ਕਸਬਾ ਹੰਬੜਾਂ ’ਚ ਮਾਂ ਦੁਰਗਾ ਦੀ ਮੂਰਤੀ ਦਾ ਵਿਸਰਜਨ ਕੀਤੇ ਜਾਣ ਸਮੇਂ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਕੀਤੀ ਸ਼ਮੂਲੀਅਤ
ਹੰਬੜਾਂ, 22 ਅਕਤੂਬਰ (ਮੇਜਰ ਹੰਬੜਾਂ)- ਕਸਬਾ ਹੰਬੜਾਂ ਦੇ ਮੁੱਲਾਂਪੁਰ ਰੋਡ ’ਤੇ ਮਾਂ ਦੁਰਗਾ ਪੂਜਾ ਅਤੇ ਛੱਠ ਪੂਜਾ ਸੇਵਾ ਸੁਸਾਇਟੀ ਵਲੋਂ ਕਰਵਾਏ ਗਏ ਨਵਰਾਤਰੀ ਦੁਰਗਾ ਪੂਜਾ ਮਹਾਉਤਸ਼ਵ ਦੀ ਸਮਾਪਤੀ ਉਪਰੰਤ ਮਾਂ ਦੁਰਗਾ ਦੀ ਮੂਰਤੀ ਦਾ ਪੂਰੀਆਂ ਧਾਰਮਿਕ ਰਸਮਾਂ ਰੀਤਾਂ ਅਨੁਸਾਰ ਨੇੜਲੇ ਦਰਿਆਂ ਸਤਲੁਜ ਵਿਚ ਵਿਸਰਜਨ ਕੀਤਾ ਗਿਆ। ਨਵਰਾਤਰੀ ਦੌਰਾਨ ਨੌਂ ਦਿਨ ਤੱਕ ਚੱਲੇ ਪੂਜਾ-ਅਰਚਨਾ, ਆਰਤੀ ਅਤੇ ਭਜਨ-ਕੀਰਤਨ ਦੇ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।
ਹੰਬੜਾਂ, 22 ਅਕਤੂਬਰ (ਮੇਜਰ ਹੰਬੜਾਂ)- ਕਸਬਾ ਹੰਬੜਾਂ ਦੇ ਮੁੱਲਾਂਪੁਰ ਰੋਡ ’ਤੇ ਮਾਂ ਦੁਰਗਾ ਪੂਜਾ ਅਤੇ ਛੱਠ ਪੂਜਾ ਸੇਵਾ ਸੁਸਾਇਟੀ ਵਲੋਂ ਕਰਵਾਏ ਗਏ ਨਵਰਾਤਰੀ ਦੁਰਗਾ ਪੂਜਾ ਮਹਾਉਤਸ਼ਵ ਦੀ ਸਮਾਪਤੀ ਉਪਰੰਤ ਮਾਂ ਦੁਰਗਾ ਦੀ ਮੂਰਤੀ ਦਾ ਪੂਰੀਆਂ ਧਾਰਮਿਕ ਰਸਮਾਂ ਰੀਤਾਂ ਅਨੁਸਾਰ ਨੇੜਲੇ ਦਰਿਆਂ ਸਤਲੁਜ ਵਿਚ ਵਿਸਰਜਨ ਕੀਤਾ ਗਿਆ। ਨਵਰਾਤਰੀ ਦੌਰਾਨ ਨੌਂ ਦਿਨ ਤੱਕ ਚੱਲੇ ਪੂਜਾ-ਅਰਚਨਾ, ਆਰਤੀ ਅਤੇ ਭਜਨ-ਕੀਰਤਨ ਦੇ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਮਾਤਾ ਰਾਣੀ ਦੇ ਦਰਬਾਰ ਵਿਚ ਹਰ ਰੋਜ਼ ਸ਼ਰਧਾਲੂਆਂ ਦੀ ਆਮਦ ਬਣੀ ਰਹੀ ਅਤੇ ਸ਼ਰਧਾਲੂਆਂ ਨੇ ਆਪਣੇ ਪਰਿਵਾਰ ਦੀ ਸੁੱਖ-ਸਮ੍ਰਿੱਧੀ, ਖ਼ੁਸ਼ਹਾਲੀ ਅਤੇ ਇਲਾਕੇ ਦੀ ਤਰੱਕੀ ਲਈ ਮਾਂ ਦੁਰਗਾ ਅੱਗੇ ਅਰਦਾਸ ਕੀਤੀ। ਮੂਰਤੀ ਵਿਸਰਜਨ ਤੋਂ ਪਹਿਲਾਂ ਸ਼ਰਧਾਲੂਆਂ ਨੇ ਮਾਂ ਦੁਰਗਾ ਦੀ ਪੂਜਾ-ਅਰਚਨਾ ਕੀਤੀ ਅਤੇ ਆਰਤੀ ਉਪਰੰਤ ਪਰਿਵਾਰ ਤੇ ਸਮਾਜ ਦੀ ਸੁੱਖ-ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਮਾਤਾ ਰਾਣੀ ਦੀ ਮੂਰਤੀ ਨੂੰ ਸ਼ਰਧਾ ਨਾਲ ਵਿਸਰਜਨ ਲਈ ਲਿਜਾਇਆ ਗਿਆ। ਇਸ ਮੌਕੇ ਮਾਂ ਦੁਰਗਾ ਪੂਜਾ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਯਾਦਵ ਅਤੇ ਮੁੱਖ ਪ੍ਰਬੰਧਕ ਮਨੀਸ਼ ਕੁਮਾਰ ਗੁਪਤਾ ਨੇ ਪਿੰਡ ਵਾਸੀਆਂ ਦੇ ਨਾਲ ਸ਼ਰਧਾਂਲੂਆਂ ਅਤੇ ਸੁਵਾਦਾਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਕੈਸ਼ੀਅਰ ਰਾਮ ਇਕਬਾਲ ਠਾਕੁਰ, ਸਕੱਤਰ ਮੁਕੇਸ਼ ਠਾਕੁਰ, ਮੀਤ ਪ੍ਰਧਾਨ ਰਾਜੇਸ਼ ਪ੍ਰਸਾਦ, ਸਟੋਰ ਕੀਪਰ ਬੈਜਨਾਥ ਗੁਪਤਾ, ਸਲਾਹਕਾਰ ਅਰਜੁਨ ਗੁਪਤਾ, ਸ਼ੰਭੂ ਯਾਦਵ, ਸੁਨੀਲ ਯਾਦਵ, ਪੰਕਜ ਸ਼ਰਮਾ, ਸ਼ਸ਼ੀ ਕੁਮਾਰ ਠਾਕੁਰ, ਅੰਮਿਤ ਸ਼ਾਹ ਗੁਪਤਾ, ਆਰ.ਬੀ. ਮਿਸ਼ਰਾ, ਵਿਜੇ ਪ੍ਰਤਾਪ ਸਿੰਘ, ਰਵੀ ਕੁਮਾਰ ਬਿੱਟੂ, ਸੰਤੋਸ਼ ਗੁਪਤਾ, ਅਜੈ ਕੁਮਾਰ, ਪਰਮਵੀਰ ਸਿੰਘ, ਸੰਜੇ ਗੁਪਤਾ, ਪੰਕਜ ਠਾਕੁਰ, ਅਨਿਲ ਭਗਤ, ਅਸ਼ੋਕ ਜੀ, ਸੰਤੋਸ਼ ਕੁਮਾਰ ਮਹਤੋ, ਬਲਵੰਤ ਸਿੰਘ, ਸੇਠ ਪ੍ਰਸਾਦ, ਵਰਿੰਦਰ ਕੁਮਾਰ, ਮਨੀਸ਼ ਯਾਦਵ, ਮਨੀ ਅਤੇ ਸੁਬੋਧ ਸਮੇਤ ਹੋਰ ਸ਼ਰਧਾਲੂ ਮੌਜੂਦ ਸਨ।