ਗੁਰਮਤਿ ਭਵਨ ਮੁੱਲਾਂਪੁਰ ਦਾਖਾ ਮੰਡੀ ਵਿਖੇ ਅੱਖਾਂ ਦਾ 103ਵਾਂ ਮੁਫ਼ਤ ਕੈਂਪ ਸਫਲ ਰਿਹਾ
ਮੁੱਲਾਂਪੁਰ ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਮੰਡੀ ਮੁੱਲਾਂਪੁਰ ਦਾਖਾ (ਲੁਧਿ:) ਵਿਖੇ ਟਰੱਸਟੀਆਂ ਵਲੋਂ ਢੱਟ ਫਾਊਂਡੇਸ਼ਨ ਕੈਨੇਡਾ ਸੁਰਿੰਦਰ ਕੌਰ, ਅਵਤਾਰ ਸਿੰਘ ਢੱਟ ਦੇ ਸਹਿਯੋਗ ਨਾਲ 103ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ । ਗੁਰਮਤਿ ਭਵਨ ਦੀ ਵਲੰਟੀਅਰ ਟੀਮ (ਲੜਕੇ-ਲੜਕੀਆ) ਅੰਦਰ ਕੈਂਪ ਦੀ ਸ਼ਫਲਤਾ ਅਤੇ ਸੇਵਾ ਲਈ ਪਹਿਲਾ ਨਾਲੋਂ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਕੈਂਪ ਦੌਰਾਨ ਚੈੱਕਅਪ ਸਮੇਂ ਡਾ. ਜੈਕਬ ਪ੍ਰਭਾਕਰ ਨਾਲ ਸੁਰਿੰਦਰ ਕੌਰ ਕੈਨੇਡਾ, ਡਾ. ਰੂਹੀ ਦਿਉਲ, ਅਵਤਾਰ ਸਿੰਘ ਸੇਖੂਪੁਰਾ, ਰਵਿੰਦਰ ਸਿੰਘ ਢੱਟ, ਮਨਦੀਪ ਕੌਰ ਅਟਵਾਲ, ਟਰੱਸਟੀ ਮਨੀਸ਼ ਜੈਨ ਤੇ ਹੋਰ। ਤਸਵੀਰ : ਕ੍ਰਿਪਾਲ ਹੰਬੜਾਂ
06-10-2026