12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਚੋਣ ਕਮਿਸ਼ਨਰ ਖਿਲਾਫ਼ ਅੱਜ ਸੁਪਰੀਮ ਕੋਰਟ ਤੱਕ ਮਾਰਚ ਕਰਨਗੀਆਂ ਵਿਰੋਧੀ ਪਾਰਟੀਆਂ

ਨਵੀਂ ਦਿੱਲੀ, 12 ਅਕਤੂਬਰ- ਕਾਂਗਰਸ ਅਤੇ ਇੰਡੀਆ ਬਲਾਕ ਦੇ ਅੰਦਰ ਹੋਰ ਵਿਰੋਧੀ ਪਾਰਟੀਆਂ ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵੱਲ ਮਾਰਚ ਕਰਨਗੀਆਂ। ਕਾਂਗਰਸ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ "ਚਲੋ ਦਿੱਲੀ - ਲੋਕਤੰਤਰ ਲਈ ਮਾਰਚ" ਦਾ ਨਾਮ ਦਿੱਤਾ ਹੈ। ਵਿਰੋਧੀ ਆਗੂ ਕਨਾਟ ਪਲੇਸ-ਬਾਰਾਖੰਬਾ ਰੋਡ ਜੰਕਸ਼ਨ 'ਤੇ ਦੁਪਹਿਰ 1:30 ਵਜੇ ਇਕੱਠੇ ਹੋਣਗੇ।

Ad Position 21
No active advertisement
ਅਜੀਤ ਡੈਸਕ 12-10-2026

ਨਵੀਂ ਦਿੱਲੀ, 12 ਅਕਤੂਬਰ- ਕਾਂਗਰਸ ਅਤੇ ਇੰਡੀਆ ਬਲਾਕ ਦੇ ਅੰਦਰ ਹੋਰ ਵਿਰੋਧੀ ਪਾਰਟੀਆਂ ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵੱਲ ਮਾਰਚ ਕਰਨਗੀਆਂ। ਕਾਂਗਰਸ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ "ਚਲੋ ਦਿੱਲੀ - ਲੋਕਤੰਤਰ ਲਈ ਮਾਰਚ" ਦਾ ਨਾਮ ਦਿੱਤਾ ਹੈ। ਵਿਰੋਧੀ ਆਗੂ ਕਨਾਟ ਪਲੇਸ-ਬਾਰਾਖੰਬਾ ਰੋਡ ਜੰਕਸ਼ਨ 'ਤੇ ਦੁਪਹਿਰ 1:30 ਵਜੇ ਇਕੱਠੇ ਹੋਣਗੇ।

ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਚੀਫ ਜਸਟਿਸ ਸੂਰਿਆ ਕਾਂਤ ਨਾਲ ਇਕ ਮੰਗ ਪੱਤਰ ਸੌਂਪਣ ਲਈ ਮੁਲਾਕਾਤ ਦੀ ਬੇਨਤੀ ਕੀਤੀ ਸੀ। ਹਾਲਾਂਕਿ ਸੀ.ਜੇ.ਆਈ. ਨੇ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਮਾਮਲੇ ਪਹਿਲਾਂ ਹੀ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹਨ।

ਸੀ.ਜੇ.ਆਈ. ਦੀ ਮੀਟਿੰਗ ਦੀ ਬੇਨਤੀ ਨੂੰ ਰੱਦ ਕਰਨ ਤੋਂ ਬਾਅਦ, ਕਾਂਗਰਸ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ, ਪਰ ਅਸੀਂ ਸੁਪਰੀਮ ਕੋਰਟ ਵੱਲ ਮਾਰਚ ਕਰਾਂਗੇ।ਵਿਰੋਧੀ ਧਿਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ, ਐਸ.ਆਈ.ਆਰ. 'ਤੇ ਪਾਬੰਦੀ ਅਤੇ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਚੋਣਾਂ ਕਰਵਾਉਣ ਦੀ ਮੰਗ ਕਰ ਰਹੀ ਹੈ। ਇਹ 10 ਅਕਤੂਬਰ ਨੂੰ ਦਿੱਲੀ ਵਿਚ ਪ੍ਰਦਰਸ਼ਨਕਾਰੀਆਂ ਦੀ ਹਿਰਾਸਤ ਅਤੇ ਹਮਲੇ ਦਾ ਵੀ ਵਿਰੋਧ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਬਲੀਨ ਕੌਰ ਨੇ ਇੰਟਰ ਸਟੇਟ 70ਵੀਆਂ ਐਸ.ਜੀ.ਐਫ.ਆਈ ਖੇਡਾਂ ਵਿਚ (ਤਾਈਕਵਾਡੋਂ) ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਅੰਮ੍ਰਿਤਸਰ ਦੇ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ’ਚੋਂ ਅਸਾਲਟ ਬਰਾਮਦ
Ad Position 24