06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸ਼੍ਰੋ.ਅ.ਦ. (ਬ) ਵਲੋਂ ਅੱਜ ਪਿੰਡ ਬੜੂੰਦੀ ਤੋਂ ਸ਼ੁਰੂ ਹੋਵੇਗੀ ਹਲਕਾ ਰਾਏਕੋਟ ਦੀ ਘਰ-ਘਰ ਸੰਪਰਕ ਮੁਹਿੰਮ

ਲ਼ੋਹਟਬੱਦੀ, 5 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਆਗਾਮੀ ਵਿਧਾਨ ਸਭਾ ਚੋਣਾਂ-2027 ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਹਾਈਕਮਾਂਡ ਵੱਖ-ਵੱਖ ਪਹਿਲੂਆਂ ’ਤੇ ਲੰਮੀ ਸੋਚ ਵਿਚਾਰ ਕਰਕੇ ਪੰਜਾਬ ਨੂੰ ਦੂਜੇ ਰਾਜਾਂ ਤੋਂ ਆ ਕੇ ਲੁੱਟ ਰਹੇ ਆਗੂਆਂ ਤੋਂ ਬਚਾਉਣ ਲਈ ਚਿੰਤਤ ਹਨ। ਇਸੇ ਲੜੀ ਅਧੀਨ ਅੱਜ 6 ਅਕਤੂਬਰ ਨੂੰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਅੰਦਰ ਘਰ-ਘਰ ਸੰਪਰਕ ਮੁਹਿੰਮ ਆਰੰਭ ਕਰਨ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਪਿਛਲੇ ਕਰੀਬ 10 ਸਾਲਾਂ ਤੋਂ ਝੂਠੇ ਲਾਰੇ ਅਤੇ ਵਾਅਦਿਆਂ ਸਹਾਰੇ ਦਿਨ ਕੱਟ ਰਹੇ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਸਮਝਿਆ ਜਾ ਸਕੇ।

Ad Position 21
No active advertisement
ਗੁਰਸ਼ਰਨ ਸਿੰਘ ਗਰੇਵਾਲ/ਬੜੂੰਦੀ 06-10-2026
ਲ਼ੋਹਟਬੱਦੀ, 5 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਆਗਾਮੀ ਵਿਧਾਨ ਸਭਾ ਚੋਣਾਂ-2027 ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਹਾਈਕਮਾਂਡ ਵੱਖ-ਵੱਖ ਪਹਿਲੂਆਂ ’ਤੇ ਲੰਮੀ ਸੋਚ ਵਿਚਾਰ ਕਰਕੇ ਪੰਜਾਬ ਨੂੰ ਦੂਜੇ ਰਾਜਾਂ ਤੋਂ ਆ ਕੇ ਲੁੱਟ ਰਹੇ ਆਗੂਆਂ ਤੋਂ ਬਚਾਉਣ ਲਈ ਚਿੰਤਤ ਹਨ। ਇਸੇ ਲੜੀ ਅਧੀਨ ਅੱਜ 6 ਅਕਤੂਬਰ ਨੂੰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਅੰਦਰ ਘਰ-ਘਰ ਸੰਪਰਕ ਮੁਹਿੰਮ ਆਰੰਭ ਕਰਨ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਪਿਛਲੇ ਕਰੀਬ 10 ਸਾਲਾਂ ਤੋਂ ਝੂਠੇ ਲਾਰੇ ਅਤੇ ਵਾਅਦਿਆਂ ਸਹਾਰੇ ਦਿਨ ਕੱਟ ਰਹੇ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਸਮਝਿਆ ਜਾ ਸਕੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਸ਼ਰਨ ਸਿੰਘ ਗਰੇਵਾਲ/ਬੜੂੰਦੀ ਮੈਂਬਰ ਵਰਕਿੰਗ ਕੌਸ਼ਲ ਨੇ ਵਿਧਾਨ ਸਭਾ ਹਲਕਾ ਰਾਏਕੋਟ ਦੀ ਅੱਜ ਪਿੰਡ ਬੜੂੰਦੀ ਤੋਂ ਸ਼ੁਰੂ ਹੋ ਰਹੀ ਸੰਪਰਕ ਮੁਹਿੰਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਸਮੇਂ ਕੀਤਾ। ਜ਼ਿਕਰਯੋਗ ਹੈ ਕਿ ਗੁਰਸ਼ਰਨ ਸਿੰਘ ਗਰੇਵਾਲ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਮੰਨੇ ਜਾ ਰਹੇ ਹਨ। ਜਿੱਥੇ ਮਰਹੂਮ ਮੁੱਖ ਮੰਤਰੀ ਬਾਦਲ ਗਰੇਵਾਲ/ਬੜੂੰਦੀ ਨੂੰ ਮਹੱਤਤਾ ਦਿੰਦੇ ਸਨ ਉੱਥੇ ਸੁਖਬੀਰ ਸਿੰਘ ਬਾਦਲ ਨੇ ਵੀ ਉਨ੍ਹਾਂ ’ਤੇ ਭਰੋਸਾ ਕਰਕੇ ਆਪਣੀ ਹਲਕਾ ਰਾਏਕੋਟ ਤੋਂ ਪੰਜਾਬ ਬਚਾਓ ਯਾਤਰਾ ਵੀ ਉਨ੍ਹਾਂ ਦੇ ਘਰ ਪੁੱਜ ਕੇ ਪਿੰਡ ਬੜੂੰਦੀ ਤੋਂ ਹੀ ਆਰੰਭ ਕੀਤੀ ਸੀ ਅਤੇ ਅੱਜ ਹਲਕਾ ਪੱਧਰੀ ਘਰ-ਘਰ ਜਾਣ ਦੀ ਮੁਹਿੰਮ ਵੀ ਪਿੰਡ ਬੜੂੰਦੀ ਤੋਂ ਹੀ ਆਰੰਭ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗਰੇਵਾਲ ਨੇ ਦੱਸਿਆ ਕਿ ਜਿਉਂ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਵੇਰੇ 11 ਵਜੇ ਅਟਾਰੀ ਤੋਂ ਆਨਲਾਈਨ ਹੋ ਕੇ ਸੂਬੇ ਭਰ ਵਿਚ ਘਰ-ਘਰ ਸੰਪਰਕ ਮੁਹਿੰਮ ਦਾ ਉਦਘਾਟਨ ਕਰਨਗੇ ਤਾਂ ਪਿੰਡ ਬੜੂੰਦੀ ਨਾਲ ਸਬੰਧਿਤ ਅਕਾਲੀ ਵਰਕਰ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਹਲਕਾ ਰਾਏਕੋਟ ਦੇ ਕੋਨੇ ਕੋਨੇ ’ਚੋਂ ਪੁੱਜੇ ਅਕਾਲੀ ਆਗੂ/ਵਰਕਰ ਹਲਕਾ ਰਾਏਕੋਟ ਦੀ ਰਾਜਨੀਤੀ ’ਚ ਅਹਿਮ ਮੰਨੇ ਜਾਂਦੇ ਪਿੰਡ ਬੜੂੰਦੀ ਦੇ ਘਰ ਘਰ ਜਾਣ ਦਾ ਅਹਿਦ ਲੈਣਗੇ ਤਾਂ ਕਿ ਜ਼ਮੀਨੀ ਪੱਧਰ ’ਤੇ ਜੁੜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪ੍ਰਤੀ ਵੋਟਰਾਂ ਦੇ ਪੈਦਾ ਹੋ ਰਹੇ ਉੁਤਸ਼ਾਹ ਨੂੰ ਹੋਰ ਹੌਂਸਲਾ ਦਿੱਤਾ ਜਾ ਸਕੇ। ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਦੇ ਏਜੰਡੇ ’ਤੇ ਅਧਾਰਿਤ ਇੱਕ ਅਧਿਕਾਰਤ ਮੁਢਲਾ ਚੋਣ ਮੈਨੀਫੈਸਟੋ 1 ਨਵੰਬਰ 2026 ਨੂੰ ਜਾਰੀ ਕੀਤਾ ਜਾਵੇਗਾ, ਜਿਸ ਵਿਚ ਘਰ-ਘਰ ਜਾ ਕੇ ਲੋਕਾਂ ਵਲੋਂ ਪ੍ਰਾਪਤ ਹੋਣ ਵਾਲੀ ਰਾਇ, ਲੋੜਾਂ, ਜਾਤੀ-ਜਮਾਤੀ ਲੋੜਾਂ/ਕਾਰਜ਼ਾਂ ਪ੍ਰਤੀ ਧਿਆਨ ਰੱਖਿਆ ਜਾਵੇਗਾ। ਗਰੇਵਾਲ ਨਾਲ ਬਲਕਾਰ ਸਿੰਘ ਜਰਮਨ ਸੰਮਤੀ ਮੈਂਬਰ, ਬਲਜਿੰਦਰ ਸਿੰਘ ਸੇਖੋਂ, ਰਣ ਸਿੰਘ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ, ਸੁਖਬੀਰ ਸਿੰਘ ਪ੍ਰੇਮ ਬੜੂੰਦੀ, ਅਮਰੀਕ ਸਿੰਘ ਮਾਨ, ਗੁਰਪ੍ਰੀਤ ਸਿੰਘ ਬੱਬੂ ਮਾਨ, ਜਗਤਾਰ ਸਿੰਘ ਭੋਲਾ ਨੰਬਰਦਾਰ, ਬਲਜਿੰਦਰ ਸਿੰਘ ਫੌਜੀ, ਭੂਪ ਸਿੰਘ ਭੱਟੀ, ਪ੍ਰਦੀਪ ਸਿੰਘ ਵਾਲੀਆ, ਐਡਵੋਕੇਟ ਰਮਨਦੀਪ ਸਿੰਘ ਵਾਲੀਆ, ਸੁਖਦੇਵ ਸਿੰਘ ਗਿੱਲ, ਰੂਪ ਸਿੰਘ, ਗਿਆਨ ਸਿੰਘ, ਹਰਪਾਲ ਸਿੰਘ ਮਾਨ, ਨਛੱਤਰ ਸਿੰਘ ਸੇਖੋਂ ਆਦਿ ਮੁਹਿੰਮ ਦੀ ਆਰੰਭਤਾ ਲਈ ਪੱਬਾਂ ਭਾਰ ਵਿਖਾਈ ਦਿੱਤੇ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਮੁਲਾਜ਼ਮ ਦੀ ਅਚਾਨਕ ਮੌਤ, ਪਰਿਵਾਰ ਵਿਚ ਮਾਤਮ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਵਿਚ ਪਲੈਨਟ ਈ ਸਕੂਲ ਦੇ ਸਕੇਟਰਾਂ ਨੇ ਪੰਜ ਚਾਂਦੀ ਦੇ ਤਗਮੇ ਜਿੱਤੇ
Ad Position 24