22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸੁਖ ਸਾਗਰ ਦਵਾਖਾਨਾ ਡਾਕਟਰਾਂ ਵਲੋਂ ਮੁੱਲਾਂਪੁਰ ’ਚ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ

ਮੁੱਲਾਂਪੁਰ-ਦਾਖਾ, 22 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਗੁਰਦੁਆਰਾ ਮਾਤਾ ਗੁਜਰ ਕੌਰ ਜੀ ਮੁੱਲਾਂਪੁਰ ਵਿਖੇ ਸੁਖ ਸਾਗਰ ਦਵਾਖਾਨਾ (ਲੁਧਿ:) ਦੇ ਡਾਕਟਰਾਂ ਵਲੋਂ ਮੁਫ਼ਤ ਚੈੱਕਅੱਪ ਕੈਂਪ ਲਗਾ ਕੇ 100 ਤੋਂ ਵਧੇਰੇ ਮਰੀਜ਼ਾਂ ਦੀ ਜਾਂਚ ਕਰਦਿਆਂ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਪਿੰਡ ਮੁੱਲਾਂਪੁਰ ’ਚ ਮੁਫ਼ਤ ਕੈਂਪ ਦੌਰਾਨ ਮਹਿਲਾਵਾਂ ਦੀ ਗਿਣਤੀ ਵੰਧ ਰਹੀ।

Ad Position 21
No active advertisement
ਅਜੀਤ ਡੈਸਕ 23-10-2026
ਮੁੱਲਾਂਪੁਰ-ਦਾਖਾ, 22 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਗੁਰਦੁਆਰਾ ਮਾਤਾ ਗੁਜਰ ਕੌਰ ਜੀ ਮੁੱਲਾਂਪੁਰ ਵਿਖੇ ਸੁਖ ਸਾਗਰ ਦਵਾਖਾਨਾ (ਲੁਧਿ:) ਦੇ ਡਾਕਟਰਾਂ ਵਲੋਂ ਮੁਫ਼ਤ ਚੈੱਕਅੱਪ ਕੈਂਪ ਲਗਾ ਕੇ 100 ਤੋਂ ਵਧੇਰੇ ਮਰੀਜ਼ਾਂ ਦੀ ਜਾਂਚ ਕਰਦਿਆਂ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਪਿੰਡ ਮੁੱਲਾਂਪੁਰ ’ਚ ਮੁਫ਼ਤ ਕੈਂਪ ਦੌਰਾਨ ਮਹਿਲਾਵਾਂ ਦੀ ਗਿਣਤੀ ਵੰਧ ਰਹੀ। ਇਨ੍ਹਾਂ ਮਰੀਜ਼ਾਂ ਦਾ ਸ਼ੂਗਰ, ਬਲੱਡ ਪ੍ਰੈੱਸ਼ਰ, ਹੋਰ ਟੈਸਟ ਮੁਫ਼ਤ ਕਰਕੇ ਸੁਖ ਸਾਗਰ ਦਵਾਖਾਨਾ ਦੇ ਡਾਕਟਰਾਂ ਵਲੋਂ ਦਵਾਈਆਂ ਵੰਡੀਆਂ ਗਈਆਂ। ਸੁਖ ਸਾਗਰ ਦਵਾਖਾਨਾ ਦੇ ਡਾਕਟਰਾਂ ਵਲੋਂ ਮੁਫ਼ਤ ਜਾਂਚ ਦੇ ਨਾਲ ਹਰ ਮਰੀਜ਼ ਨੂੰ ਲੰਬੀ ਸੈਰ, ਸੰਤੁਲਿਤ ਖੁਰਾਕ ਅਤੇ ਤਲੀਆਂ ਹੋਈਆਂ ਚੀਜ਼ਾਂ ਤੋਂ ਪ੍ਰਹੇਜ਼ ਦੀ ਸਲਾਹ ਦਿੱਤੀ। ਇਹ ਵੀ ਦੱਸਿਆ ਗਿਆ ਕਿ ਸੁਖ ਸਾਗਰ ਦਵਾਖਾਨਾ ਪਹੁੰਚਣ ਵਾਲੇ ਮਰੀਜ਼ਾਂ ਦਾ ਕਾਫ਼ੀ ਘੱਟ ਰੇਟਾਂ ’ਤੇ ਇਲਾਜ ਕੀਤਾ ਜਾਂਦਾ। ਇਸ ਮੌਕੇ ਨਿਹੰਗ ਬਾਬਾ ਬਖਸ਼ੀਸ਼ ਸਿੰਘ, ਸੁਰਜੀਤ ਸਿੰਘ ਗਿੱਲ, ਪ੍ਰਧਾਨ ਜਰਨੈਲ ਸਿੰਘ, ਭਾਈ ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਹੋਰ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਜਾਂਗਪੁਰ (ਲੁਧਿ:) ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਖੇਡ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਸਿੱਧੂ ਕਾਲਜ ਆਫ ਨਰਸਿੰਗ ਦੋਰਾਹਾ ਵਿਖੇ ਨਰਸਿੰਗ ਦੇ ਦਾਖਲੇ ਜਾਰੀ-ਪ੍ਰਿੰਸੀਪਲ
Ad Position 24