ਪੁਲਿਸ ਨੇ 14 ਗਰਾਮ ਹੈਰੋਇਨ ਬਰਾਮਦ ਕਰਕੇ ਨਸ਼ਾ ਵਿਰੋਧੀ ਐਕਟ ਦਰਜ ਕੀਤੇ ਚਾਰ ਮਾਮਲਿਆਂ ਵਿਚ ਦੋ ਔਰਤਾਂ ਸਮੇਤ 8 ਨਾਮਜ਼ਦ
ਸਿੱਧਵਾਂ ਬੇਟ, 11 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ (ਆਈ.
ਸਿੱਧਵਾਂ ਬੇਟ, 11 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ (ਆਈ.ਪੀ.ਐੱਸ.) ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ‘ਕਾਸ਼ੋ’ ਮੁਹਿੰਮ ਤਹਿਤ ਅਤੇ ਪੁਲਿਸ ਡਿਵੀਜਨ ਜਗਰਾਉਂ ਦੇ ਉੱਪ ਪੁਲਿਸ ਕਪਤਾਨ ਜਸਵਿੰਦਰ ਸਿੰਘ ਢੀਂਡਸਾ ਦੀ ਦਿਸ਼ਾ ਨਿਰਦੇਸ਼ ’ਤੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਐੱਸ.ਆਈ. ਅਮਰਜੀਤ ਸਿੰਘ ਗਿੱਲ ਦੀ ਅਗਵਾਈ ਵਾਲੀਆਂ ਵੱਖ-ਵੱਖ ਪੁਲਿਸ ਪਾਰਟੀਆਂ ਨੇ ਨਸ਼ਾ ਵਿਰੋਧੀ ਐਕਟ ਤਹਿਤ ਚਾਰ ਮਾਮਲੇ ਦਰਜ ਕਰਦਿਆਂ ਦੋ ਔਰਤਾਂ ਸਮੇਤ 8 ਲੋਕਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਕੋਲੋਂ 14 ਗਰਾਂਮ ਹੈਰੋਇਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਥਾਣਾ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਦਰਜ ਮੁਕੱਦਮਾਂ ਨੰ. 288 ਵਿਚ ਹਰਪਾਲ ਸਿੰਘ ਉਰਫ਼ ਪਾਲੀ ਪੁੱਤਰ ਅਵਤਾਰ ਸਿੰਘ ਵਾਸੀ ਗੋਰਸੀਆਂ ਮੱਖਣ, ਰਾਜਵੀਰ ਸਿੰਘ ਉਰਫ਼ ਰਾਜੂ ਪੁੱਤਰ ਗੁਰਮੇਲ ਸਿੰਘ ਵਾਸੀ ਰਾਊਵਾਲ, ਹਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ, ਸੰਦੀਪ ਸਿੰਘ ਉਰਫ਼ ਸ਼ਨੀ ਪੁੱਤਰ ਦਵਿੰਦਰ ਸਿੰਘ, ਜਸਪ੍ਰੀਤ ਕੌਰ ਉਰਫ਼ ਸੋਨੀ ਪਤਨੀ ਭੁਪਿੰਦਰ ਸਿੰਘ ਵਾਸੀਅਨ ਸਲੇਮਪੁਰਾ ਟਿੱਬਾ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਵਣ ਸਿੰਘ ਉਰਫ਼ ਅਕਾਸਦੀਪ ਪੁੱਤਰ ਸੁਰਜਨ ਸਿੰਘ ਵਾਸੀ ਕੁਲਗਹਿਣਾ ਕੋਲੋਂ 04 ਗਰਾਂਮ ਹੈਰੋਇਨ, ਮਹਿੰਦਰ ਸਿੰਘ ਉਰਫ਼ ਲੰਮਾ ਪੁੱਤਰ ਪਰਸਾ ਸਿੰਘ ਵਾਸੀ ਖੋਲਿਆਂ ਵਾਲਾ ਪੁਲ (ਮਲਸੀਹਾਂ ਬਾਜਣ) ਕੋਲੋਂ 06 ਗਰਾਂਮ ਹੈਰੋਇਨ ਜਦਕਿ ਮਪ੍ਰੀਤ ਕੌਰ ਉਰਫ਼ ਮਨੂੰ ਪਤਨੀ ਜਰਨੈਲ ਸਿੰਘ ਵਾਸੀ ਸਲੇਮਪੁਰਾ ਟਿੱਬਾ ਕੋਲੋਂ 04 ਗਰਾਂਮ ਹੈਰੋਇਨ ਬਰਾਮਦ ਕਰਕੇ ਉਕਤ ਤਿੰਨਾਂ ਖਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਕ੍ਰਮਵਾਰ ਮੁਕੱਦਮਾਂ ਨੰ. 289, 290, 291 ਦਰਜ ਕੀਤੇ ਗਏ ਹਨ। ਉਨ੍ਹ ਇਹ ਵੀ ਦੱਸਿਆ ਕਿ ਪੁਲਿਸ ਨੇ ਥਾਣਾ ਸਿੱਧਵਾਂ ਬੇਟ ਵਿਖੇ ਅਸਲਾ ਐਕਟ ਤਹਿਤ ਦਰਜ ਮੁਕੱਦਮਾ ਨੰ. 92, ਮਿਤੀ 07-96-2020 ਵਿੱਚ ਨਾਮਜ਼ਦ ਭਗੌੜੇ ਦੋਸ਼ੀ ਸਰਵਣ ਸਿੰਘ ਉਰਫ਼ ਅਕਾਸਦੀਪ ਪੁੱਤਰ ਸੁਰਜਣ ਸਿੰਘ ਵਾਸੀ ਕੁੱਲਗਹਿਣਾ ਨੂੰ ਵੀ ਗ੍ਰਿਫ਼ਤਾਰ ਕੀਤਾ।ਉਨਾਂ ਆਖਿਆ ਕਿ ਹੁਣ ਇਲਾਕੇ ਅੰਦਰ ਚਿੱਟੇ ਦਾ ਕਾਲਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਖੈਰ ਨਹੀਂ ਜਾਂ ਤਾਂ ਉਹ ਇਹ ਗੋਰਖਧੰਦਾ ਛੱਡ ਦੇਣ ਜਾਂ ਫਿਰ ਇਲਾਕਾ ਛੱਡ ਦੇਣ।