11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦਿੱਲੀ ’ਚ ਜਮਹੂਰੀਅਤ ਦੇ ਕਤਲ ਅਤੇ ਹਕੂਮਤੀ ਦਹਿਸ਼ਤਗਰਦੀ ਖਿਲਾਫ਼ ਪ੍ਰਦਰਸ਼ਨ ਅੱਜ

ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਬੀਤੇ ਕੱਲ੍ਹ ਦਿੱਲੀ ’ਚ ਕੇਂਦਰ ਸਰਕਾਰ ਦੀ ਸ਼ਹਿ ’ਤੇ ਆਰ. ਐੱਸ.

Ad Position 21
No active advertisement
ਅਜੀਤ ਡੈਸਕ 12-10-2026
ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਬੀਤੇ ਕੱਲ੍ਹ ਦਿੱਲੀ ’ਚ ਕੇਂਦਰ ਸਰਕਾਰ ਦੀ ਸ਼ਹਿ ’ਤੇ ਆਰ.ਐੱਸ.ਐੱਸ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਪੁਲਿਸ ਨਾਲ ਮਿਲ ਕੇ ਦੇਸ਼ ਦੇ ਨੌਜਵਾਨ ਲੜਕੇ ਲੜਕੀਆਂ ’ਤੇ ਤਸੱਦਦ ਕੀਤਾ ਹੈ, ਬਹੁਤ ਹੀ ਮੰਦਭਾਗੀ ਘਟਨਾ ਹੈ। ਸਰਕਾਰ ਦੀ ਸ਼ਹਿ ’ਤੇ ਜੋ ਘਟਨਾਵਾਂ ਵਾਪਰੀਆਂ ਬਹੁਤ ਨਿੱਦਣਯੋਗ ਹਨ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਮਹੂਰੀਅਤ ਦੀਆਂ ਧੱਜੀਆਂ ਉਡਾਉਂਦਿਆਂ ਸ਼ਰਾਬੀ ਹਾਲਤ ’ਚ ਪੁਲਿਸ ਬੂਟਾਂ ਸਮੇਤ ਸ੍ਰੀ ਗੁਰਦੁਆਰਾ ਬੰਗਲਾ ਸਾਹਿਬ ’ਚ ਜਾਣਾ, ਬਹੁਤ ਮੰਦਭਾਗੀ ਘਟਨਾ ਹੈ। ਸਾਰੇ ਸੂਬਿਆਂ ਤੋਂ ਪਹੰਚੇ ਨੌਜਵਾਨਾਂ ਸਮੇਤ ਪੰਜਾਬ ਦੇ ਨੌਜਵਾਨਾਂ ਵਿਦਿਆਰਥੀਆਂ, ਸਿਆਸੀ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਹਜ਼ਾਰਾਂ ਪੁਲਸੀਆਂ ਨੇ ਸਾਡੇ ਬੱਚਿਆਂ ਨੂੰ ਜਿਵੇਂ ਘੜੀਸਿਆ ਤੇ ਕੁੱਟਿਆ ਹੈ। ਸਾਡੇ ਲਈ ਇਕ ਚੁਣੌਤੀ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਫਾਸ਼ੀਵਾਦ ਖਿਲਾਫ਼ ਅੱਜ 12 ਅਕਤੂਬਰ, ਦਿਨ ਸੋਮਵਾਰ ਸ਼ਾਮ ਪੰਜ ਵਜੇ ਕਮੇਟੀ ਪਾਰਕ ਜਗਰਾਉਂ ਵਿਖੇ ਇਕੱਤਰ ਹੋ ਕੇ ਇਸ ਸਰਕਾਰੀ ਦਹਿਸ਼ਤਗਰਦੀ ਵਿਰੁੱਧ ਰੋਸ ਮਾਰਚ ਕੱਢਿਆ ਜਾਵੇਗਾ। ਇਸ ਮਾਰਚ ਵਿਚ ਇਲਾਕੇ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਸ਼ਾਮਿਲ ਹੋਣਗੀਆਂ। ਇਸ ਮੌਕੇ ਇਨ੍ਹਾਂ ਆਗੂ ਇੰਦਰਜੀਤ ਸਿੰਘ ਧਾਲੀਵਾਲ, ਬਲਰਾਜ ਸਿੰਘ ਕੋਟੳਮਰਾ, ਬਲਵਿੰਦਰ ਸਿੰਘ ਕੋਠੇ ਪੋਨਾ, ਅਸ਼ੋਕ ਭੰਡਾਰੀ, ਅਵਤਾਰ ਸਿੰਘ ਗਗੜਾ, ਅਵਤਾਰ ਸਿੰਘ ਬਿੱਲਾ, ਦੇਵ ਰਾਜ, ਅਰੁਣ ਗਿੱਲ, ਅਵਤਾਰ ਸਿੰਘ ਰਸੂਲਪੁਰ, ਮਦਨ ਸਿੰਘ ਨੇ ਲੋਕਾਂ ਨੂੰ ਇਸ ਰੋਸ ਮਾਰਚ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਰਾਜੇਵਾਲ ਦੇ ਯਤਨਾਂ ਸਦਕਾ ਐੱਮ.ਪੀ. ’ਚ ਫੜੀ ਕੰਬਾਈਨ ਮਾਲਕ ਬਲਜੀਤ ਸਿੰਘ ਦੇ ਘਰ ਪਹੁੰਚੀ ਅਗਲੀ ਖ਼ਬਰ ਆੜ੍ਹਤੀਆਂ ਦੇ 55 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਸਮੇਤ ਹੋਰ ਮੰਗਾਂ ਕੇਂਦਰ ਕੋਲ ਉਠਾਵਾਂਗੇ-ਬਿੱਟੂ
Ad Position 24