19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸੁਨੀਤਾ ਜੀ ਮਹਾਰਾਜ ਦੇ ਪੰਜ ਭੂਤਿਕ ਸਰੀਰ ਦਾ ਸਸਕਾਰ

ਜਗਰਾਉਂ, 19 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ, ਵਿਨੋਦ ਕੁਮਾਰ)-ਜੈਨ ਭਾਈਚਾਰੇ ਦੀ ਮਹਾਂ ਸਾਧਵੀ ਅਤੇ ਸਵਾਮੀ ਰੂਪ ਸ਼ੁਭ ਜੈਨ ਸਾਧਨਾ ਸਥਲ ਜਗਰਾਉਂ ਦੇ ਸੇਵਾਦਾਰ ਸੁਨੀਤਾ ਜੀ ਮਹਾਰਾਜ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਪੰਜਾਬ ਭਰ ਤੋਂ ਆਏ ਸ਼ਰਧਾਲੂਆਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ।

Ad Position 21
No active advertisement
ਅਜੀਤ ਡੈਸਕ 20-10-2026
ਜਗਰਾਉਂ, 19 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ, ਵਿਨੋਦ ਕੁਮਾਰ)-ਜੈਨ ਭਾਈਚਾਰੇ ਦੀ ਮਹਾਂ ਸਾਧਵੀ ਅਤੇ ਸਵਾਮੀ ਰੂਪ ਸ਼ੁਭ ਜੈਨ ਸਾਧਨਾ ਸਥਲ ਜਗਰਾਉਂ ਦੇ ਸੇਵਾਦਾਰ ਸੁਨੀਤਾ ਜੀ ਮਹਾਰਾਜ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਪੰਜਾਬ ਭਰ ਤੋਂ ਆਏ ਸ਼ਰਧਾਲੂਆਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਪੰਜ ਭੂਤਿਕ ਸਰੀਰ ਨੂੰ ਫੁੱਲਾਂ ਨਾਲ ਸਜੀ ਪਾਲਕੀ ਵਿਚ ਰੱਖ ਕੇ ਪੂਰੇ ਸ਼ਹਿਰ ’ਚ ਸੰਗਤਾਂ ਨੂੰ ਦਰਸ਼ਨ ਕਰਵਾਉਂਦਿਆਂ ਸ਼ੇਰਪੁਰਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿਖੇ ਸਸਕਾਰ ਕੀਤਾ ਗਿਆ। ਸਾਧਵੀ ਜੀ ਦੀ ਅੰਤਿਮ ਯਾਤਰਾ ਵਿਚ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ, ਵਪਾਰਿਕ ਆਦਿ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ। ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਰਮੇਸ਼ ਜੈਨ, ਧਰਮਪਾਲ ਜੈਨ, ਮਹਾਂਵੀਰ ਜੈਨ, ਬਸੰਤ ਜੈਨ, ਤਰੁਣ ਜੈਨ, ਵਿਜੇ ਜੈਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਈਸ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਹੈਰੋਇਨ, 315 ਬੋਰ ਦੇਸੀ ਕੱਟਾ ਅਤੇ ਦੋ ਜਿੰਦਾ ਕਾਰਤੂਸ ਸਮੇਤ ਮੋਟਰਸਾਈਕਲ ਸਵਾਰ ਤਿੰਨ ਕਾਬੂ
Ad Position 24