ਪੰਜਾਬ ਕਾਂਗਰਸ ਦਾ ਪਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ’ਚ ਜਗਰਾਉਂ ’ਚ ਕਾਂਗਰਸੀਆਂ ਨੇ ਲੱਡੂ ਵੰਡੇ
ਜਗਰਾਉਂ, 5 ਅਕਤੂਬਰ (ਗੁਰਦੀਪ ਸਿੰਘ ਮਲਕ)-ਲੰਮਾ ਸਮਾਂ ਭਾਰਤੀ ਹਾਕੀ ਦੀ ਕਪਤਾਨੀ ਕਰਨ ਵਾਲੇ ਅਰਜਨਾ ਐਵਾਰਡੀ ਪਰਗਟ ਸਿੰਘ ਦੇ ਹੱਥ ਪੰਜਾਬ ਕਾਂਗਰਸ ਦੀ ਕਪਤਾਨੀ ਸੌਂਪੇ ਜਾਣ ਦੀ ਖੁਸ਼ੀ ਵਿੱਚ ਜਗਰਾਉਂ ਦੇ ਕਾਂਗਰਸੀਆਂ ਵੱਲੋਂ ਇਕੱਠੇ ਹੋ ਕੇ ਲੱਡੂ ਵੰਡੇ ਗਏ। ਇਸ ਸਬੰਧੀ ਨੌਜਵਾਨ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਸ਼ਹਿਰ ਦੇ ਝਾਂਸੀ ਰਾਣੀ ਚੌਂਕ ਵਿਚ ਕਾਂਗਰਸੀਆਂ ਦਾ ਵੱਡਾ ਇਕੱਠ ਹੋਇਆ, ਇਕੱਠ ਵਿੱਚ ਉਹ ਵੀ ਕਾਂਗਰਸੀ ਆਗੂ ਨਜ਼ਰ ਆਏ ਜੋ ਲੰਮੇ ਸਮੇਂ ਤੋਂ ਇੱਕ ਤਰ੍ਹਾਂ ਨਾਲ ਕਾਂਗਰਸ ਤੋਂ ਕਿਨਾਰਾ ਕਰੀ ਬੈਠੇ ਸਨ।
ਜਗਰਾਉਂ, 5 ਅਕਤੂਬਰ (ਗੁਰਦੀਪ ਸਿੰਘ ਮਲਕ)-ਲੰਮਾ ਸਮਾਂ ਭਾਰਤੀ ਹਾਕੀ ਦੀ ਕਪਤਾਨੀ ਕਰਨ ਵਾਲੇ ਅਰਜਨਾ ਐਵਾਰਡੀ ਪਰਗਟ ਸਿੰਘ ਦੇ ਹੱਥ ਪੰਜਾਬ ਕਾਂਗਰਸ ਦੀ ਕਪਤਾਨੀ ਸੌਂਪੇ ਜਾਣ ਦੀ ਖੁਸ਼ੀ ਵਿੱਚ ਜਗਰਾਉਂ ਦੇ ਕਾਂਗਰਸੀਆਂ ਵੱਲੋਂ ਇਕੱਠੇ ਹੋ ਕੇ ਲੱਡੂ ਵੰਡੇ ਗਏ। ਇਸ ਸਬੰਧੀ ਨੌਜਵਾਨ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਸ਼ਹਿਰ ਦੇ ਝਾਂਸੀ ਰਾਣੀ ਚੌਂਕ ਵਿਚ ਕਾਂਗਰਸੀਆਂ ਦਾ ਵੱਡਾ ਇਕੱਠ ਹੋਇਆ, ਇਕੱਠ ਵਿੱਚ ਉਹ ਵੀ ਕਾਂਗਰਸੀ ਆਗੂ ਨਜ਼ਰ ਆਏ ਜੋ ਲੰਮੇ ਸਮੇਂ ਤੋਂ ਇੱਕ ਤਰ੍ਹਾਂ ਨਾਲ ਕਾਂਗਰਸ ਤੋਂ ਕਿਨਾਰਾ ਕਰੀ ਬੈਠੇ ਸਨ। ਜੋ ਪੰਜਾਬ ਕਾਂਗਰਸ ਦਾ ਪ੍ਰਧਾਨ ਪਰਗਟ ਸਿੰਘ ਨੂੰ ਮਨਾਏ ਜਾਣ ਦੀ ਖੁਸ਼ੀ ਦਾ ਇਜਹਾਰ ਕਰਨ ਲਈ ਸੜਕਾਂ ’ਤੇ ਨਿੱਕਲ ਆਏ। ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ, ਕਾਮਰੇਡ ਰਵਿੰਦਰਪਾਲ ਰਾਜੂ, ਇੰਜ: ਜਗਦੀਪ ਸਿੰਘ, ਭਜਨ ਸਿੰਘ ਸਵੱਦੀ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਯੂਥ ਪ੍ਰਧਾਨ ਮਨੀ ਗਰਗ ਸਮੇਤ ਕਾਂਗਰਸ ਨੇ ਕਿਹਾ ਕਾਂਗਰਸ ਹਾਈਕਮਾਂਡ ਵੱਲੋਂ ਇਹ ਬਹੁਤ ਹੀ ਵਧੀਆ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਰਗਟ ਸਿੰਘ ਨੇ ਭਾਰਤੀ ਟੀਮ ਦੀ ਅਗਵਾਈ ਕੀਤੀ, ਉਸੇ ਤਰ੍ਹਾਂ ਹੁਣ ਉਹ ਕਾਂਗਰਸ ਦੀ ਅਗਵਾਈ ਕਰਕੇ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਸੂਬੇ ਤੇ ਕਾਂਗਰਸ ਦੀ ਵਧੀਆ ਟੀਮ ਤਿਆਰ ਕਰਨਗੇ। ਇਸ ਮੌਕੇ ਕਾਂਗਰਸੀਆਂ ਵੱਲੋਂ ਪ੍ਰਧਾਨ ਪਰਗਟ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਭਾਰਤ ਭੂਸਣ ਆਸ਼ੂ ਦੇ ਹੱਕ ’ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂ ਇਕ ਦੂਜੇ ਦਾ ਖੁਸ਼ੀ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਕਰਾਉਂਦੇ ਨਜ਼ਰ ਆਏ। ਇਸ ਮੌਕੇ ਨਗਰ ਕੌਂਸਲ ਦੇ ਸਾ ਬਕਾ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ, ਜਗਜੀਤ ਸਿੰਘ ਕਾਉਂਕੇ, ਸੁਰੇਸ਼ ਗਰਗ, ਇਕਬਾਲ ਸਿੰਘ ਰਾਏ ਵਾਈਸ ਚੇਅਰਮੈਨ ਬਲਾਕ ਸੰਮਤੀ ਜਗਰਾਉਂ, ਬਲਬੀਰ ਸਿੰਘ ਮਲਕ, ਹਰਜਾਪ ਗਿੱਲ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਮਨਪ੍ਰੀਤ ਸੇਖੋਂ ਬਲਾਕ ਪ੍ਰਧਾਨ ਦਿਹਾਤੀ ਯੂਥ ਕਾਂਗਰਸ, ਸੰਜੀਵ ਗੁੱਜਰ ਬਲਾਕ ਪ੍ਰਧਾਨ ਸ਼ਹਿਰੀ ਯੂਥ ਕਾਂਗਰਸ, ਕਵਿਤਾ ਕੱਕੜ, ਵਿਜੇ ਕਲਿਆਣ, ਨਗਰ ਕੌਂਸਲ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ ਕਲੇਰ, ਹਰਮਨ ਗ਼ਾਲਿਬ, ਗੁਰਜੀਤ ਸਿੰਘ ਗੀਟਾ ਰਸੂਲਪੁਰ ਬਲਾਕ ਸੰਮਤੀ ਮੈਂਬਰ, ਰਾਮ ਕੁਮਾਰ ਗੁੱਜਰ, ਰਾਹੁਲ ਮਲਹੋਤਰਾ, ਪਵਨ ਕੱਕੜ, ਸੰਜੂ ਕੱਕੜ ਆਦਿ ਹਾਜ਼ਰ ਸਨ।