ਲਾਡੀ ਖਾਨ ਦੇ ਕਤਲ ਦੀਆਂ ਤਾਰਾ ਹੁਣ ਵਿਦੇਸ਼ ਨਾਲ ਜੁੜੀਆ !
ਮੁੱਲਾਂਪੁਰ ਦਾਖਾ, 6 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਦਿਨੀ ਮੁੱਲਾਂਪੁਰ-ਖੰਜਰਵਾਲ ਸੜਕ ’ਤੇ ਆਈ-20 ਕਾਰ ਵਾਲੇ 2 ਨੌਜਵਾਨਾਂ ’ਤੇ ਕੁਝ ਲੋਕਾਂ ਵਲੋਂ ਫਾਈਰਿੰਗ ਸਮੇਂ ਲਾਡੀ ਖਾਨ ਦੀ ਮੌਤ ਹੋ ਗਈ, ਜਦਕਿ ਕਾਰ ’ਚ ਸਵਾਰ ਦੂਸਰਾ ਮਨਪ੍ਰੀਤ ਸਿੰਘ ਵਾਲ-ਵਾਲ ਬਚ ਗਿਆ। ਕਈ ਦਿਨ ਪਹਿਲਾ ਵਾਪਰੀ ਇਸ ਘਟਨਾਂ ਦੀਆਂ ਤਾਰਾ ਹੁਣ ਵਿਦੇਸ਼ ’ਚ ਬੈਠੇ ਨੌਜਵਾਨਾਂ ਨਾਲ ਜੁੜਨ ਲੱਗ ਪਈਆ, ਜਿਨ੍ਹਾਂ ਦੀ ਸਹਿ ’ਤੇ ਇਹ ਘਟਨਾਂ ਵਾਪਰੀ।
ਮੁੱਲਾਂਪੁਰ ਦਾਖਾ, 6 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਦਿਨੀ ਮੁੱਲਾਂਪੁਰ-ਖੰਜਰਵਾਲ ਸੜਕ ’ਤੇ ਆਈ-20 ਕਾਰ ਵਾਲੇ 2 ਨੌਜਵਾਨਾਂ ’ਤੇ ਕੁਝ ਲੋਕਾਂ ਵਲੋਂ ਫਾਈਰਿੰਗ ਸਮੇਂ ਲਾਡੀ ਖਾਨ ਦੀ ਮੌਤ ਹੋ ਗਈ, ਜਦਕਿ ਕਾਰ ’ਚ ਸਵਾਰ ਦੂਸਰਾ ਮਨਪ੍ਰੀਤ ਸਿੰਘ ਵਾਲ-ਵਾਲ ਬਚ ਗਿਆ। ਕਈ ਦਿਨ ਪਹਿਲਾ ਵਾਪਰੀ ਇਸ ਘਟਨਾਂ ਦੀਆਂ ਤਾਰਾ ਹੁਣ ਵਿਦੇਸ਼ ’ਚ ਬੈਠੇ ਨੌਜਵਾਨਾਂ ਨਾਲ ਜੁੜਨ ਲੱਗ ਪਈਆ, ਜਿਨ੍ਹਾਂ ਦੀ ਸਹਿ ’ਤੇ ਇਹ ਘਟਨਾਂ ਵਾਪਰੀ। ਥਾਣਾ ਦਾਖਾ ਪੁਲਿਸ ਵਲੋਂ ਮੁਕੱਦਮੇ ’ਚ ਸ਼ਾਮਿਲ ਵਿਅਕਤੀ ਅਜੇ ਭਾਵੇਂ ਪੁਲਿਸ ਗ੍ਰਿਫ਼ਤਾਰੀ ਤੋਂ ਬਾਹਰ ਹਨ, ਪ੍ਰੰਤੂ ਮੁਕੱਦਮੇ ’ਚ ਵਾਧਾ ਕਰਕੇ ਪੁਲਿਸ ਨੇ 2 ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਬਾਅਦ ਅਦਾਲਤ ’ਚ ਪੇਸ਼ ਕਰਕੇ, ਪੁਲਿਸ ਰਿਮਾਂਡ ਪੂਰਾ ਹੋਣ ਬਾਅਦ ਜੇਲ ਭੇਜ ਦਿੱਤਾ ਗਿਆ। ਲਾਡੀ ਖਾਨ ਕਤਲ ਲਈ ਕਿਵੇਂ ਜਾਲ ਬੁਣਿਆ ਗਿਆ, ਇਸ ਬਾਰੇ ਪੁਲਿਸ ਛਾਣਬੀਣ ’ਚ ਲੱਗੀ ਹੋਈ ਹੈ। ਹਰਪ੍ਰੀਤ ਸਿੰਘ ਹੈਪੀ, ਹਰਸਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਨਿੱਤ ਦਿਨ ਛਾਪੇਮਾਰੀ ਕਰ ਰਹੀ ਹੈ, ਅਜੇ ਦੋਵਾਂ ਦੀ ਗ੍ਰਿਫ਼ਤਾਰੀ ਬਾਰੇ ਦਾਖਾ ਪੁਲਿਸ ਨੇ ਕੋਈ ਪੁਸ਼ਟੀ ਨਹੀ ਕੀਤੀ।