06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜੀ.ਟੀ.ਬੀ. ਕਾਲਜ ਦਾਖਾ ਦੇ ਐੱਨ.ਐੱਸ.ਐੱਸ. ਯੂਨਿਟ ਵਲੋਂ ਸਫ਼ਾਈ ਮੁਹਿੰਮ ਦੀ ਆਰੰਭਤਾ

ਮੁੱਲਾਂਪੁਰ ਦਾਖਾ, 6 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਲੁਧਿ: ਵਿਖੇ ਐੱਨ. ਐੱਸ.

Ad Position 21
No active advertisement
ਅਜੀਤ ਡੈਸਕ 07-10-2026
ਮੁੱਲਾਂਪੁਰ ਦਾਖਾ, 6 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਲੁਧਿ: ਵਿਖੇ ਐੱਨ.ਐੱਸ.ਐੱਸ. ਯੂਨਿਟ ਵਿਦਿਆਰਥੀਆਂ ਵੱਲੋਂ ਇੱਕ ਰੋਜ਼ਾ ਐੱਨ.ਐੱਸ.ਐੱਸ. ਕੈਂਪ ਲਗਾਇਆ ਗਿਆ। ਕੈਂਪ ਦੀ ਆਰੰਭਤਾ ਸਮੇਂ ਕਾਲਜ ਪ੍ਰਿੰਸੀਪਲ ਡਾ: ਸੰਦੀਪ ਸਿੰਘ ਕਟਾਰੀਆ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਆਲੇ-ਦੁਆਲੇ ਦੀ ਸਫ਼ਾਈ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਕੂੜਾ-ਕਰਕਟ ਤੋਂ ਲੈ ਕੇ ਖਾਣ-ਪੀਣ ਸਮੇਂ ਬੇਸਟ ਪੇਪਰ ਕੂੜਦਾਨ ਵਿਚ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਕਾਲਜ ਕੈਪਸ ਤੋਂ ਬਾਹਰ ਸਾਝੀਆਂ ਥਾਵਾਂ ਜਾਂ ਪਿੰਡਾਂ ਦੇ ਰਸਤਿਆਂ ਦੀ ਸਫ਼ਾਈ ਵੀ ਸਾਡੀ ਹਰ ਇਕ ਦੀ ਜਿੰਮੇਵਾਰੀ ਹੈ। ਪ੍ਰਿੰਸੀਪਲ ਕਟਾਰੀਆ ਦੱਸਿਆ ਕਿ ਸਰਕਾਰਾਂ ਵਲੋਂ ਸਵੱਛ ਭਾਰਤ ਮੁਹਿੰਮ ਮੀਲ ਪੱਥਰ ਬਣੀ ਹੋਈ ਹੈ। ਐੱਨ.ਐੱਸ.ਐੱਸ. ਵਿਦਿਆਰਥੀਆਂ ਵਲੋ ਕੈਪਸ ਅੰਦਰ ਗਰਾਊਡ, ਸਟੋਰ ਦੀ ਸਫਾਈ ਦੇ ਨਾਲ ਕਾਲਜ ਕੈਂਪਸ ਨੂੰ ਆਉਣ ਵਾਲੇ ਰਸਤੇ ਵੀ ਸੁਆਰੇ ਗਏ। ਵਿਦਿਆਰਥੀਆਂ ਵਲੋਂ ਹਰਿਆਵਲ ਤਹਿਤ ਲਗਾਏ ਬੂਟਿਆ ਦੀ ਗੋਡੀ ਅਤੇ ਕਟਾਈ ਕੀਤੀ ਗਈ। ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਡਾ. ਪਰਵੀਨ ਲਤਾ, ਡਾ. ਜਸਵਿੰਦਰ ਸਿੰਘ, ਮਿਸ ਤੇਜਿੰਦਰਪਾਲ ਕੌਰ, ਹਰਮਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਕਾਲਜ ਕੈਂਪਸ ਦੇ ਨਾਲ ਐੱਨ.ਐੱਸ.ਐੱਸ ਯੂਨਿਟ ਵਲੋ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਪ੍ਰਿੰਸੀਪਲ ਡਾ: ਸੰਦੀਪ ਸਿੰਘ ਕਟਾਰੀਆ ਦੀ ਇਜਾਜ਼ਤ ਨਾਲ ਸਫ਼ਾਈ ਪੱਖੋ ਕਮਜ਼ੋਰ ਇਕ ਪਿੰਡ ਗੋਦ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਦੇ ਵਿਦਿਆਰਥੀਆਂ ਨੇ ਟੂਰ ਦਾ ਆਨੰਦ ਮਾਣਿਆ ਅਗਲੀ ਖ਼ਬਰ ਪਿੰਡ ਛੋਕਰਾਂ ਵਿਖੇ ‘ਬੇਗਮਪੁਰੇ ਦਾ ਸੰਕਲਪ’ ਨਗਰ ਕੀਰਤਨ ਸਬੰਧੀ ਮੀਟਿੰਗ
Ad Position 24