ਰੈਲ ਮਾਜਰਾ ਦਾ ਕੁਸ਼ਤੀ ਦੰਗਲ ਸ਼ਾਨੋ-ਸ਼ੌਕਤ ਨਾਲ ਕਰਵਾਇਆ
ਕਾਠਗੜ੍ਹ, 6 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁੱਗਾ ਜਾਹਰ ਪੀਰ ਨੂੰ ਸਮਰਪਿਤ ਪਿੰਡ ਰੈਲ ਮਾਜਰਾ ਦਾ ਕੁਸ਼ਤੀ ਦੰਗਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਕੁਸ਼ਤੀ ਦੰਗਲ ਵਿਚ ਪੰਜਾਬ ਦੇ ਨਾਮਵਰ ਅਖਾੜਿਆਂ ਦੇ ਸੱਦੇ ਹੋਏ ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਵਿਖਾਏ।
ਕਾਠਗੜ੍ਹ, 6 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁੱਗਾ ਜਾਹਰ ਪੀਰ ਨੂੰ ਸਮਰਪਿਤ ਪਿੰਡ ਰੈਲ ਮਾਜਰਾ ਦਾ ਕੁਸ਼ਤੀ ਦੰਗਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਕੁਸ਼ਤੀ ਦੰਗਲ ਵਿਚ ਪੰਜਾਬ ਦੇ ਨਾਮਵਰ ਅਖਾੜਿਆਂ ਦੇ ਸੱਦੇ ਹੋਏ ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਵਿਖਾਏ। ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਰੁਸਤਮ-ਏ-ਹਿੰਦ ਪਹਿਲਵਾਨ ਪਰਮਿੰਦਰ ਡੂਮਛੇੜੀ ਦੇ 17 ਸਾਲਾ ਸਪੁੱਤਰ ਜੀਤ ਸਿਮਰਤ ਡੂਮਛੇੜੀ ਅਤੇ ਲਵਪ੍ਰੀਤ ਅਖਾੜਾ ਭੂੰਦੜ ਵਿਚਕਾਰ ਕਰਵਾਈ ਗਈ, ਜਿਸ ਵਿਚ ਜੀਤ ਸਿਮਰਤ ਜੇਤੂ ਰਿਹਾ। ਦੋ ਨੰਬਰ ਦੀ ਪਟਕੇ ਦੀ ਕੁਸ਼ਤੀ ਮਨੀ ਪਥਰੇੜੀ ਜੱਟਾਂ ਨੇ ਸਪਿੰਦਰ ਮਾਨਸਾ ਨੂੰ ਹਰਾ ਕੇ ਆਪਣੇ ਨਾਂਅ ਕੀਤੀ। ਸਪੈਸ਼ਲ ਕੁਸ਼ਤੀ ਵਿਚ ਸਾਬਰ ਮਗਰੋੜ ਨੇ ਆਸ਼ੂ ਡੂਮਛੇੜੀ ਨੂੰ ਹਰਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਰਿੰਕੂ ਪਹਿਲਵਾਨ ਅਖਾੜਾ ਮਗਰੋੜ ਦਾ ਵਿਸ਼ੇਸ਼ ਸਨਮਾਨ ਕੀਤਾ। ਰਾਜਨੀਤਕ ਆਗੂਆਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ, ਐਡਵੋਕੇਟ ਰਾਜਵਿੰਦਰ ਲੱਕੀ ਭਾਜਪਾ ਜ਼ਿਲ੍ਹਾ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਆਗੂ ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ ਵਿਸ਼ੇਸ਼ ਤੌਰ ‘ਤੇ ਇਸ ਛਿੰਝ ਮੇਲੇ ਵਿਚ ਪਹੁੰਚੇ ਹੋਏ ਸਨ। ਪ੍ਰਬੰਧਕਾਂ ਵਿਚ ਸਰਪੰਚ ਸਿਕੰਦਰ ਸਿੰਘ ਲਾਂਦੀ, ਸੇਠੀ ਸਰਪੰਚ, ਸਾਬਕਾ ਸਰਪੰਚ ਦੌਲਤ ਰਾਮ, ਕਰਨੈਲ ਸਿੰਘ ਭੂੰਬਲਾ, ਸੁਭਾਸ਼ ਭਾਟੀਆ, ਨੰਬਰਦਾਰ ਨਸੀਬ ਚੰਦ, ਕਾਲਾ ਨੰਬਰਦਾਰ, ਚੌਧਰੀ ਸੋਹਣ ਲਾਲ, ਕਾਲੂ ਚੌਧਰੀ ਅਤੇ ਐਨ. ਆਰ. ਆਈ. ਆਕਾਸ਼ ਚੌਧਰੀ, ਹਰਸ਼ਦੀਪ ਭਾਟੀਆ, ਮੋਹਣਾ ਚੌਧਰੀ, ਗਿੰਦਾ ਚੌਧਰੀ, ਬੱਲੂ ਗੁੱਜਰ, ਰਾਣਾ ਨੰਬਰਦਾਰ ਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।