ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਿੱਧਵਾਂ ਬੇਟ ਵਿਖੇ ਵਿਦਿਆਰਥੀਆਂ ਦੀ ਧਾਰਮਿਕ ਵਰਕਸ਼ਾਪ ਲਗਾਈ
ਸਿੱਧਵਾਂ ਬੇਟ, 6 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਿੱਧਵਾਂ ਬੇਟ ਵਿਖੇ ‘ਸ੍ਰੀ ਸਹਿਜਪਾਠ ਸੇਵਾ ਸੁਸਾਇਟੀ ਅੰਮ੍ਰਿਤਸਰ’ ਦੇ ਮੈਬਰ ਭਾਈ ਰਤਨ ਸਿੰਘ ਤੇ ਭਾਈ ਜਫ਼ਰਜੰਗ ਸਿੰਘ ਵਲੋਂ ਵਿਦਿਆਰਥੀਆਂ ਦੀ ਧਾਰਮਿਕ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਭਾਈ ਰਤਨ ਸਿੰਘ ਖ਼ਾਲਸਾ ਨੇ ਵਿਦਿਆਰਥੀਆਂ ਨੂੰ ਸ੍ਰੀ ਸਹਿਜ ਪਾਠ ਕਰਨ, ਗੁਰਬਾਣੀ ਉਚਾਰਨ, ਵਿਚਾਰਨ ਅਤੇ ਸਦਾ ਸੱਚਾ ਅਤੇ ਸਾਦਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ।
ਸਿੱਧਵਾਂ ਬੇਟ, 6 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਿੱਧਵਾਂ ਬੇਟ ਵਿਖੇ ‘ਸ੍ਰੀ ਸਹਿਜਪਾਠ ਸੇਵਾ ਸੁਸਾਇਟੀ ਅੰਮ੍ਰਿਤਸਰ’ ਦੇ ਮੈਬਰ ਭਾਈ ਰਤਨ ਸਿੰਘ ਤੇ ਭਾਈ ਜਫ਼ਰਜੰਗ ਸਿੰਘ ਵਲੋਂ ਵਿਦਿਆਰਥੀਆਂ ਦੀ ਧਾਰਮਿਕ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਭਾਈ ਰਤਨ ਸਿੰਘ ਖ਼ਾਲਸਾ ਨੇ ਵਿਦਿਆਰਥੀਆਂ ਨੂੰ ਸ੍ਰੀ ਸਹਿਜ ਪਾਠ ਕਰਨ, ਗੁਰਬਾਣੀ ਉਚਾਰਨ, ਵਿਚਾਰਨ ਅਤੇ ਸਦਾ ਸੱਚਾ ਅਤੇ ਸਾਦਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਸੰਘਰਸ਼, ਮਿਹਨਤ, ਸੱਚਾਈ ਅਤੇ ਪ੍ਰਮਾਤਮਾ ਦੀ ਮਿਹਰ ਦੁਆਰਾ ਇਕ ਸਫ਼ਲ ਕਾਰੋਬਾਰੀ ਬਣਨ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਵੀ ਪ੍ਰਮਾਤਮਾ ਵਿਚ ਵਿਸ਼ਵਾਸ ਰੱਖਣ ਅਤੇ ਉਸਦੇ ਭਾਣੇ ਨੂੰ ਮੰਨਦੇ ਹੋਏ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੀ ਗੱਲ ਕਹੀ। ਇਸ ਤੋਂ ਇਲਾਵਾ ਉਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੱਠ ਅਕਤੂਬਰ 2026 ਨੂੰ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਹੋ ਰਹੇ ਅੰਮ੍ਰਿਤ ਸੰਚਾਰ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਤੇਜਿੰਦਰ ਗੁਪਤਾ ਅਤੇ ਸਕੂਲ ਦੇ ਪ੍ਰਿੰਸੀਪਲ ਕੰਚਨ ਰਾਣੀ ਨੇ ਵਿਦਿਆਰਥੀਆਂ ਨੂੰ ਚੰਗੀ ਜੀਵਨ ਸੇਧ ਦੇਣ ’ਤੇ ਭਾਈ ਰਤਨ ਸਿੰਘ ਖ਼ਾਲਸਾ ਤੇ ਭਾਈ ਜਫ਼ਰਜੰਗ ਸਿੰਘ ਦਾ ਧੰਨਵਾਦ ਕੀਤਾ।