ਪੰਜਾਬ ਵਿਚ 13.60 ਲੱਖ ਵੋਟਰਾਂ ਦੀ ਗਿਣਤੀ ਘਟਣੀ ਚਿੰਤਾਜਨਕ-ਜਤਿੰਦਰ ਸਿੰਘ ਪਮਾਲ
ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਵਿਚ ਵੋਟਰਾਂ ਦੀ ਗਿਣਤੀ ਵਿਚ ਆਈ ਵੱਡੀ ਗਿਰਾਵਟ ’ਤੇ ਚਿੰਤਾ ਪ੍ਰਗਟ ਕਰਦਿਆਂ ਐੱਸ. ਸੀ.
ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਵਿਚ ਵੋਟਰਾਂ ਦੀ ਗਿਣਤੀ ਵਿਚ ਆਈ ਵੱਡੀ ਗਿਰਾਵਟ ’ਤੇ ਚਿੰਤਾ ਪ੍ਰਗਟ ਕਰਦਿਆਂ ਐੱਸ. ਸੀ./ਬੀ. ਸੀ. ਭਲਾਈ ਮੰਚ ਦੇ ਪ੍ਰਧਾਨ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਤਿੰਦਰ ਸਿੰਘ ਪਮਾਲ ਕਿਹਾ ਕਿ ਵੋਟਰਾਂ ਦਾ ਇਸ ਪੱਧਰ ’ਤੇ ਘਟਣਾ ਬੇਹੱਦ ਗੰਭੀਰ ਮਾਮਲਾ ਹੈ। ਉਨ੍ਹਾਂ ਖ਼ਦਸਾ ਜ਼ਾਹਿਰ ਕੀਤਾ ਕਿ ਵੋਟਰ ਸੂਚੀਆਂ ’ਚ ਹੋਈ ਉਥਲ-ਪੁਥਲ ਪਿੱਛੇ ਸਿਆਸੀ ਦਖ਼ਲਅੰਦਾਜ਼ੀ ਇਕ ਵੱਡਾ ਕਾਰਨ ਹੋ ਸਕਦੀ ਹੈ। ਜਤਿੰਦਰ ਸਿੰਘ ਪਮਾਲ ਦੱਸਿਆ ਕਿ ਪੰਜਾਬ ਦੀ ਮੁੱਖ ਚੋਣ ਕਮਿਸ਼ਨਰ ਅਨਿੰਦਿਤਾ ਮਿਤਰਾ ਵਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ, ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ਵਿਚ ਕੁੱਲ 2,14,61,043 ਵੋਟਰ ਸਨ, ਸਾਲ 2025 ਵਿਚ ਇਹ ਗਿਣਤੀ ਥੋੜੀ ਘੱਟ ਕੇ 2,13,80,565 ਰਹਿ ਗਈ ਸੀ, ਪਰ ਹੁਣ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਵਿਸ਼ੇਸ਼ ਸਰਸਰੀ ਸੁਧਾਈ (ਐੱਸ. ਆਈ. ਆਰ.) 2026 ਤੋਂ ਬਾਅਦ ਪੰਜਾਬ ਵਿਚ ਵੋਟਰਾਂ ਦੀ ਗਿਣਤੀ ਵਿਚ 13.60 ਲੱਖ ਦੀ ਭਾਰੀ ਕਮੀ ਆਈ ਹੈ, ਜਿਸ ਨਾਲ ਹੁਣ ਕੁੱਲ ਵੋਟਰਾਂ ਦੀ ਗਿਣਤੀ ਘੱਟ ਕੇ 2,07,00,727 ਰਹਿ ਗਈ ਹੈ। ਹਾਲਾਂਕਿ, ਇਸ ਪ੍ਰਕਿਰਿਆ ਦੌਰਾਨ ਲਗਪਗ 7.9 ਲੱਖ ਨਵੇਂ ਵੋਟਰ ਸੂਚੀ ਵਿਚ ਸ਼ਾਮਿਲ ਵੀ ਕੀਤੇ ਗਏ ਹਨ। ਜਤਿੰਦਰ ਸਿੰਘ ਪਮਾਲ ਕਿਹਾ ਕਿ ਇਹ ਨਵੀਂ ਵੋਟਰ ਸੂਚੀ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਬੇਹੱਦ ਅਹਿਮ ਹੈ, ਕਿਉਂਕਿ ਇਹੀ ਵੋਟਰ ਅਗਲੀ ਸਰਕਾਰ ਦੀ ਚੋਣ ਕਰਨਗੇ। ਉਨ੍ਹਾਂ ਸਵਾਲ ਉਠਾਇਆ ਕਿ ਇੰਨੀ ਵੱਡੀ ਗਿਣਤੀ ਵਿਚ ਵੋਟਾਂ ਕੱਟੇ ਜਾਣ ਦੇ ਅਸਲ ਕਾਰਨਾਂ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਜਤਿੰਦਰ ਸਿੰਘ ਪਮਾਲ ਆਮ-ਖਾਸ ਲੋਕਾਂ ਨੂੰ ਅਪੀਲ ਕੀਤੀ ਕਿ ਐੱਸ. ਆਈ. ਆਰ. ਸੋਧ ਤਹਿਤ ਕੱਟ ਦਿੱਤੀਆਂ ਗਈਆਂ ਵੋਟਾਂ ਵਾਲੇ ਲੋਕਾਂ ਨੂੰ ਆਪਣਾ ਨਾਂਅ ਵੋਟਰ ਸੂਚੀ ਵਿਚ ਦੁਬਾਰਾ ਦਾਖ਼ਲ ਕਰਵਾਉਣ ਲਈ ਇਕ 6 ਨੰਬਰ ਫਾਰਮ ਭਰਿਆ ਜਾਵੇ।