ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ
ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਮਹਿਫ਼ਲ-ਏ-ਅਦੀਬ (ਰਜਿ:) ਸੰਸਥਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਸੰਸਥਾ ਦੇ ਪ੍ਰਧਾਨ ਜਗਦੀਸ਼ ਪਾਲ ਮਹਿਤਾ ਦੀ ਅਗਵਾਈ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਸ: ਮਨਜੀਤ ਸਿੰਘ ਐੱਮ.
ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਮਹਿਫ਼ਲ-ਏ-ਅਦੀਬ (ਰਜਿ:) ਸੰਸਥਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਸੰਸਥਾ ਦੇ ਪ੍ਰਧਾਨ ਜਗਦੀਸ਼ ਪਾਲ ਮਹਿਤਾ ਦੀ ਅਗਵਾਈ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਸ: ਮਨਜੀਤ ਸਿੰਘ ਐੱਮ.ਐੱਲ.ਏ. ਹਲਕਾ ਨਿਹਾਲ ਸਿੰਘ ਵਾਲਾ ਦੇ ਸਤਿਕਾਰਯੋਗ ਮਾਤਾ ਵਿਦਿਆ ਕੌਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸੰਸਥਾ ਵੱਲੋਂ 2 ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦੇ ਸਭ ਤੋਂ ਪਹਿਲਾਂ ਕਾਂਤਾ ਦੇਵੀ ਨੇ ਆਪਣੀ ਰਚਨਾ ‘ਅਕਲ ਦਾ ਮੁੱਲ ਅਤੇ ਕਰਮਾਂ ਨਾਲ ਮਿਲਦੀਆਂ ਨੂੰਹਾਂ ਚੱਜਦੀਆਂ’ ਸੁਣਾਈ। ਉਪਰੰਤ ਪ੍ਰਿੰਸੀਪਲ ਸਤਨਾਮ ਸਿੰਘ ਨੇ ‘ਕੰਨ ਕਰਕੇ ਮੇਰੇ ਵੱਲ ਸੁਣੋ’, ਸ੍ਰੀ ਚੰਦਰ ਮੋਹਨ ਸੂਦ ਨੇ ਉਰਦੂ ਨਜ਼ਮ ‘ਜ਼ਖਮ’, ਚਰਨਜੀਤ ਗਰੇਵਾਲ ਗਗੜਾ ਨੇ ‘ਕੋਟਲਾ ਛਪਾਕੀ’ ਸੁਣਾ ਕੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਕੈਪਟਨ ਪੂਰਨ ਸਿੰਘ ਗਗੜਾ ਨੇ ‘ਅੱਜ ਦੀ ਸਿਆਸਤ’ ਕਵਿਤਾ ਸੁਣਾਈ, ਅਜੀਤ ਪਿਆਸਾ ਨੇ ਆਪਣੀ ਕਵਿਤਾ ਸੁਣਾ ਕੇ ਚੰਗਾ ਰੰਗ ਬੰਨ੍ਹਿਆਂ। ਕਾਂਤਾ ਦੇਵੀ ਦੀ ਪੋੋਤਰੀ ਮਿਸ ਮਾਹੀ ਨੇ ‘ਦਾਦਾ-ਦਾਦੀ ਦਾ ਪਿਆਰ ਸਮੁੰਦਰੋਂ ਡੂੰਘਾ’ ਕਵਿਤਾ ਸੁਣਾਈ। ਸੰਸਥਾ ਦੇ ਪ੍ਰਧਾਨ ਸ੍ਰੀ ਜਗਦੀਸ਼ ਪਾਲ ਮਹਿਤਾ ਨੇ ਆਪਣੇ ਪਿਤਾ ਜੀ ਯਾਦ ਵਿਚ ਇਕ ਯਾਦਾਂ ਭਰਿਆ ਗੀਤ ਸੁਣਾਇਆ। ਇਸਦੇ ਉਪਰੰਤ ਸੰਸਥਾ ਦੇ ਪ੍ਰਧਾਨ ਵਲੋਂ ਮਹਿਫ਼ਲ ਵਿਚ ਆਏ ਸਾਰੇ ਅਦੀਬਾਂ ਦਾ ਧੰਨਵਾਦ ਕੀਤਾ ਗਿਆ ਅਤੇ ਰਚਨਾਵਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਰਨਲ ਸਕੱਤਰ ਦੀ ਭੂਮਿਕਾ ਕੈਪਟਨ ਪੂਰਨ ਸਿੰਘ ਗਗੜਾ ਨੇ ਬਾਖੂਬੀ ਨਿਭਾਈ।