23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬਲੌਜ਼ਮ ਸਕੂਲ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਗਤੀਵਿਧੀ ਕਰਵਾਈ

ਮੁੱਲਾਂਪੁਰ-ਦਾਖਾ, 22 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਤੇ ਨਸ਼ਾ ਤਸਕਰੀ ਵਿਰੁੱਧ ਅਵਾਜ਼ ਉਠਾਉਣ ਵਾਲੇ ਵਿਅਕਤੀਆਂ ਨਾਲ ਸਬੰਧਿਤ ਮਾਮਲਿਆਂ ’ਤੇ ਹੁਣ ਪ੍ਰਣ ਦੀ ਲੋੜ ਨਹੀਂ, ਲੋੜ ਹੈ ਸਖ਼ਤੀ ਦੀ ਤਾਂ ਜੋ ਪੰਜਾਬ ਨੂੰ ਮਾਰੂ ਨਸ਼ਿਆਂ ’ਚੋਂ ਕੱਢਿਆ ਜਾ ਸਕੇ, ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਹਲਕਾ ਦਾਖਾ ’ਚ ਸਰਗਰਮ ਦਰਸ਼ਨ ਸਿੰਘ ਬੀਰਮੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਸ਼ਿਆਂ ਖ਼ਿਲਾਫ਼ ਪ੍ਰਣ ’ਤੇ ਟਿੱਪਣੀ ਕਰਦਿਆਂ ਕੀਤਾ। ਬੀਰਮੀ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਨਾਲ ਜੁੜੇ ਕੁਝ ਮਾਮਲਿਆਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਬਿਆਨਬਾਜ਼ੀ ਨੂੰ ਸਿਆਸੀ ਬਹਿਸ ਦਾ ਮੁੱਦਾ ਨਾ ਬਣਾਇਆ ਜਾਵੇ।

Ad Position 21
No active advertisement
ਬਲੌਜ਼ਮ ਸਕੂਲ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਗਤੀਵਿਧੀ ਕਰਵਾਈ 23-10-2026
ਮੁੱਲਾਂਪੁਰ-ਦਾਖਾ, 22 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਤੇ ਨਸ਼ਾ ਤਸਕਰੀ ਵਿਰੁੱਧ ਅਵਾਜ਼ ਉਠਾਉਣ ਵਾਲੇ ਵਿਅਕਤੀਆਂ ਨਾਲ ਸਬੰਧਿਤ ਮਾਮਲਿਆਂ ’ਤੇ ਹੁਣ ਪ੍ਰਣ ਦੀ ਲੋੜ ਨਹੀਂ, ਲੋੜ ਹੈ ਸਖ਼ਤੀ ਦੀ ਤਾਂ ਜੋ ਪੰਜਾਬ ਨੂੰ ਮਾਰੂ ਨਸ਼ਿਆਂ ’ਚੋਂ ਕੱਢਿਆ ਜਾ ਸਕੇ, ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਹਲਕਾ ਦਾਖਾ ’ਚ ਸਰਗਰਮ ਦਰਸ਼ਨ ਸਿੰਘ ਬੀਰਮੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਸ਼ਿਆਂ ਖ਼ਿਲਾਫ਼ ਪ੍ਰਣ ’ਤੇ ਟਿੱਪਣੀ ਕਰਦਿਆਂ ਕੀਤਾ। ਬੀਰਮੀ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਨਾਲ ਜੁੜੇ ਕੁਝ ਮਾਮਲਿਆਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਬਿਆਨਬਾਜ਼ੀ ਨੂੰ ਸਿਆਸੀ ਬਹਿਸ ਦਾ ਮੁੱਦਾ ਨਾ ਬਣਾਇਆ ਜਾਵੇ। ਦਰਸ਼ਨ ਸਿੰਘ ਬੀਰਮੀ ਨੇ ਕਿਹਾ ਕਿ ਨਸ਼ੇ ਦਾ ਆਦੀ ਵਿਅਕਤੀ ਜਿਥੇ ਹਿੰਸਾ ਵੱਲ ਵਧਦਾ, ਉਥੇ ਰਿਸ਼ਤਿਆਂ, ਆਦਰਸ਼ਾਂ ਨੂੰ ਭੁੱਲ ਕੇ ਘਰ ਅੰਦਰ ਹੀ ਭੰਨਤੋੜ ਕਰਨ ਲੱਗ ਪੈਂਦਾ। ਦਰਸ਼ਨ ਸਿੰਘ ਬੀਰਮੀ ਨੇ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਜਨ: ਸਕੱਤਰ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਅਤੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਸਮੁੱਚੀ ਪੰਜਾਬ ਕਾਂਗਰਸ ਨੂੰ ਨਾਲ ਲੈ ਕੇ ਹੁਣ ਲੋਕਾਂ ਵਿਚ ਆ ਗਏ, ਆਗਾਮੀ ਚੋਣਾਂ ’ਚ ਪੰਜਾਬ ਦੇ ਲੋਕ ਸੱਤ੍ਹਾ ਤਬਦੀਲੀ ਲਈ ਕਾਂਗਰਸ ਦੇ ਹੱਕ ’ਚ ਵੋਟ ਪਾਉਣਗੇਂ। ਬੀਰਮੀ ਨੇ ਕਿਹਾ ਕਿ 2027 ਦੀਆਂ ਪੰਜਾਬ ਚੋਣਾਂ ’ਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ। ਦਰਸ਼ਨ ਸਿੰਘ ਬੀਰਮੀ ਨੇ ਕਿਹਾ ਕਿ ਅਰਾਜਕਤਾ ਵਾਲੇ ਮਾਹੌਲ ’ਚੋਂ ਬਾਹਰ ਕੱਢਣ ਲਈ ਕਾਂਗਰਸ ਹੀ ਸਹਾਈ ਬਣੇਗੀ। ਪੰਜਾਬ ਦੀ ਕਿਰਸਾਨੀ ਅਤੇ ਸਹਿਕਾਰੀ ਸੰਸਥਾਵਾਂ ਦੀ ਗੱਲ ਕਰਦਿਆਂ ਬੀਰਮੀ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਦੇ ਹੱਦ ਕਰਜ਼ੇ ਵਿਚ ਵੱਡਾ ਫੇਰਬਦਲ ਕਿਸਾਨਾਂ ਸਿਰ ਸਿੱਧਾ ਬੋਝ ਬਣੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅੰਤਰਰਾਸ਼ਟਰੀ ਫੂਡ ਪ੍ਰਦਰਸ਼ਨੀ ਪੈਰਿਸ ਬੈਠ ਕੇ ਸਵਾਦ ਲੈ ਰਿਹਾ, ਸਭ ਨੂੰ ਪਤਾ ਕਿ ਪੰਜਾਬ ’ਚ ਚਿੱਟੇ ਛੋਲੇ ਅਤੇ ਰਾਜਮਾਂਹ ਦੀ ਫ਼ਸਲ ਕਿੰਨੀ ਕੁ ਹੁੰਦੀ ਹੈ। ਦਰਸ਼ਨ ਸਿੰਘ ਬੀਰਮੀ ਨੇ ਕਿਹਾ ਕਿ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਜਦ ਕੇਂਦਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਮਾਮੂਲੀ ਵਾਧਾ ਕੀਤਾ ਸੀ ਤਾਂ ਉਸ ਵਕਤ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪ ਸਪਸ਼ਟ ਕਰ ਗਈ ਕਿ ਪੰਜਾਬ ਸਰਕਾਰ ਦੇ ਆਕਾ ਦਿੱਲੀ ਵਾਲੇ ਕੇਂਦਰ ਨਾਲੋ ਰਲ਼ੇ ਹੋਏ ਹਨ।ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਮਨਜੀਤ ਸਿੰਘ ਹੰਬੜਾਂ ਵਲੋਂ ਸਪੱਸ਼ਟ ਕੀਤਾ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੱਤ੍ਹਾ ਬਦਲਾਅ ਲਈ ਪੰਜਾਬ ਦਾ ਵੋਟਰ ਕਾਂਗਰਸ ਨੂੰ ਵੋਟ ਦੇਵੇਗਾ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ ਦੇ ਮਾਮੇ ਜਗਦੇਵ ਸਿੰਘ ਸਿੱਧੂ ਦਾ ਦਿਹਾਂਤ ਅਗਲੀ ਖ਼ਬਰ ਸਿਰਫ਼ ਛੱਤ ਵਾਲੇ ਮੋਬਾਈਲ ਟਾਵਰ ਦੀ ਦਿੱਤੀ ਸੀ ਸਹਿਮਤੀ- ਸਰਪੰਚ ਕਲੇਰ
Ad Position 24