ਨਵੀਂ ਦਿੱਲੀ, 12 ਅਕਤੂਬਰ - ਐਨ.ਐਸ.ਯੂ.ਆਈ. ਪ੍ਰਧਾਨ ਨੇ 10 ਅਕਤੂਬਰ ਦੇ ਪ੍ਰਦਰਸ਼ਨ ਦੌਰਾਨ ਹੋਈ ਕਥਿਤ ਕੁੱਟਮਾਰ ਦੀ ਜਾਂਚ ਦੀ ਮੰਗ ਕਰਦਿਆਂ ਦਿੱਲੀ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ; ਵਕੀਲ ਵਿਮਲ ਤਿਆਗੀ ਦਾ ਕਹਿਣਾ ਹੈ, "ਐਨ.ਐਸ.ਯੂ.ਆਈ. ਦੇ ਰਾਸ਼ਟਰੀ ਪ੍ਰਧਾਨ ਵਿਨੋਦ ਜਾਖੜ ਨੇ ਅੱਜ ਇਹ ਪਟੀਸ਼ਨ ਦਾਇਰ ਕੀਤੀ ਹੈ। 10 ਅਤੇ 11 ਅਕਤੂਬਰ ਨੂੰ, ਕੁਝ ਅਜਿਹੇ ਲੋਕ ਜੋ ਅਸਲ ਪ੍ਰਦਰਸ਼ਨਕਾਰੀ ਨਹੀਂ ਸਨ, ਪ੍ਰਦਰਸ਼ਨ ਵਾਲੀ ਥਾਂ 'ਤੇ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਅਸਲ ਪ੍ਰਦਰਸ਼ਨਕਾਰੀਆਂ ਦੀ ਲਾਠੀਆਂ ਅਤੇ ਡੰਡਿਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ... ਅੱਜ ਚੀਫ਼ ਜਸਟਿਸ ਦੀ ਬੈਂਚ ਦੇ ਸਾਹਮਣੇ ਇਸ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ ਹੈ ਅਤੇ ਇਹ ਮਾਮਲਾ ਭਲਕੇ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ... ਅਸੀਂ ਮੰਗ ਕਰ ਰਹੇ ਹਾਂ ਕਿ ਘੱਟੋ-ਘੱਟ ਡੀ.ਸੀ.ਪੀ. ਜਾਂ ਸਯੁੰਕਤ ਪੁਲਿਸ ਕਮਿਸ਼ਨਰ ਦੀ ਅਗਵਾਈ ਵਾਲੀ ਇਕ ਐੱਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਬਣਾਈ ਜਾਵੇ ਜੋ ਇਸ ਮਾਮਲੇ ਦੀ ਜਾਂਚ ਕਰੇ ਅਤੇ ਜੋ ਵੀ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।"
ਤਾਜ਼ਾ ਖ਼ਬਰਾਂ
Free
10 ਅਕਤੂਬਰ ਦੇ ਪ੍ਰਦਰਸ਼ਨ ਦੌਰਾਨ ਹੋਈ ਕਥਿਤ ਕੁੱਟਮਾਰ ਦੀ ਜਾਂਚ ਦੀ ਮੰਗ ਕਰਦਿਆਂ ਐਨ.ਐਸ.ਯੂ.ਆਈ. ਪ੍ਰਧਾਨ ਵਲੋਂ ਜਨਹਿਤ ਪਟੀਸ਼ਨ ਦਾਇਰ
ਨਵੀਂ ਦਿੱਲੀ, 12 ਅਕਤੂਬਰ - ਐਨ.ਐਸ.ਯੂ.ਆਈ. ਪ੍ਰਧਾਨ ਨੇ 10 ਅਕਤੂਬਰ ਦੇ ਪ੍ਰਦਰਸ਼ਨ ਦੌਰਾਨ ਹੋਈ ਕਥਿਤ ਕੁੱਟਮਾਰ ਦੀ ਜਾਂਚ ਦੀ ਮੰਗ...
ਅਜੀਤ ਡੈਸਕ
12-10-2026