11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬੀ.ਕੇ.ਯੂ. ਰਾਜੇਵਾਲ ਦੇ ਯਤਨਾਂ ਸਦਕਾ ਐੱਮ.ਪੀ. ’ਚ ਫੜੀ ਕੰਬਾਈਨ ਮਾਲਕ ਬਲਜੀਤ ਸਿੰਘ ਦੇ ਘਰ ਪਹੁੰਚੀ

ਰਾਏਕੋਟ, 11 ਅਕਤੂਬਰ (ਸੁਸ਼ੀਲ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਕਰੀਬੀ ਪਿੰਡ ਗੋਂਦਵਾਲ ਦੇ ਇਕ ਕਿਸਾਨ ਦੀ ਪਿਛਲੇ ਤਿੰਨ ਸਾਲ ਤੋਂ ਮੱਧ ਪ੍ਰਦੇਸ਼ ’ਚ ਇਕ ਮਾਮਲੇ ’ਚ ਫਸੀ ਹੋਈ ਕੰਬਾਇਨ ਨੂੰ ਮੱਧ ਪ੍ਰਦੇਸ਼ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਕੰਬਾਇਨ ਨੂੰ ਮੁਕਤ ਕਰਵਾ ਕੇ ਪੀੜਤ ਕਿਸਾਨ ਨੂੰ ਸੌਂਪਿਆਂ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.

Ad Position 21
No active advertisement
ਅਜੀਤ ਡੈਸਕ 12-10-2026
ਰਾਏਕੋਟ, 11 ਅਕਤੂਬਰ (ਸੁਸ਼ੀਲ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਕਰੀਬੀ ਪਿੰਡ ਗੋਂਦਵਾਲ ਦੇ ਇਕ ਕਿਸਾਨ ਦੀ ਪਿਛਲੇ ਤਿੰਨ ਸਾਲ ਤੋਂ ਮੱਧ ਪ੍ਰਦੇਸ਼ ’ਚ ਇਕ ਮਾਮਲੇ ’ਚ ਫਸੀ ਹੋਈ ਕੰਬਾਇਨ ਨੂੰ ਮੱਧ ਪ੍ਰਦੇਸ਼ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਕੰਬਾਇਨ ਨੂੰ ਮੁਕਤ ਕਰਵਾ ਕੇ ਪੀੜਤ ਕਿਸਾਨ ਨੂੰ ਸੌਂਪਿਆਂ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਕੇ.ਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਬਲਜੀਤ ਸਿੰਘ ਦੀ ਕੰਬਾਇਨ ਦਾ ਮਸਲਾ ਪਿਛਲੇ ਤਿੰਨ ਸਾਲਾਂ ਤੋਂ ਐੱਮ.ਪੀ ਵਿਚ ਚੱਲ ਰਿਹਾ ਸੀ, ਇਸ ਮਸਲੇ ਨੂੰ ਮਨਪ੍ਰੀਤ ਸਿੰਘ ਸਿੱਧੂ ਵਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਸੁਖਵਿੰਦਰ ਸਿੰਘ ਭੱਟੀਆਂ ਮੀਤ ਪ੍ਰਧਾਨ ਪੰਜਾਬ ਦੇ ਧਿਾਨ ਵਿਚ ਲਿਆਂਦਾ ਗਿਆ, ਜਿਸ ’ਤੇ ਉਕਤ ਕਿਸਾਨ ਆਗੂਆਂ ਨੇ ਐੱਮ.ਪੀ. ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਕੰਬਾਇਨ ਨੂੰ ਮੁਕਤ ਕਰਵਾ ਕੇ ਕਿਸਾਨ ਬਲਜੀਤ ਸਿੰਘ ਦੇ ਹਵਾਲੇ ਕਰਵਾਇਆ ਗਿਆ। ਅੱਜ ਮਸ਼ੀਨ ਪਿੰਡ ਪਹੁੰਚਣ ਤੇ ਬਲਜੀਤ ਸਿੰਘ ਵਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਮਨਦੀਪ ਸਿੰਘ ਰਿੰਕੂ ਜ਼ਿਲਾ ਯੂਥ ਪ੍ਰਧਾਨ, ਰਣਵੀਰ ਸਿੰਘ ਬਲਾਕ ਪ੍ਰਧਾਨ ਮੁੱਲਾਂਪੁਰ , ਸੁਰਜੀਤ ਸਿੰਘ ਬਰਮ੍ਹੀ ਬਲਾਕ ਮੀਤ ਪ੍ਰਧਾਨ, ਬਲਰਾਜ ਸਿੰਘ ਬਾਜੀ ਬਲਾਕ ਯੂਥ ਪ੍ਰਧਾਨ ਰਾਏਕੋਟ, ਗੁਰਦੀਪ ਸਿੰਘ ਇਕਾਈ ਪ੍ਰਧਾਨ, ਰਣਜੀਤ ਸਿੰਘ ਇਕਾਈ ਪ੍ਰਧਾਨ, ਹਰਜੀਤ ਸਿੰਘ ਇਕਾਈ ਪ੍ਰਧਾਨ, ਸਿਕੰਦਰ ਸਿੰਘ ਇਕਾਈ ਪ੍ਰਧਾਨ, ਕਰਮਜੀਤ ਸਿੰਘ ਸਰਪੰਚ, ਦਲਜੀਤ ਸਿੰਘ ਖ਼ਜ਼ਾਨਚੀ, ਹਰਪ੍ਰੀਤ ਸਿੰਘ ਖਜਾਨਚੀ, ਜਗਦੀਪ ਸਿੰਘ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ ਬੱਸੀਆਂ ਦੀ ਹੋਣਹਾਰ ਵਿਦਿਆਰਥਣ ਅਨੂਰੀਤ ਕੌਰ ਧਾਲੀਵਾਲ ਨੇ ਲੇਖ ਲਿਖਣ ਮੁਕਾਬਲੇ ’ਚ ਮੱਲ... ਅਗਲੀ ਖ਼ਬਰ ਦਿੱਲੀ ’ਚ ਜਮਹੂਰੀਅਤ ਦੇ ਕਤਲ ਅਤੇ ਹਕੂਮਤੀ ਦਹਿਸ਼ਤਗਰਦੀ ਖਿਲਾਫ਼ ਪ੍ਰਦਰਸ਼ਨ ਅੱਜ
Ad Position 24