ਵਿਧਾਇਕ ਡਾ. ਸੁੱਖੀ ਵਲੋਂ ਗੜ੍ਹੀ ਅਜੀਤ ਸਿੰਘ ਵਿਖੇ ਗ੍ਰਾਮ ਪੰਚਾਇਤ ਵਲੋਂ ਕਰਵਾਏ ਵੱਖ-ਵੱਖ ਵਿਕਾਸ ਕਾਰਜਾਂ ਦੇੇ ਉਦਘਾਟਨ
ਔੜ /ਝਿੰਗੜਾਂ, 18 ਅਗਸਤ (ਕੁਲਦੀਪ ਸਿੰਘ ਝਿੰਗੜ) - ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ.
ਔੜ /ਝਿੰਗੜਾਂ, 18 ਅਗਸਤ (ਕੁਲਦੀਪ ਸਿੰਘ ਝਿੰਗੜ) - ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਬਹਾਦਰ ਸਿੰਘ ਥਿਆੜਾ ਦੀ ਦੇਖ ਰੇਖ ਹੇਠ ਹੋਏ ਪਿੰਡ ਦੇ ਵੱਖ- ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਉਪਰੰਤ ਰੱਖੇ ਗਏ ਸਮਾਗਮ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਸੂਬੇ ਦੀਆਂ ਮਾਵਾਂ ਧੀਆਂ ਦੇ ਖਾਤਿਆਂ ਵਿਚ 3000 -4500 ਰੁਪਏ ਪਾ ਕੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਉਥੇ ਲੋੜਵੰਦਾਂ ਦੇ ਨਵੇਂ ਰਾਸ਼ਨ ਕਾਰਡ ਦੇ ਵੀ ਫਾਰਮ ਭਰੇ ਗਏ ਅਤੇ 50 ਸਾਲ ਤੋਂ ਉਪਰ ਬਜੁੁਰਗਾਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਮੁੱਖ ਮੰਤਰੀ ਤੀਰਥ ਯਾਤਰਾ ਰਾਹੀਂ ਦਰਸ਼ਨ ਕਰਵਾਏ ਜਾ ਰਹੇ ਹਨ। ਵਿਧਾਇਕ ਡਾ. ਸੁੱਖੀ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੁਬਾਰਾ ਸੂਬੇ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਆਪ ਦੀ ਅਗਵਾਈ ਵਾਲੀ ਸਰਕਾਰ ਬਣਾਉਣਗੇ। ਵਿਧਾਇਕ ਡਾ. ਸੁੱਖੀ ਨੇ ਸਰਪੰਚ ਬਹਾਦਰ ਸਿੰਘ ਥਿਆੜਾ ਤੇ ਉਨ੍ਹਾਂ ਦੇ ਸਾਥੀ ਪੰਚਾਇਤ ਮੈਂਬਰਾਂ ਨੂੰ ਪਿੰਡ ਦੇ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਨੇ ਉਦਘਾਟਨੀ ਸਮਾਗਮ ਵਿੱਚ ਪੁੱਜੇ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਉਨ੍ਹਾਂ ਨਾਲ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ. ਸੀ ਵਿੰਗ, ਆਪ ਆਗੂ ਪਵਨਜੀਤ ਸਿੰਘ ਸਿੱਧੂ ਗੁਣਾਚੌਰ ਅਤੇ ਪਿੰਡ ਵਾਸੀਆਂ ਦਾ ਧੰਨਵਾਦ। ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ. ਸੀ ਵਿੰਗ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਵਨਜੀਤ ਸਿੰਘ ਸਿੱਧੂ ਗੁਣਾਚੌਰ ਆਪ ਆਗੂ, ਸਰਪੰਚ ਬਹਾਦਰ ਸਿੰਘ ਥਿਆੜਾ, ਰੂਪ ਲਾਲ ਧੀਰ, ਅਮਰੀਕ ਸਿੰਘ ਪੁਰੇਵਾਲ ਪ੍ਰਧਾਨ ਛਿੰਝ ਕਮੇਟੀ, ਮੇਜਰ ਸਿੰਘ ਥਿਆੜਾ, ਸੁਖਬੀਰ ਸਿੰਘ ਥਿਆੜਾ, ਜਸਪਾਲ ਧੀਰ, ਜਸਵਿੰਦਰ ਕੁਮਾਰ ਜੇ. ਈ, ਬਲਕਾਰ ਸਿੰਘ ਅਣਦੇਹ, ਗੋਬਿੰਦ ਸਿੰਘ ਧੀਰ ਪੰਚ, ਲਖਵਿੰਦਰ ਸਿੰਘ ਅੱਤਾ ਪੰਚ, ਮਾ. ਸਤਨਾਮ ਧੀਰ, ਸੁਖਦੇਵ ਧੀਰ, ਬਹਾਦਰ ਦਦਰਾਲ, ਅਵਤਾਰ ਸਿੰਘ ਦਿਉਲ, ਹਰਪ੍ਰੀਤ ਸਿੰਘ ਅਣਦੇਹ, ਗੁਰਸ਼ਰਨ ਸਿੰਘ ਪੁਰੇਵਾਲ, ਸਤਿੰਦਰ ਸਿੰਘ ਥਿਆੜਾ, ਪ੍ਰਦੀਪ ਸਿੰਘ ਥਿਆੜਾ, ਸੁਰਜੀਤ ਸਿੰਘ ਪੁਰੇਵਾਲ, ਜਸਪਾਲ ਧੀਰ, ਤਾਰਾ ਸਿੰਘ ਪੰਚ, ਮੇਜਰ ਧੀਰ, ਬਲਿਹਾਰ ਸਿੰਘ ਅਣਦੇਹ, ਸੁਰਜੀਤ ਸਿੰਘ ਚਾਹਲ, ਜਸਵੀਰ ਸਿੰਘ ਮਾਹਲ ਆਦਿ ਹਾਜ਼ਰ ਸਨ।