ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਰਾਜੀਵ ਲਵਲੀ ਦੀ ਅਗਵਾਈ ਹੇਠ ਸ਼ਹਿਰ ’ਚ ਮਾਰਚ ਕੱਢ ਕੇ ਆਗੂ ਤੇ ਵਰਕਰ ਧਰਨੇ ’ਚ ਹੋਏ ਸ਼ਾਮਿਲ
ਜਗਰਾਉਂ, 19 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਸਥਾਨਕ ਸ਼ਹਿਰ ਵਿਖੇ ਪਰਵਿੰਦਰ ਸਿੰਘ ਝੋਟਾ ਮਾਮਲੇ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਪਾਰਟੀ ਦੇ ਸੀਨੀਅਰ ਆਗੂ ਰਾਜੀਵ ਲਵਲੀ ਦੀ ਅਗਵਾਈ ’ਚ ਸ਼ਹਿਰ ਵਿਚ ਮਾਰਚ ਕਰਕੇ ਹਲਕਾ ਵਿਧਾਇਕਾ ਦੇ ਘਰ ਅੱਗੇ ਘਰਨੇ ’ਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਰਾਜਵੀ ਲਵਲੀ ਨੇ ਕਿਹਾ ਕਿ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਸੱਤ੍ਹਾਧਾਰੀ ਧਿਰ ਅਤੇ ਸਥਾਨਕ ਨੁਮਾਇੰਦੇ ਪੂਰੀ ਤਰ੍ਹਾਂ ਅੱਖਾਂ ਮੀਟ ਕੇ ਬੈਠੇ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਗਰਾਉਂ, 19 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਸਥਾਨਕ ਸ਼ਹਿਰ ਵਿਖੇ ਪਰਵਿੰਦਰ ਸਿੰਘ ਝੋਟਾ ਮਾਮਲੇ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਪਾਰਟੀ ਦੇ ਸੀਨੀਅਰ ਆਗੂ ਰਾਜੀਵ ਲਵਲੀ ਦੀ ਅਗਵਾਈ ’ਚ ਸ਼ਹਿਰ ਵਿਚ ਮਾਰਚ ਕਰਕੇ ਹਲਕਾ ਵਿਧਾਇਕਾ ਦੇ ਘਰ ਅੱਗੇ ਘਰਨੇ ’ਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਰਾਜਵੀ ਲਵਲੀ ਨੇ ਕਿਹਾ ਕਿ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਸੱਤ੍ਹਾਧਾਰੀ ਧਿਰ ਅਤੇ ਸਥਾਨਕ ਨੁਮਾਇੰਦੇ ਪੂਰੀ ਤਰ੍ਹਾਂ ਅੱਖਾਂ ਮੀਟ ਕੇ ਬੈਠੇ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹੱਕ ਅਤੇ ਸੱਚ ਦੀ ਇਸ ਲੜਾਈ ਨੂੰ ਕਿਸੇ ਵੀ ਕੀਮਤ ’ਤੇ ਦਬਣ ਨਹੀਂ ਦਿੱਤਾ ਜਾਵੇਗਾ ਅਤੇ ਇਨਸਾਫ਼ ਮਿਲਣ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਰੋਸ ਮਾਰਚ ਵਿੱਚ ਬਾਬਾ ਸੁਖਦੇਵ ਸਿੰਘ ਲੋਪੋ, ਬਲਾਕ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਚੰਦੀ, ਸਰਪੰਚ ਜਗਤਾਰ ਸਿੰਘ ਮਲਕ, ਪ੍ਰਵੇਜ਼ ਖਾਨ ਲੁਧਿਆਣਾ, ਵੇਦਾਂਤ ਲਵਲੀ, ਜਸਵੰਤ ਸਿੰਘ ਰਾਮਗੜ੍ਹ, ਅਮਨਦੀਪ ਸਿੰਘ ਰਾਏ, ਰਿੰਪਲ ਡਾਂਗੀਆਂ, ਬਲਬੀਰ ਸਿੰਘ ਬਾਠ, ਜਥੇਦਾਰ ਇੰਦਰਜੀਤ ਸਿੰਘ ਕਾਉਂਕੇ, ਜਸਵੀਰ ਸਿੰਘ ਜੱਸਾ, ਕੁਲਵੰਤ ਸਿੰਘ ਪੰਚ, ਸੁਖਵਿੰਦਰ ਸਿੰਘ ਸੁੱਖਾ, ਗੁਰਦੀਪ ਸਿੰਘ ਦੀਪਾ, ਬਿੱਲੂ ਰਾਏ, ਵੀਰ ਸਿੰਘ, ਕਾਕਾ ਢਿੱਲੋਂ, ਜਗਦੀਪ ਸਿੰਘ ਢਿੱਲੋਂ, ਪਰਿਵਾਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਰਾਏ, ਅਵਤਾਰ ਸਿੰਘ ਚੌਧਰੀ, ਗੁਰਮੀਤ ਸਿੰਘ ਰਿੰਪੀ, ਲਵਪ੍ਰੀਤ ਘਈ, ਜਸ਼ਨ ਬਾਵਾ ਅਤੇ ਗੱਗਾ ਜਗਰਾਉਂ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਢੁਕਵਾਂ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ।