ਜੇ. ਐਸ. ਐਫ਼.ਐਚ. ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ‘ਫੁੱਟਬਾਲ ਰੈਜ਼ੀਡੈਂਸ਼ੀਅਲ ਅਕੈਡਮੀ’ ਸਥਾਪਿਤ
ਨਵਾਂਸ਼ਹਿਰ, 18 ਅਗਸਤ (ਦੀਦਾਰ ਸਿੰਘ ਸ਼ੇਤਰਾ) - ਸਥਾਨਕ ਚੰਡੀਗੜ੍ਹ ਰੋਡ ਸਥਿਤ ਜੇ. ਐਸ.
ਨਵਾਂਸ਼ਹਿਰ, 18 ਅਗਸਤ (ਦੀਦਾਰ ਸਿੰਘ ਸ਼ੇਤਰਾ) - ਸਥਾਨਕ ਚੰਡੀਗੜ੍ਹ ਰੋਡ ਸਥਿਤ ਜੇ. ਐਸ. ਐਫ਼. ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਇਲਾਕੇ ਅਤੇ ਖਿਡਾਰੀਆਂ ਦੀ ਜ਼ੋਰਦਾਰ ਮੰਗ ਨੂੰ ਧਿਆਨ ਵਿੱਚ ਰਖਦਿਆਂ ਜੇ. ਐਸ. ਐਫ਼. ਐਚ ਖਾਲਸਾ ਸੀ. ਸੈ. ਸਕੂਲ ਨਵਾਂਸ਼ਹਿਰ ਵਿਖੇ ਫੁੱਟਬਾਲ ਦੀ ਰੈਜ਼ੀਡੈਂਸ਼ੀਅਲ ਫੁੱਟਬਾਲ ਅਕੈਡਮੀ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਫੁੱਟਬਾਲ ਅਕੈਡਮੀ ਵਿੰਗ ਇਸ ਸਕੂਲ ਨੂੰ ਖੇਡ ਸੰਸਥਾ ਦਾ ਰੂਪ ਦਿੰਦੇ ਹੋਇਆਂ ਸਾਡੇ ਇਸ ਵਿੱਦਿਅਕ ਸੰਸਥਾ ਦਾ ਇੱਕ ਵਿਸ਼ੇਸ਼ ਭਾਗ ਹੈ। ਉਹਨਾਂ ਦੱਸਿਆ ਕਿ ਇਹ ਵਿੰਗ ਵਿਦਿਆਰਥੀਆਂ ਨੂੰ ਫੁੱਟਬਾਲ ਦੀ ਖੇਡ ਵਿੱਚ ਸਿਖਲਾਈ ਦੇਣ ਲਈ ਸਮਰਪਿਤ ਹੈ। ਇਹ ਨੌਜਵਾਨ ਖਿਡਾਰੀਆਂ ਨੂੰ ਪੇਸ਼ਾਵਰ ਕੋਚਿੰਗ, ਆਧੁਨਿਕ ਸਹੂਲਤਾਂ ਅਤੇ ਉਨ੍ਹਾਂ ਦੇ ਹੁੱਨਰ ਨੂੰ ਵਿਕਸਤ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ। ਇਸ ਲਈ ਤਜਰਬੇਕਾਰ ਕੋਚ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦਿਆਂ ਉਨ੍ਹਾਂ ਨੂੰ ਅਨੁਸ਼ਾਸਨ, ਤੰਦਰੁਸਤੀ ਅਤੇ ਖੇਡ ਭਾਵਨਾ ਬਣਾਉਣ ਵਿੱਚ ਮਦਦ ਕਰਦੇ ਹਨ। ਖਿਡਾਰੀਆਂ ਨੂੰ ਅਸਲ ਖੇਡ ਅਨੁਭਵ ਦੇਣ ਲਈ ਨਿਯਮਤ ਅਭਿਆਸ ਸੈਸ਼ਨ ਅਤੇ ਮੈਚਾਂ ਦੇ ਪ੍ਰਬੰਧ ਕੀਤੇ ਜਾਣਗੇ। ਫੁੱਟਬਾਲ ਅਕੈਡਮੀ ਵਿੰਗ ਵਿਦਿਆਰਥੀਆਂ ਨੂੰ ਅੰਤਰ-ਸਕੂਲ ਅਤੇ ਜ਼ਿਲ੍ਹਾ-ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕਰਦਾ ਹੈ। ਅਕੈਡਮੀ ਵਿੰਗ ਦੇ ਵਿਦਿਆਰਥੀ ਕੇਵਲ ਸਟੇਟ ਪੱਧਰ ਦਾ ਮੈਚ ਖੇਡਣ ਜਾਣਗੇ। ਉਹਨਾਂ ਦੱਸਿਆ ਕਿ ਅੱਜ ਦੀ ਤਾਰੀਖ ਵਿੱਚ ਪੂਰੇ ਜ਼ਿਲ੍ਹੇ (ਸ਼ਹੀਦ ਭਗਤ ਸਿੰਘ ਨਗਰ) ਵਿੱਚ ਕੋਈ ਵੀ ਫੁੱਟਬਾਲ ਦੀ ਸਿਖਲਾਈ ਲਈ ਰੈਜ਼ੀਡੈਂਸ਼ੀਅਲ ਅਕੈਡਮਿਕ ਵਿੰਗ ਨਹੀਂ ਹੈ ਤੇ ਉਹਨਾਂ ਇਹ ਵੀ ਦੱਸਿਆ ਕਿ ਅੰਡਰ -17 ਦੇ ਖਿਡਾਰੀਆਂ ਲਈ 20 ਸੀਟਾਂ ਅਤੇ ਅੰਡਰ-14 ਦੇ ਖਿਡਾਰੀਆਂ ਲਈ 18 ਸੀਟਾਂ ਅਲਾਟ ਹੋਈਆਂ ਹਨ। ਵਿਦਿਆਰਥੀਆਂ ਦੇ ਇਸ ਵਿੰਗ ਵਿੱਚ ਖਾਣਾ ਅਤੇ ਰਹਿਣ ਦੀ ਸਹੂਲਤਾਂ ਦਾ ਸ਼ਾਨਦਾਰ ਪ੍ਰਬੰਧ ਵਿਦਿਆਰਥੀ ਖਿਡਾਰੀਆਂ ਤੋਂ ਬਿਨਾਂ ਕੋਈ ਫ਼ੀਸ ਖਰਚੇ ਦੇ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਖੇਡਾਂ ਨੂੰ ਪਿਆਰ ਕਰਨ ਵਾਲੇ ਮਾਪਿਆਂ ਅਤੇ ਦੂਸਰੇ ਨਾਗਰਿਕਾਂ ਨੂੰ ਆਪਣੇ ਬੱਚਿਆਂ ਦੇ ਉਜਵੱਲ ਭਵਿੱਖ ਲਈ ਖਾਲਸਾ ਸਕੂਲ ਵਿੱਚ ਦਾਖਲ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਉਹਨਾਂ ਦੇ ਨਾਲ ਡੀ. ਪੀ ਮਨਜੀਤ ਸਿੰਘ, ਇੰਦਰਜੀਤ ਮਾਹੀ, ਬਲਜਿੰਦਰ ਸਿੰਘ, ਪ੍ਰੇਮ ਸਿੰਘ, ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ, ਪੂਜਾ ਸ਼ਰਮਾ, ਪੂਜਾ ਰਾਣੀ, ਕੰਚਨ ਸੋਨੀ, ਸੰਦੀਪ ਕੌਰ, ਹਰਮਨਦੀਪ ਸ਼ਾਮਿਲ ਸਨ। ਤਸਵੀਰ 18 ਨਵਾਂਸ਼ਹਿਰ 13 ਪ੍ਰਿੰਸੀਪਲ ਦਲਜੀਤ ਸਿੰਘ ਬੋਲਾ