ਜਾਂਗਪੁਰ (ਲੁਧਿ:) ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਖੇਡ ਇਨਾਮ ਵੰਡ ਸਮਾਰੋਹ
ਮੁੱਲਾਂਪੁਰ-ਦਾਖਾ, 22 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ ਲੁਧਿਆਣਾ ਵਿਖੇ ਖੇਡ ਇਨਾਮ ਵੰਡ ਸਮਾਰੋਹ ਵਿਚ ਪ੍ਰਬੰਧਕੀ ਪ੍ਰਧਾਨ ਚਰਨਜੀਤ ਸਿੰਘ ਥਿੰਦ, (ਡੀ. ਪੀ.)
ਮੁੱਲਾਂਪੁਰ-ਦਾਖਾ, 22 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ ਲੁਧਿਆਣਾ ਵਿਖੇ ਖੇਡ ਇਨਾਮ ਵੰਡ ਸਮਾਰੋਹ ਵਿਚ ਪ੍ਰਬੰਧਕੀ ਪ੍ਰਧਾਨ ਚਰਨਜੀਤ ਸਿੰਘ ਥਿੰਦ, (ਡੀ.ਪੀ.) ਅਵਤਾਰ ਸਿੰਘ ਜਾਂਗਪੁਰ, ਐਡਵੋਕੇਟ ਜਸਵੀਰ ਸਿੰਘ ਸਿੱਧੂ ਵਿਸ਼ੇਸ਼ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਵਲੋਂ ਗੀਤ-ਸੰਗੀਤ ਨਾਲ ਸ਼ੁਰੂ ਖੇਡ ਇਨਾਮ ਵੰਡ ਸਮਾਰੋਹ ਦੀ ਆਰੰਭਤਾ ਸਮੇਂ ਪ੍ਰਿੰਸੀਪਲ ਗੁਰਨਾਇਬ ਸਿੰਘ ਸਿੱਧੂ ਵਲੋਂ ਕੁਸ਼ਤੀ ਮੁਕਾਬਲੇ ’ਚ ਜ਼ੋਨ/ਜ਼ਿਲ੍ਹਾ ਜੇਤੂ, ਅਥਲੈਟਿਕਸ ਵਿਚ ਖੇਡਾਂ ਵਤਨ ਪੰਜਾਬ ਦੀਆਂ ਜਿੱਤਣ ਵਾਲੇ 800/1500 ਮੀਟਰ ਐਥਲੀਟ, ਸਕੂਲ ਐਥਲੈਟਿਕਸ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪੜ੍ਹਾਈ ਦੇ ਨਾਲ ਖੇਡਾਂ ਵਿਚ ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਵੱਡਾ ਨਾਂਅ ਹੈ। ਸੀਨੀਅਰ ਵਰਗ (ਲੜਕੇ) 100 ਮੀਟਰ ਦੌੜ ਜੇਤੂ ਰੋਹਿਤ, ਅਮਰਿੰਦਰ ਸਿੰਘ, ਜਸਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਜੂਨੀਅਰ ਵਰਗ ਵਿਚ ਇਹ ਦੌੜ ਜੇਤੂ ਅਰੁਣ, ਗੁਰਵਿੰਦਰ, ਮਨਪ੍ਰੀਤ ਦੇ ਨਾਲ ਲੰਬੀ ਛਾਲ ਦੇ ਜੇਤੂ ਰੋਹਿਤ, ਅਜੇ, ਅਮਰਿੰਦਰ ਸਿੰਘ ਸੀਨੀਅਰ ਵਰਗ ਵਿਚ ਇਨਾਮ ਪ੍ਰਾਪਤ ਕੀਤਾ। ਲੰਬੀ ਛਾਲ ਜੂਨੀਅਰ ਵਰਗ ਵਿਚ ਕੁਸ਼ਲਦੀਪ ਸਿੰਘ, ਮਨਪ੍ਰੀਤ ਸਿੰਘ, ਅਜੇ ਦਾਸ ਦਾ ਇਸ ਇਨਾਮ ਵੰਡ ਸਮਾਰੋਹ ਵਿਚ ਸਨਮਾਨ ਕੀਤਾ ਗਿਆ। ਜੂਨੀਅਰ ਵਰਗ (ਲੜਕੀਆਂ) 100 ਮੀਟਰ ਦੌੜ ਵਿਚ ਤਨੂ, ਪੁਸ਼ਪਿੰਦਰ ਕੌਰ, ਰਿਚਲ ਅਤੇ ਜੂਨੀਅਰ ਵਰਗ ਵਿਚ ਰਿਆ, ਮਾਇਆ, ਸੰਜਨਾ, ਕਾਜਲ ਦਾ ਪ੍ਰਿੰਸੀਪਲ, ਮੁੱਖ ਮਹਿਮਾਨ, ਹੋਰ ਮਹਿਮਾਨਾਂ ਵਲੋਂ ਸਨਮਾਨ ਕੀਤਾ ਗਿਆ। ਸੀਨੀਅਰ ਵਰਗ (ਲੜਕੀਆਂ) ਦੇ ਲੰਬੀ ਛਾਲ ਮੁਕਾਬਲੇ ਵਿਚ ਰਿਚਲ, ਨੇਹਾ, ਤਨੂ ਅਤੇ ਜੂਨੀਅਰ ਵਰਗ ਵਿਚ ਮਨੀਸ਼ਾ, ਸੰਜਨਾ ਮਾਇਆ ਦਾ ਸਨਮਾਨ ਹੋਇਆ। ਖੇਡਾਂ ਵਤਨ ਪੰਜਾਬ ਦੀਆਂ ਵਿਚ ਜੇਤੂ ਦਿਲਪ੍ਰੀਤ ਸਿੰਘ, ਗੋਲਡੀ, ਰੋਹਿਤ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਾਹਿਲ ਦੇ ਨਾਂਅ ’ਤੇ ਤਾੜੀਆਂ ਵੱਜੀਆਂ। ਅਥਲੈਟਿਕਸ 1500 ਅਤੇ 800 ਮੀਟਰ ਦੌੜ ਜੇਤੂ ਰੋਹਿਤ ਦੇ ਨਾਲ ਮੁਫ਼ਤ ਸਟਾਈਲ ਅਤੇ ਗਰੀਕੋ ਪਹਿਲਵਾਨ ਅੰਡਰ-14 ਜਸਵੀਰ ਸਿੰਘ, ਰਤਨ, ਅੰਡਰ-17 ਗੁਰਵੀਰ ਸਿੰਘ, ਦਿਲਪ੍ਰੀਤ ਸਿੰਘ, ਮਨਪ੍ਰੀਤ ਸਿੰਘ ਦੇ ਸਨਮਾਨ ਸਮੇਂ ਪ੍ਰਿੰਸੀਪਲ ਹਰਚੰਦ ਸਿੰਘ, ਪ੍ਰਿੰਸੀਪਲ ਪ੍ਰੇਮ ਸਿੰਘ ਸਿੱਧੂ, ਸਤਵੰਤ ਸਿੰਘ ਮੋਹੀ, ਕੌਂਸਲਰ ਤਰਸੇਮ ਕੌਰ, ਧਰਮਪਾਲ ਸਿੰਘ, ਸੁਰੇਸ਼ ਕੁਮਾਰ, ਪ੍ਰੇਮਜੀਤ ਸਿੰਘ, ਜਸਵੰਤ ਸਿੰਘ, ਮਹਿੰਦਰ ਸਿੰਘ ਤੇ ਹੋਰ ਮੌਜੂਦ ਰਹੇ।