂਕਤਾ ਸੰਬੰਧੀ ਸੈਮੀਨਾਰ ਕਰਵਾਇਆ। ਇਸ ਮੌਕੇ ਮੇਅਰ ਪਰਵੀਨ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੇ ਪ੍ਰਧਾਨ ਰੋਟੇਰੀਅਨ ਰਾਕੇਸ਼ ਕਪੂਰ ਨੇ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਪ੍ਰਾਜੈਕਟ ਗਿਫ਼ਟ ਆਫ਼ ਸਾਈਟ ਦੇ ਚੇਅਰਮੈਨ ਰੋਟੇਰੀਅਨ ਮਨੋਜ ਓਹਰੀ ਨੇ ਕਿਹਾ ਕਿ ਰੋਟਰੀ ਦੇ ਇਸ ਮਹੱਤਵਾਕਾਂਕਸ਼ੀ ਪ੍ਰਾਜੈਕਟ ਤਹਿਤ ਹੁਣ ਤੱਕ 1285 ਸਫਲ ਕਾਰਨੀਆ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸਫਲ ਟਰਾਂਸਪਲਾਂਟਾਂ ਰਾਹੀਂ ਸੈਂਕੜੇ ਪਰਿਵਾਰਾਂ ਦੀ ਜ਼ਿੰਦਗੀ ’ਚ ਮੁੜ ਰੌਸ਼ਨੀ ਅਤੇ ਉਮੀਦ ਆਈ ਹੈ। ਇਸ ਸੈਮੀਨਾਰ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ 11 ਲਾਭਪਾਤਰੀ ਵੀ ਇਸ ਮੌਕੇ ਪੁੱਜੇ, ਜਿਨ੍ਹਾਂ ਦੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਕਾਰਨੀਆ ਟਰਾਂਸਪਲਾਂਟ ਸਫਲਤਾਪੂਰਵਕ ਹੋਏ ਸਨ। ਇਸ ਮੌਕੇ ਜਲੰਧਰ ਦੇ ਪ੍ਰਸਿੱਧ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਅਮਨਦੀਪ ਸਿੰਘ ਅਰੋੜਾ ਨੇ ਕਾਰਨੀਆ ਟਰਾਂਸਪਲਾਂਟ ਤੇ ਨੇਤਰਦਾਨ ਦੀ ਵਿਗਿਆਨਕ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਮੇਅਰ ਪ੍ਰਵੀਨ ਸੈਣੀ ਨੇ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੇਤਰਦਾਨ ਸੱਚਮੁੱਚ ਮਹਾਂ ਦਾਨ ਹੈ। ਇਸ ਮੌਕੇ ਸਾਬਕਾ ਡਿਸਟ੍ਰਿਕਟ ਗਵਰਨਰ ਸੁਰਿੰਦਰ ਵਿਜ, ਸਾਬਕਾ ਡਿਸਟ੍ਰਿਕਟ ਗਵਰਨਰ ਅਰੁਣ, ਬਰਿੰਦਰ ਸਿੰਘ ਮਸੀਤੀ, ਡਾ. ਕੇਵਲ ਸਿੰਘ ਕਾਜਲ ਤੇ ਡਾ. ਪਰਮਿੰਦਰ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰੋਟੇਰੀਅਨ ਇੰਦਰਪਾਲ ਸਿੰਘ ਸਚਦੇਵਾ, ਡੀ. ਪੀ. ਕਥੂਰੀਆ, ਐਲ. ਐਨ. ਵਰਮਾ, ਪਰਵੀਨ ਪਾਲਿਆਲ, ਸਤੀਸ਼ ਗੁਪਤਾ, ਪਰਵੀਨ ਪੱਬੀ, ਜਗਮੀਤ ਸਿੰਘ ਸੇਠੀ, ਜਤਿੰਦਰ ਕੁਮਾਰ, ਜੋਗਿੰਦਰ ਸਿੰਘ, ਅਸ਼ੋਕ ਸ਼ਰਮਾ, ਵਿਕਰਮ ਸ਼ਰਮਾ, ਜਸਵੰਤ ਸਿੰਘ ਭੋਗਲ, ਰਜਨੀਸ਼ ਗੁਲਿਆਨੀ, ਕੁਲਜੀਤ ਸਿੰਘ ਸੈਣੀ, ਅਤੁੱਲ ਚੌਧਰੀ, ਰੋਹਿਤ ਚੋਪੜਾ, ਯੋਗੇਸ਼ ਚੰਦਰ ਤੇ ਸਨੇਹ ਜੈਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਾਤਾਰਪੁਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਹੰਗਾਮੀ ਬੈਠਕ ਅਗਲੀ ਖ਼ਬਰ ਹਲਕਾ ਚੱਬੇਵਾਲ ’ਚ ਹੋਵੇਗੀ ਸੁਖਬੀਰ ਦੀ ਦੂਸਰੇ ਦੌਰ ਦੀ ਪਹਿਲੀ ਰੈਲੀ
Ad Position 24