19 ਸਾਲਾ ਦਲਿਤ ਨੌਜਵਾਨ ਨਾਲ ਬਦਫੈਲੀ ਉਪਰੰਤ ਕੀਤੀ ਅਣਮਨੁੱਖੀ ਹਰਕਤ
ਰਾਏਕੋਟ, 22 ਅਕਤੂਬਰ (ਸੁਸ਼ੀਲ)-ਰਾਏਕੋਟ ਦੇ ਜੌਹਲਾਂ ਰੋਡ ਇਲਾਕੇ ਦੇ ਇੱਕ 19 ਸਾਲਾ ਦਲਿਤ ਨੌਜਵਾਨ ਨਾਲ ਕਥਿਤ ਤੌਰ ’ਤੇ ਬਦਫੈਲੀ ਕਰਨ ਉਪਰੰਤ ਉਸ ਦੇ ਗੁਪਤਅੰਗ ’ਚ ਅਣਮਨੁੱਖੀ ਹਰਕਤ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਘਟਨਾਂ ਤੋਂ ਬਾਅਦ ਨੌਜਵਾਨ ਹੁਣ ਤੱਕ ਸਹਿਮ ਵਿੱਚ ਲਗਾਤਾਰ ਦਰਦ ਸਹਿ ਰਿਹਾ, ਜਦਕਿ ਇਨਸਾਫ਼ ਲਈ ਪੁਲਿਸ ਕੋਲ ਵਾਰ-ਵਾਰ ਪਹੁੰਚ ਕਰਨ ਦੇ ਬਾਵਜੂਦ ਇਸ ਸਬੰਧ ਵਿੱਚ ਕਾਫੀ ਦਿਨ ਬੀਤਣ ਦੇ ਬਾਵਜੂਦ ਹੁਣ ਤੱਕ ਐੱਫ਼.
ਰਾਏਕੋਟ, 22 ਅਕਤੂਬਰ (ਸੁਸ਼ੀਲ)-ਰਾਏਕੋਟ ਦੇ ਜੌਹਲਾਂ ਰੋਡ ਇਲਾਕੇ ਦੇ ਇੱਕ 19 ਸਾਲਾ ਦਲਿਤ ਨੌਜਵਾਨ ਨਾਲ ਕਥਿਤ ਤੌਰ ’ਤੇ ਬਦਫੈਲੀ ਕਰਨ ਉਪਰੰਤ ਉਸ ਦੇ ਗੁਪਤਅੰਗ ’ਚ ਅਣਮਨੁੱਖੀ ਹਰਕਤ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਘਟਨਾਂ ਤੋਂ ਬਾਅਦ ਨੌਜਵਾਨ ਹੁਣ ਤੱਕ ਸਹਿਮ ਵਿੱਚ ਲਗਾਤਾਰ ਦਰਦ ਸਹਿ ਰਿਹਾ, ਜਦਕਿ ਇਨਸਾਫ਼ ਲਈ ਪੁਲਿਸ ਕੋਲ ਵਾਰ-ਵਾਰ ਪਹੁੰਚ ਕਰਨ ਦੇ ਬਾਵਜੂਦ ਇਸ ਸਬੰਧ ਵਿੱਚ ਕਾਫੀ ਦਿਨ ਬੀਤਣ ਦੇ ਬਾਵਜੂਦ ਹੁਣ ਤੱਕ ਐੱਫ਼.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ। ਪੀੜਤ ਨੌਜਵਾਨ ਦੀ ਮਾਂ ਨੇ ਦੱਸਿਆ ਉਸਦਾ ਬੇਟਾ ਰਾਏਕੋਟ ਨਿਵਾਸੀ ਨਾਨਕ ਸਿੰਘ ਨਾਮਕ ਮਿਸਤਰੀ ਨਾਲ 3 ਅਕਤੂਬਰ ਨੂੰ ਕੰਮ ਦਵਾਉਣ ਦੇ ਬਹਾਨੇ ਆਪਣੇ ਨਾਲ ਬੱਸੀਆਂ ਲੈ ਗਿਆ ਅਤੇ ਵਾਪਸ ਆ ਕੇ ਉਸ ਦੇ ਪੁੱਤਰ ਨੂੰ ਨਸ਼ਾ ਕਰਵਾਇਆ ਅਤੇ ਬਾਅਦ ਵਿੱਚ ਉਸ ਨਾਲ ਬਦਫੈਲੀ ਕੀਤੀ। ਪੀੜਤ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਨੇ ਅਤਿ ਘਿਨੌਣੀ ਹਰਕਤ ਕਰਦੇ ਹੋਏ ਨੌਜਵਾਨ ਦੇ ਸਰੀਰ ਦੇ ਸੰਵੇਦਨਸ਼ੀਲ ਹਿੱਸੇ ਵਿੱਚ ਲੱਕੜ ਵਰਗੀ ਵਸਤੂ ਨਾਲ ਸੱਟ ਵੀ ਪਹੁੰਚਾਈ। ਘਟਨਾ ਤੋਂ ਬਾਅਦ ਨੌਜਵਾਨ ਨੇ ਪਹਿਲੇ ਤਿੰਨ ਦਿਨ ਪਰਿਵਾਰ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਜਦੋਂ ਦਰਦ ਵਧਣ ਕਾਰਨ ਉਸ ਲਈ ਸਹਿਣਾ ਮੁਸ਼ਕਿਲ ਹੋ ਗਿਆ ਤਾਂ ਪਰਿਵਾਰ ਨੂੰ ਘਟਨਾ ਬਾਰੇ ਪਤਾ ਲੱਗਾ ਅਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਰਾਏਕੋਟ ਲਿਜਾਇਆ ਗਿਆ। ਪਰਿਵਾਰ ਅਨੁਸਾਰ ਘਟਨਾਂ ਤੋਂ ਬਾਅਦ ਨੌਜਵਾਨ ਲਗਾਤਾਰ ਦਰਦ ਨਾਲ ਜੂਝ ਰਿਹਾ ਸੀ। ਪੀੜਤ ਦੀ ਮਾਂ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਪਹੁੰਚ ਕਰਕੇ ਕਥਿਤ ਦੋਸ਼ੀ ਖ਼ਿਲਾਫ਼ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਜਾਂਦੀ ਰਹੀ, ਪ੍ਰੰਤੂ ਘਟਨਾਂ ਦੇ ਕਾਫੀ ਦਿਨ ਬੀਤਣ ਦੇ ਬਾਵਜੂਦ ਹੁਣ ਤੱਕ ਕਥਿਤ ਦੋਸ਼ੀ ਵਿਰੁੱਧ ਕਾਰਵਾਈ ਨਹੀਂ ਹੋਈ । ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮਾਮਲੇ ਸਬੰਧੀ ਮੈਡੀਕਲ-ਲੀਗਲ ਰਿਪੋਰਟ (ਐੱਮ.ਐੱਲ.ਆਰ.) ਪ੍ਰਾਪਤ ਹੋਣ ਤੋਂ ਬਾਅਦ ਪੀੜਤ ਨੌਜਵਾਨ ਬਿਆਨ ਦੇਣ ਦੀ ਸਥਿਤੀ ਵਿਚ ਨਹੀਂ ਸੀ ਅਤੇ ਬਾਅਦ ਵਿੱਚ ਇਸ ਮਾਮਲੇ ਸਬੰਧੀ ਆਈ.ਪੀ.ਸੀ. ਕਾਨੂੰਨ ਦੀ ਧਾਰਾ 377 ਵਿੱਚ ਬਦਲਾਅ ਹੋਣ ਕਰਕੇ ਇਸ ਸਬੰਧੀ ਕਾਨੂੰਨੀ ਰਾਏ ਲੈਣ ਤੋਂ ਬਾਅਦ ਅੱਜ ਥਾਣਾ ਸਿਟੀ ਰਾਏਕੋਟ ਵਿਖੇ ਕਥਿਤ ਮੁਲਜ਼ਮ ਨਾਨਕ ਸਿੰਘ ਵਾਸੀ ਮੁਹੱਲਾ ਮੌਲਵੀਆਂ ਅਤੇ ਇੱਕ ਨਾਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਨੰਬਰ 133 ਦਰਜ ਕਰਨ ਉਪਰੰਤ ਕਥਿਤ ਦੋਸ਼ੀਆਂ ਦੀ ਭਾਲ ਸ਼ੁਰ ਕਰ ਦਿੱਤੀ ਹੈ।