ਦਾਦਾ ਮੋਟਰ ਏਜੰਸੀ ਜਗਰਾਉਂ ਵਿਖੇ ਨਵੀਂ ਥਾਰ ਓ. ਜੀ. ਗੱਡੀ ਨੂੰ ਪ੍ਰਧਾਨ ਬਿੰਦਰ ਮਨੀਲਾ ਨੇ ਕੀਤਾ ਲਾਂਚ
ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਦਾਦਾ ਮੋਟਰ ਏਜੰਸੀ ਜਗਰਾਉਂ ਵਿਖੇ ਮਹਿੰਦਰਾ ਦੀ ਆਈ ਨਵੀਂ ਥਾਰ ਓ. ਜੀ.
ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਦਾਦਾ ਮੋਟਰ ਏਜੰਸੀ ਜਗਰਾਉਂ ਵਿਖੇ ਮਹਿੰਦਰਾ ਦੀ ਆਈ ਨਵੀਂ ਥਾਰ ਓ.ਜੀ. ਗੱਡੀ ਨੂੰ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸਰਪੰਚ ਬਿੰਦਰ ਮਨੀਲਾ ਵਲੋਂ ਲਾਂਚ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਿੰਦਰ ਮਨੀਲਾ ਨੇ ਨਵੀਂ ਗੱਡੀ ਤੋਂ ਪਰਦਾ ਹਟਾਉਂਦਿਆਂ ਏਜੰਸੀ ਦੇ ਸਟਾਫ਼ ਨਾਲ ਕੇਕ ਕੱਟ ਕੇ ਨਵੀਂ ਗੱਡੀ ਲਾਂਚ ਕੀਤੀ। ਇਸ ਮੌਕੇ ਪ੍ਰਧਾਨ ਬਿੰਦਰ ਮਨੀਲਾ ਨੇ ਕਿਹਾ ਕਿ ਥਾਰ ਗੱਡੀ ਨੌਜਵਾਨਾਂ ਸਮੇਤ ਹਰੇਕ ਵਰਗ ਦੀ ਪਹਿਲੀ ਪਸੰਦ ਰਹੀ ਹੈ। ਉਨ੍ਹਾਂ ਕਿਹਾ ਕਿ ਥਾਰ ਗੱਡੀ ਪ੍ਰਤੀ ਵਾਹਨ ਪ੍ਰੇਮੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਕੰਪਨੀ ਵਲੋਂ ਸ਼ਾਨਦਾਰ ਦਿੱਖ ਵਾਲੀ ਅਤੇ ਆਧੁਨਿਕ ਫੀਚਰਾਂ ਨਾਲ ਲੈਸ ਨਵੀਂ ਥਾਰ ਓ.ਜੀ. ਗੱਡੀ ਲਾਂਚ ਕੀਤੀ ਹੈ। ਇਸ ਮੌਕੇ ਪ੍ਰਧਾਨ ਬਿੰਦਰ ਮਨੀਲਾ ਨੇ ਦਾਦਾ ਮੋਟਰ ਏਜੰਸੀ ਜਗਰਾਉਂ ਦੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਏਜੰਸੀ ਵਲੋਂ ਵਾਹਨ ਖਰੀਦਣ ਵਾਲਿਆਂ ਨੂੰ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਏਜੰਸੀ ਮੈਨੇਜਰ ਸ਼ਲਵਿੰਦਰ ਕੁਮਾਰ ਨੇ ਥਾਰ ਓ.ਜੀ. ਗੱਡੀ ਦੀ ਨਵੀਂ ਦਿੱਖ, ਨਵੇਂ ਫੀਚਰਾਂ, ਵਧੀਆ ਸਸਪੈਂਸ਼ਨ ਅਤੇ ਹੋਰ ਖ਼ੂਬੀਆਂ ਬਾਰੇ ਦੱਸਿਆ। ਇਸ ਮੌਕੇ ਮਨਜਿੰਦਰ ਸਿੰਘ ਸਿੱਧੂ, ਸੁਖਰਾਜ ਸਿੰਘ, ਬਲਰਾਜ ਸਿੰਘ, ਸਤਵਿੰਦਰ ਸਿੰਘ, ਅਜੀਤ ਸਿੰਘ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।