22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ ਵਲੋਂ ਪੰਜ ਪਿਆਰਿਆਂ ਦਾ ਸਨਮਾਨ ਹੋਵੇਗਾ -ਪਮਾਲੀ

ਮੁੱਲਾਂਪੁਰ-ਦਾਖਾ, 22 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮਹਾਨ ਕ੍ਰਾਂਤੀਕਾਰੀ, ਮਾਨਵਤਾ ਦੇ ਰਹਿਬਰ, ਭਗਤੀ ਲਹਿਰ ਦੇ ਮੋਢੀ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪਮਾਲੀ ਤੋ ਕੱਲ੍ਹ 24 ਅਕਤੂਬਰ ਨੂੰ ਆਰੰਭ ਹੋਣ ਵਾਲਾ ‘ਬੇਗਮਪੁਰਾ ਦਾ ਸੰਕਲਪ’ ਇਤਿਹਾਸਕ ਨਗਰ ਕੀਰਤਨ 25 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੰਪੂਰਨ ਹੋਵੇਗਾ। ਪ੍ਰਬੰਧਕ ਜਸਵੀਰ ਸਿੰਘ ਪਮਾਲੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਪਮਾਲੀ (ਲੁਧਿ:) ਤੋਂ ਸਵੇਰ ਅੰਮ੍ਰਿਤ ਵੇਲੇ ਨਗਰ ਕੀਰਤਨ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ ਵਲੋਂ ਪੰਜ ਪਿਆਰਿਆਂ ਦਾ ਸਨਮਾਨ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 23-10-2026
ਮੁੱਲਾਂਪੁਰ-ਦਾਖਾ, 22 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮਹਾਨ ਕ੍ਰਾਂਤੀਕਾਰੀ, ਮਾਨਵਤਾ ਦੇ ਰਹਿਬਰ, ਭਗਤੀ ਲਹਿਰ ਦੇ ਮੋਢੀ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪਮਾਲੀ ਤੋ ਕੱਲ੍ਹ 24 ਅਕਤੂਬਰ ਨੂੰ ਆਰੰਭ ਹੋਣ ਵਾਲਾ ‘ਬੇਗਮਪੁਰਾ ਦਾ ਸੰਕਲਪ’ ਇਤਿਹਾਸਕ ਨਗਰ ਕੀਰਤਨ 25 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੰਪੂਰਨ ਹੋਵੇਗਾ। ਪ੍ਰਬੰਧਕ ਜਸਵੀਰ ਸਿੰਘ ਪਮਾਲੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਪਮਾਲੀ (ਲੁਧਿ:) ਤੋਂ ਸਵੇਰ ਅੰਮ੍ਰਿਤ ਵੇਲੇ ਨਗਰ ਕੀਰਤਨ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ ਵਲੋਂ ਪੰਜ ਪਿਆਰਿਆਂ ਦਾ ਸਨਮਾਨ ਕੀਤਾ ਜਾਵੇਗਾ। ਜਸਵੀਰ ਸਿੰਘ ਪਮਾਲੀ ਅਨੁਸਾਰ ਪਿੰਡ ਪਮਾਲੀ ਤੋਂ ਆਰੰਭ ਨਗਰ ਕੀਰਤਨ ਪਿੰਡ ਪਮਾਲ, ਬੱਦੋਵਾਲ, ਝਾਂਡੇ, ਥਰੀਕੇ, ਲੁਧਿਆਣਾ ਜਗਰਾਉਂ ਪੁਲ, ਜਲੰਧਰ ਬਾਈਪਾਸ, ਲਾਡੋਵਾਲ, ਫਿਲੌਰ, ਗੁਰਾਇਆ , ਮੋਲੀ ਤੋ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਸਾਹਿਬ ਫਗਵਾੜਾ ਵਿਖੇ ਹੋਵੇਗਾ, ਜਿੱਥੇ ਸੰਤਾਂ ਮਹਾਪੁਰਸ਼ਾਂ ਵਲੋਂ ਰਾਤ ਦੇ ਦੀਵਾਨ ਸਜਾਏ ਜਾਣਗੇ। ਅਗਲੀ ਸਵੇਰ ਆਰੰਭ ਨਗਰ ਕੀਰਤਨ ਪਿੰਡ ਖੇੜਾ, ਗੋਬਿੰਦਪੁਰਾ, ਹਦੀਆਬਾਦ, ਸ਼ੂਗਰ ਮਿੱਲ ਚੌਂਕ ਫਗਵਾੜਾ, ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ, ਚਹੇੜੂ, ਰਾਮਾ ਮੰਡੀ ਜਲੰਧਰ, ਲੰਮਾ ਪਿੰਡ ਚੌਂਕ, ਰੇਰੂ ਚੌਂਕ, ਬਿਧੀਪੁਰ ਫਾਟਕ, ਕਰਤਾਰਪੁਰ, ਸੁਭਾਨਪੁਰ, ਢਿੱਲਵਾਂ, ਬਿਆਸ, ਰਈਆ, ਜੰਡਿਆਲਾ ਗੁਰੂ, ਗੋਲਡਨ ਗੇਟ ਤੋਂ ਹੁੰਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ (ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ) ਵਿਖੇ ਸੰਪੂਰਨ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਅੰਗਹੀਣਾਂ ਅਤੇ ਅਪਾਹਜ ਵਿਅਕਤੀਆਂ ਲਈ ਵਿਸ਼ੇਸ਼ ਕੈਂਪ ਅੱਜ ਅਗਲੀ ਖ਼ਬਰ ‘ ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਭੂੰਦੜੀ ਤੋਂ ਦੂਜੀ ਵਾਰ ਜਥਾ ਰਵਾਨਾ
Ad Position 24