08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੂਸਾਪੁਰ ਰੋਡ ਬਾਜ਼ਾਰ ’ਚ ਤਿੰਨ ਗੈਂਗਸਟਰਾਂ ਨੇ ਚਲਾਈ ਗੋਲੀ, ਪੁਲਿਸ ਨਾਲ ਹੋਈ ਮੁੱਠਭੇੜ

ਨਵਾਂਸ਼ਹਿਰ, 7 ਅਗਸਤ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਦੇ ਮੂਸਾਪੁਰ ਰੋਡ ’ਤੇ ਗੈਂਗਸਟਰਾਂ ਵਲੋਂ ਦੇਰ ਸ਼ਾਮ ਗੋਲੀ ਚਲਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਪੁਲਿਸ ਮੁਲਾਜ਼ਮ ਦੇ ਵੀ ਵੱਜੀ ਹੈ।

Ad Position 21
No active advertisement
ਨਵਾਂਸ਼ਹਿਰ ਵਿਖੇ ਘਟਨਾ ਸਥਾਨ ’ਤੇ ਪੁੱਜੀ ਪੁਲਿਸ ਪਾਰਟੀ ਜਾਂਚ ਕਰਨ ਸਮੇਂ। 08-08-2026
ਨਵਾਂਸ਼ਹਿਰ, 7 ਅਗਸਤ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਦੇ ਮੂਸਾਪੁਰ ਰੋਡ ’ਤੇ ਗੈਂਗਸਟਰਾਂ ਵਲੋਂ ਦੇਰ ਸ਼ਾਮ ਗੋਲੀ ਚਲਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਪੁਲਿਸ ਮੁਲਾਜ਼ਮ ਦੇ ਵੀ ਵੱਜੀ ਹੈ। ਰਮਨ ਭੂਸ਼ਣ ਕੌਂਸਲਰ ਨਵਾਂਸ਼ਹਿਰ ਨੇ ਦੱਸਿਆ ਕਿ ਬਾਜ਼ਾਰ ਵਿੱਚ ਗੋਲੀ ਚੱਲਣ ਸਮੇਂ ਇੱਕਦਮ ਡਰ ਵਾਲਾ ਮਹੌਲ ਬਣ ਗਿਆ। ਉਨ੍ਹਾਂ ਦੱਸਿਆ ਕਿ ਇੱਕ ਫਾਰਚੂਨਰ ਗੱਡੀ ’ਚ ਤਿੰਨ ਸਵਾਰ ਵਿਅਕਤੀਆਂ ਵਲੋਂ ਫਾਇਰਿੰਗ ਕੀਤੀ ਗਈ। ਸਥਾਨਕ ਪੁਲਿਸ ਵਲੋਂ ਮੌਕੇ ਨੂੰ ਸੰਭਾਲਦਿਆਂ ਹੋਇਆਂ। ਇਨ੍ਹਾਂ ਕਥਿਤ ਦੋਸ਼ੀਆਂ ਨੂੰ ਪੁਲਿਸ ਪਾਰਟੀ ਨੇ ਘੇਰ ਲਿਆ ਅਤੇ ਜੁਆਬੀ ਫਾਇਰਿੰਗ ’ਚ ਇੱਕ ਮੁਲਾਜ਼ਮ ਦੇ ਜਿੱਥੇ ਗੋਲੀ ਲੱਗੀ ਉਥੇ ਦੋ ਕਥਿਤ ਦੋਸ਼ੀ ਵੀ ਗੋਲੀ ਲੱਗਣ ਨਾਲ ਫੱਟੜ ਹੋ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਵਿਅਕਤੀਆਂ ਵਿਚੋਂ ਇੱਕ ਨੌਜਵਾਨ ਫਰਾਰ ਹੋ ਗਿਆ। ਘਟਨਾ ਸਥਾਨ ’ਤੇ ਥਾਣਾ ਮੁਖੀ ਅਵਤਾਰ ਸਿੰਘ ਸਿਟੀ ਨਵਾਂਸ਼ਹਿਰ ਪੁੱਜੇ। ਉਨ੍ਹਾਂ ਵਲੋਂ ਇਲਾਕੇ ’ਚ ਨਾਕਾਬੰਦੀ ਕਰਕੇ ਦੂਸਰੇ ਸਾਥੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਵੀ ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਪੁੱਜੇ। ਉਨ੍ਹਾਂ ਆਖਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਗੋਲੀ ਲੱਗਣ ਨਾਲ ਫੱਟੜ ਹੋਏ ਮੁਲਾਜ਼ਮ ਅਤੇ ਕਥਿਤ ਦੋਸ਼ੀ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਵਲੋਂ ਕਾਰਵਾਈ ਜਾਰੀ ਰੱਖੀ ਗਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਵੱਡੇ ਸੰਘਰਸ਼ ਲਈ ਤਿਆਰ ਬਰ ਤਿਆਰ- ਭੁਪੇਸ਼ ਬਘੇਲ ਅਗਲੀ ਖ਼ਬਰ ਨੌਜਵਾਨ ਆਗੂ ਨਿਸ਼ਾਨਬੀਰ ਸਿੰਘ ਭੀਣ। ਵੱਖ-ਵੱਖ ਮਾਮਲਿਆਂ ਵਿੱਚ 62.13 ਗ੍ਰਾਮ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
Ad Position 24