12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਹੰਬੜਾਂ ਇਲਾਕੇ ’ ਚ ਬੇਮੌਸਮੇ - ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੇ ਸਾਹ ਸੂਤੇ

ਹੰਬੜਾਂ, 11 ਅਕਤੂਬਰ (ਮੇਜਰ ਹੰਬੜਾਂ)-ਹੰਬੜਾਂ ਇਲਾਕੇ ’ਚ ਸਵੇਰ ਸਮੇਂ ਆਏ ਬੇਮੌਸਮੇ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦਾ ਸਾਹ ਸੂਤ ਦਿੱਤੇ ਤੇ ਕਿਸਾਨਾਂ ਅੰਦਰ ਪੱਕ ਚੁੱਕੀ ਝੋਨੇ ਦੀ ਫ਼ਸਲ ਦਾ ਮੀਂਹ ਅਤੇ ਹਨੇਰੀ ਨਾਲ ਨੁਕਸਾਨ ਹੋਣ ਦਾ ਡਰ ਸਤਾਉਣ ਲੱਗਾ ਹੈ। ਦੇਖਣ ’ਚ ਆਇਆ ਕਿ ਤੇਜ਼ ਹਨੇਰੀ ਕਾਰਨ ਬੇਟ ਇਲਾਕੇ ’ ਚ ਜਿੱਥੇ ਕਿਸਾਨਾਂ ਦੀ ਪੱਕ ਚੁੱਕੀ ਝੋਨੇ ਦੀ ਫ਼ਸਲ ਧਰਤੀ ’ਤੇ ਵਿੱਛ ਗਈ, ਉੱਥੇ ਮੀਂਹ ਪੈਣ ਨਾਲ ਝੋਨੇ ਦੇ ਖੇਤ ਪਾਣੀ ਨਾਲ ਭਰ ਗਏ, ਜਿਸ ਨਾਲ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਅਨੁਮਾਨ ਹੈ।

Ad Position 21
No active advertisement
ਅਜੀਤ ਡੈਸਕ 12-10-2026
ਹੰਬੜਾਂ, 11 ਅਕਤੂਬਰ (ਮੇਜਰ ਹੰਬੜਾਂ)-ਹੰਬੜਾਂ ਇਲਾਕੇ ’ਚ ਸਵੇਰ ਸਮੇਂ ਆਏ ਬੇਮੌਸਮੇ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦਾ ਸਾਹ ਸੂਤ ਦਿੱਤੇ ਤੇ ਕਿਸਾਨਾਂ ਅੰਦਰ ਪੱਕ ਚੁੱਕੀ ਝੋਨੇ ਦੀ ਫ਼ਸਲ ਦਾ ਮੀਂਹ ਅਤੇ ਹਨੇਰੀ ਨਾਲ ਨੁਕਸਾਨ ਹੋਣ ਦਾ ਡਰ ਸਤਾਉਣ ਲੱਗਾ ਹੈ। ਦੇਖਣ ’ਚ ਆਇਆ ਕਿ ਤੇਜ਼ ਹਨੇਰੀ ਕਾਰਨ ਬੇਟ ਇਲਾਕੇ ’ ਚ ਜਿੱਥੇ ਕਿਸਾਨਾਂ ਦੀ ਪੱਕ ਚੁੱਕੀ ਝੋਨੇ ਦੀ ਫ਼ਸਲ ਧਰਤੀ ’ਤੇ ਵਿੱਛ ਗਈ, ਉੱਥੇ ਮੀਂਹ ਪੈਣ ਨਾਲ ਝੋਨੇ ਦੇ ਖੇਤ ਪਾਣੀ ਨਾਲ ਭਰ ਗਏ, ਜਿਸ ਨਾਲ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਅਨੁਮਾਨ ਹੈ। ਅਜੀਤ ਦੀ ਟੀਮ ਵਲੋਂ ਖੇਤਾਂ ਦਾ ਨਿਰੀਖਣ ਕਰਨ ਸਮੇਂ ਦੇਖਿਆ ਗਿਆ ਕਿ ਬਹੁਤੇ ਖੇਤਾਂ ’ਚ ਤੇਜ਼ ਹਨੇਰੀ ਅਤੇ ਮੀਂਹ ਨਾਲ ਝੋਨੇ ਦੀ ਫ਼ਸਲ ਧਰਤੀ ’ਤੇ ਵਿੱਛ ਚੁੱਕੀ ਸੀ ਤੇ ਖੇਤਾਂ ’ਚ ਪਾਣੀ ਭਰ ਚੁੱਕਾ ਸੀ, ਇਸੇ ਤਰ੍ਹਾਂ ਹੰਬੜਾਂ ਦਾਣਾ ਮੰਡੀ ’ਚ ਜਾ ਕੇ ਦੇਖਿਆ ਕਿ ਉੱਥੇ ਕਿਸਾਨਾਂ ਦੀ ਖਰੀਦ ਕੀਤੀ ਹਜ਼ਾਰਾਂ ਝੋਨੇ ਦੀ ਬੋਰੀ ਖੁੱਲੇ ਅਸਮਾਨ ਹੇਠ ਰੱਬ ਆਸਰੇ ਪਈ ਸੀ। ਕਿਸਾਨਾਂ ਵਲੋਂ ਮੰਡੀ ’ਚ ਲਿਆਂਦੇ ਝੋਨੇ ਦੀਆਂ ਢੇਰੀਆਂ ਨੂੰ ਕਿਸਾਨ ਤਰਪਾਲਾਂ ਰਾਹੀਂ ਢੱਕ ਰਹੇ ਸਨ। ਮੰਡੀ ’ਚ ਕਿਸਾਨ ਮਨਜੀਤ ਸਿੰਘ ਭੈਰੋਮੁੰਨਾਂ, ਅਵਤਾਰ ਸਿੰਘ ਤਾਰੀ ਚੀਮਾਂ, ਆੜ੍ਹਤੀ ਜਗਤਾਰ ਸਿੰਘ ਕੈਲੇ, ਗੁਰਮੀਤ ਸਿੰਘ ਧਾਲੀਵਾਲ,ਅਗਾਂਹਵਧੂ ਕਿਸਾਨ ਤੇਜਾ ਸਿੰਘ ਗਿੱਲ, ਭੁਪਿੰਦਰ ਸਿੰਘ ਮਠਾੜੂ ਸਮੇਤ ਹੋਰ ਕਿਸਾਨਾਂ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਡੀ ’ਚ ਸ਼ੈੱਡ ਨਾ ਪਏ ਹੋਣ ਕਰਕੇ ਹਰੇਕ ਸਾਲ ਕਿਸਾਨਾਂ ਨੂੰ ਮੀਂਹ ਕਾਰਨ ਮੰਡੀ ’ਚ ਫ਼ਸਲ ਸੁੱਟੇ ਜਾਣ ’ਤੇ ਨੁਕਸਾਨ ਝੱਲਣਾ ਪੈਂਦਾ ਹੈ, ਇਸ ਸਰਕਾਰ ਤੋਂ ਕਿਸਾਨਾਂ ਨੂੰ ਵੱਡੀਆਂ ਆਸਾਂ ਸਨ, ਪਰ ਇਸ ਸਰਕਾਰ ਨੇ ਵੀ ਕਿਸਾਨਾਂ ਦੀਆਂ ਸਮੱਸਿਆਂਵਾਂ ਪਾਸੇ ਧਿਆਨ ਨਹੀਂ ਦਿੱਤਾ। ਕਿਸਾਨਾਂ ਨੇ ਮੰਗ ਕੀਤੀ ਕਿ ਦਾਣਾ ਮੰਡੀ ਹੰਬੜਾਂ ਦੇ ਫੜ ਪੱਕੇ ਕੀਤੇ ਜਾਣ ਅਤੇ ਦਾਣਾ ਮੰਡੀ ’ਚ ਸ਼ੈੱਡ ਪਾਏ ਜਾਣ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੇ ਨਾਲ ਕਣਕ, ਮੱਕੀ ਅਤੇ ਦਾਲਾਂ ਆਦ ਦੀ ਫ਼ਸਲ ਮੰਡੀ ’ਚ ਲਿਆਉਣ ਸਮੇਂ ਮੀਂਹ ਵਰਗੀ ਆਫ਼ਿਤ ਤੋਂ ਫ਼ਸਲ ਦਾ ਨੁਕਸਾਨ ਤੋਂ ਬਚਾਅ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਅਗਲੀ ਖ਼ਬਰ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੇ 156ਵੇਂ ਜਨਮ ਦਿਹਾੜੇ ਦੀ ਖੁਸ਼ੀ ’ਚ ਸਮਾਗਮ ਸ਼ੁਰੂ
Ad Position 24