06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪਿੰਡ ਛੋਕਰਾਂ ਵਿਖੇ ‘ਬੇਗਮਪੁਰੇ ਦਾ ਸੰਕਲਪ’ ਨਗਰ ਕੀਰਤਨ ਸਬੰਧੀ ਮੀਟਿੰਗ

ਜੋਧਾਂ, 6 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਬੇਗਮਪੁਰੇ ਦਾ ਸੰਕਲਪ’ ਨਗਰ ਕੀਰਤਨ 24 ਤੇ 25 ਅਕਤੂਬਰ ਨੂੰ ਪਿੰਡ ਪਮਾਲੀ ਤੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਪਿੰਡ ਛੋਕਰਾਂ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਿਖੇ ਅਹਿਮ ਮੀਟਿੰਗ ਹੋਈ।

Ad Position 21
No active advertisement
ਅਜੀਤ ਡੈਸਕ 07-10-2026
ਜੋਧਾਂ, 6 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਬੇਗਮਪੁਰੇ ਦਾ ਸੰਕਲਪ’ ਨਗਰ ਕੀਰਤਨ 24 ਤੇ 25 ਅਕਤੂਬਰ ਨੂੰ ਪਿੰਡ ਪਮਾਲੀ ਤੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਪਿੰਡ ਛੋਕਰਾਂ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਿਖੇ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਨਗਰ ਕੀਰਤਨ ਦੇ ਸਵਾਗਤ, ਸੰਗਤਾਂ ਦੀ ਸ਼ਮੂਲੀਅਤ ਅਤੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਪਮਾਲੀ ਨੇ ਕਿਹਾ ਕਿ ‘ਬੇਗਮਪੁਰੇ ਦਾ ਸੰਕਲਪ’ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਜੀ ਦੀ ਬਰਾਬਰਤਾ, ਮਾਨਵਤਾ, ਸਮਾਜਿਕ ਨਿਆਂ ਅਤੇ ਭਾਈਚਾਰਕ ਸਾਂਝ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦਾ ਮਹਾਨ ਉਪਰਾਲਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ 24 ਤੇ 25 ਅਕਤੂਬਰ ਨੂੰ ਇਸ ਇਤਿਹਾਸਕ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਡਾ. ਕਮਲਜੀਤ ਸਿੰਘ ਛੋਕਰਾਂ ਨੇ ਕਿਹਾ ਕਿ ਪਿੰਡ ਪਮਾਲੀ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸਜਾਇਆ ਜਾ ਰਿਹਾ ਇਹ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਇਤਿਹਾਸਕ ਅਤੇ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਾਨ ਵਿਚਾਰਧਾਰਾ ਨਾਲ ਜੋੜਨ ਲਈ ਅਜਿਹੇ ਧਾਰਮਿਕ ਅਤੇ ਸਮਾਜਿਕ ਉਪਰਾਲਿਆਂ ਦੀ ਵਿਸ਼ੇਸ਼ ਮਹੱਤਤਾ ਹੈ। ਮੀਟਿੰਗ ਵਿੱਚ ਸੁਖਵਿੰਦਰ ਸਿੰਘ ਗੋਲੂ ਪਮਾਲੀ, ਅਵਤਾਰ ਸਿੰਘ ਪਮਾਲੀ ਸਾਬਕਾ ਖੇਤੀਬਾੜੀ ਅਫ਼ਸਰ, ਜਸਵੀਰ ਸਿੰਘ ਪਮਾਲੀ ਸਾਬਕਾ ਮੈਂਬਰ ਰੇਲਵੇ ਬੋਰਡ, ਪ੍ਰੇਮ ਸਿੰਘ ਪਮਾਲੀ, ਸਰਪੰਚ ਕਰਮਵੀਰ ਸਿੰਘ ਛੋਕਰਾਂ, ਚਰਨ ਸਿੰਘ, ਹਰਦਿਆਲ ਸਿੰਘ, ਗੁਰਮੀਤ ਸਿੰਘ, ਦਲਜੀਤ ਸਿੰਘ, ਜਗਜੀਤ ਸਿੰਘ ਅਤੇ ਡਾ. ਕਮਲਜੀਤ ਸਿੰਘ ਛੋਕਰਾਂ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ. ਕਾਲਜ ਦਾਖਾ ਦੇ ਐੱਨ.ਐੱਸ.ਐੱਸ. ਯੂਨਿਟ ਵਲੋਂ ਸਫ਼ਾਈ ਮੁਹਿੰਮ ਦੀ ਆਰੰਭਤਾ ਅਗਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਿੱਧਵਾਂ ਬੇਟ ਵਿਖੇ ਵਿਦਿਆਰਥੀਆਂ ਦੀ ਧਾਰਮਿਕ ਵਰਕਸ਼ਾਪ ਲਗਾਈ
Ad Position 24