18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਡੀ.ਏ. ਨਾ ਦੇ ਕੇ ਪੰਜਾਬ ਸਰਕਾਰ ਨੇ ਸੂਬੇ ਦੇ ਮੁਲਾਜ਼ਮਾਂ ਨਾਲ ਕੀਤਾ ਧੋਖਾ-ਸੰਗਤ ਸਿੰਘ ਗਿਲਜੀਆਂ

ਅੱਡਾ ਸਰਾਂ, 18 ਅਗਸਤ (ਹਰਜਿੰਦਰ ਸਿੰਘ ਮਸੀਤੀ)-ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀ. ਏ.

Ad Position 21
No active advertisement
ਬੁੱਢੀ ਪਿੰਡ ਵਿਚ ਵਾਸੀਆਂ ਨੂੰ ਲਾਮਬੰਦ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ। ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ, ਦਵਿੰਦਰਜੀਤ ਸਿੰਘ ਤੇ ਹੋਰ। 19-08-2026
ਅੱਡਾ ਸਰਾਂ, 18 ਅਗਸਤ (ਹਰਜਿੰਦਰ ਸਿੰਘ ਮਸੀਤੀ)-ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀ. ਏ. ਨਾ ਦੇ ਕੇ ਪੰਜਾਬ ਸਰਕਾਰ ਨੇ ਲਗਪਗ 7 ਲੱਖ ਮੁਲਾਜ਼ਮਾਂ ਅਤੇ ਲੱਖਾਂ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਬੁੱਢੀਪਿੰਡ ਵਿਚ ਹੋਈ ਮੀਟਿੰਗ ਦੌਰਾਨ ਕੀਤਾ। ਗਿਲਜੀਆਂ ਨੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਪੋਲ ਖੋਲ੍ਹਦੇ ਹੋਏ ਆਖਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਹੱਕ ਦੇਣ ਦੀ ਬਜਾਏ ਪੰਜਾਬ ਸਰਕਾਰ ਨੇ ਆਪਣੇ ਮਹਿਕਮਿਆਂ ਨੂੰ ਚਿੱਠੀ ਜਾਰੀ ਕਰਕੇ ਡੀ.ਏ. ਨਾ ਜਾਰੀ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਕਿਸਾਨ ਮਜ਼ਦੂਰ ਵਪਾਰੀਆਂ ਦੀ ਤਰ੍ਹਾਂ ਕਰਮਚਾਰੀ ਵਰਗ ਵੀ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦੇ ਚਲਦਿਆ ਸੜਕਾਂ ਤੇ ਉੱਤਰਨ ਲਈ ਮਜਬੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਵੱਖ ਵੱਖ ਮਹਿਕਮਿਆਂ ਦੇ ਕਰਮਚਾਰੀ ਮੰਗਾਂ ਦੀ ਸੁਣਵਾਈ ਨਾ ਹੋਣ ਤੇ ਕਰਮਚਾਰੀ ਨਿਰਾਸ਼ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਨੇ ਪਿੰਡ ਵਾਸੀਆਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਲਾਮਬੰਦ ਕਰਦੇ ਹੋਏ ਪਾਰਟੀ ਦੀ ਲੋਕ ਹਿਤੈਸ਼ੀ ਸੋਚ ਨਾਲ ਜੋੜਿਆ ਅਤੇ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਵਰਕਰਾਂ ਨੂੰ ਲੋਕਾਂ ਦਾ ਸਾਥ ਦੇਣ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਸੀਨੀਅਰ ਕਾਂਗਰਸ ਆਗੂ ਦਵਿੰਦਰਜੀਤ ਸਿੰਘ ਬੁੱਢੀਪਿੰਡ, ਨੰਬਰਦਾਰ ਤਜਿੰਦਰ ਸਿੰਘ ਸੁਖਦੇਵ ਸਿੰਘ ਬੌਬੀ, ਪਰਮਿੰਦਰ ਸ਼ਰਮਾ, ਰਵਿੰਦਰ ਪਾਲ ਸਿੰਘ ਗੋਰਾ, ਜਤਿੰਦਰਪਾਲ ਸਿੰਘ ਝਾਵਰ, ਹਰਮੇਸ਼ ਬਸੀ, ਦਲਜੀਤ ਸਿੰਘ, ਮਹਾਵੀਰ ਸਿੰਘ, ਸਰਬਜੀਤ ਸਿੰਘ ਵਿੱਕੀ, ਜੋਗਿੰਦਰ ਸਿੰਘ, ਰੰਗਾ, ਸਾਬਕਾ ਸਰਪੰਚ ਯੋਗਰਾਜ, ਓਂਕਾਰ ਸਿੰਘ, ਪਰਮਜੀਤ ਸਿੰਘ, ਜਸਕਰਨ ਸਿੰਘ, ਲਖਵੀਰ ਸਿੰਘ, ਅਮਰਜੀਤ ਸਿੰਘ, ਗੁਰਿੰਦਰ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਪੰਮਾ, ਜਸਵਿੰਦਰ ਸਿੰਘ, ਜਸਵੀਰ ਸਿੰਘ, ਹੈਪੀ ਗੁੱਜਰ, ਜਾਹੂਰੀ, ਪ੍ਰਦੀਪ, ਰੇਸ਼ਮ ਸਿੰਘ, ਅਨਿਲ ਪਿੰਕਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜੇ. ਐਸ. ਐਫ਼.ਐਚ. ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ‘ਫੁੱਟਬਾਲ ਰੈਜ਼ੀਡੈਂਸ਼ੀਅਲ ਅਕੈਡਮੀ’ ਸਥਾਪਿਤ ਅਗਲੀ ਖ਼ਬਰ ਧਾਰਮਿਕ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਧਾਰਮਿਕ ਮੁਕਾਬਲਿਆਂ ’ਚ ਹੁਸ਼ਿਆਰਪੁਰ ਜ਼ੋਨ ਵਲੋਂ ਸ਼ਾਨਦਾ...
Ad Position 24