22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੰਜਾਬੀ ਸੰਗੀਤ ਜਗਤ ਅਤੇ ਖੇਡਾਂ ਨਾਲ ਜੁੜੀ ਅਹਿਮ ਖ਼ਬਰ : ਗਗਨ ਕੋਕਰੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਪੰਜਾਬ ਫੁੱਟਬਾਲ ਐਸੋਸੀਏਸ਼ਨ (PFA) ਦੇ ਚੇਅਰਮੈਨ ਨਿਯੁਕਤ

ਚੰਡੀਗੜ, 23 ਅਕਤੂਬਰ (ਇੰਟ)- ਪ੍ਰਸਿੱਧ ਪੰਜਾਬੀ ਗਾਇਕ ਅਤੇ ਖੇਡ ਪ੍ਰਮੋਟਰ ਗਗਨ ਕੋਕਰੀ ਨੂੰ ਸਾਲ 2030 ਤੱਕ ਪੰਜਾਬ ਫੁੱਟਬਾਲ ਐਸੋਸੀਏਸ਼ਨ (PFA) ਦੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗਗਨ ਕੋਕਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਵਿਚ ਫੁੱਟਬਾਲ ...

Ad Position 21
No active advertisement
ਅਜੀਤ ਡੈਸਕ 23-10-2026

ਚੰਡੀਗੜ, 23 ਅਕਤੂਬਰ (ਇੰਟ)- ਪ੍ਰਸਿੱਧ ਪੰਜਾਬੀ ਗਾਇਕ ਅਤੇ ਖੇਡ ਪ੍ਰਮੋਟਰ ਗਗਨ ਕੋਕਰੀ ਨੂੰ ਸਾਲ 2030 ਤੱਕ ਪੰਜਾਬ ਫੁੱਟਬਾਲ ਐਸੋਸੀਏਸ਼ਨ (PFA) ਦੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗਗਨ ਕੋਕਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਵਿਚ ਫੁੱਟਬਾਲ ਦੀ ਤਰੱਕੀ ਲਈ ਵੱਡੇ ਬਦਲਾਅ ਲਿਆਉਣ ਦਾ ਸੰਕਲਪ ਜਤਾਇਆ। ਗਗਨ ਕੋਕਰੀ ਨੇ ਕਿਹਾ ਕਿ ਇਸ ਨਵੀਂ ਪਹਿਲ ਨਾਲ ਪੰਜਾਬ ਦੇ ਬੱਚਿਆਂ ਅਤੇ ਨੌਜਵਾਨ ਫੁੱਟਬਾਲ ਖਿਡਾਰੀਆਂ ਲਈ ਅੱਗੇ ਵਧਣ ਦੇ ਨਵੇਂ ਮੌਕੇ ਪੈਦਾ ਹੋਣਗੇ।

ਉਨ੍ਹਾਂ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਮਹਾਰਾਜਾ ਕਪੂਰਥਲਾ ਸੂਰਿਯਾਅਜੀਤ ਸਿੰਘ ਨਾਲ ਮਿਲ ਕੇ ਉਹ ਪੰਜਾਬ ਵਿਚ ਫੁੱਟਬਾਲ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਵਚਨਬੱਧ ਹਨ। ਉਨ੍ਹਾਂ ਮੁਤਾਬਕ ਆਉਣ ਵਾਲੀ ‘ਕੋਕਰੀ ਚੈਂਪੀਅਨਸ਼ਿਪ’ ਪੰਜਾਬ ਦੇ ਫੁੱਟਬਾਲ ਖੇਤਰ ਵਿਚ ਵੱਡਾ ਬਦਲਾਅ ਲਿਆਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਰਾਹੀਂ ਸੂਬੇ ਦੇ ਉੱਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਖੇਡ ਵਿਚ ਅੱਗੇ ਵਧਣ ਦੇ ਮੌਕੇ ਮਿਲਣ ਦੀ ਉਮੀਦ ਹੈ। ਗਗਨ ਕੋਕਰੀ ਨੇ ਇਸ ਜ਼ਿੰਮੇਵਾਰੀ ਲਈ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰਾਨਾ ਕਰਦਿਆਂ ਕਿਹਾ ਕਿ ਲੰਬੇ ਸਮੇਂ ਬਾਅਦ ਪੰਜਾਬ ਫੁੱਟਬਾਲ ਲਈ ਨਵੀਂ ਉਮੀਦ ਜਾਗੀ ਹੈ। ਉਨ੍ਹਾਂ ਨੇ ਪੰਜਾਬ ਵਿੱਚ ਫੁੱਟਬਾਲ ਦੇ ਵਿਕਾਸ ਅਤੇ ਨੌਜਵਾਨ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ।

Ad Position 22
No active advertisement
ਅਗਲੀ ਖ਼ਬਰ ਸ਼੍ਰੀਲੰਕਾ ਦੀ ਇਤਿਹਾਸਕ ਜਿੱਤ : ਇੰਗਲੈਂਡ ਨੂੰ 2 ਵਿਕਟਾਂ ਨਾਲ ਹਰਾਇਆ, ਵਨਡੇ ਦਾ ਦੂਜਾ ਸਭ ਤੋਂ ਵੱਡਾ ਰਨ ਚੇਜ਼
Ad Position 24