05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਖੇਡਾਂ ਵਤਨ ਪੰਜਾਬ ਦੀਆਂ ਵਿਚ ਪਲੈਨਟ ਈ ਸਕੂਲ ਦੇ ਸਕੇਟਰਾਂ ਨੇ ਪੰਜ ਚਾਂਦੀ ਦੇ ਤਗਮੇ ਜਿੱਤੇ

ਖੰਨਾ, 5 ਅਕਤੂਬਰ (ਅਜੀਤ ਬਿਊਰੋ)-ਪਲੈਨਟ ਈ ਸਕੂਲ ਖੰਨਾ ਦੇ ਹੋਣਹਾਰ ਸਕੇਟਿੰਗ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ-ਜ਼ਿਲ੍ਹਾ ਪੱਧਰੀ ਸਕੇਟਿੰਗ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਚਾਂਦੀ ਦੇ ਤਗਮੇ ਹਾਸਿਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਪਲੈਨਟ ਈ ਸਕੂਲ ਦੇ ਨੌਜਵਾਨ ਖਿਡਾਰੀਆਂ ਨੇ ਰਿੰਕ ਰੇਸ ਤੇ ਰੋਡ ਰੇਸ ਦੇ ਵੱਖ-ਵੱਖ ਉਮਰ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 06-10-2026
ਖੰਨਾ, 5 ਅਕਤੂਬਰ (ਅਜੀਤ ਬਿਊਰੋ)-ਪਲੈਨਟ ਈ ਸਕੂਲ ਖੰਨਾ ਦੇ ਹੋਣਹਾਰ ਸਕੇਟਿੰਗ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ-ਜ਼ਿਲ੍ਹਾ ਪੱਧਰੀ ਸਕੇਟਿੰਗ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਚਾਂਦੀ ਦੇ ਤਗਮੇ ਹਾਸਿਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਪਲੈਨਟ ਈ ਸਕੂਲ ਦੇ ਨੌਜਵਾਨ ਖਿਡਾਰੀਆਂ ਨੇ ਰਿੰਕ ਰੇਸ ਤੇ ਰੋਡ ਰੇਸ ਦੇ ਵੱਖ-ਵੱਖ ਉਮਰ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਵਰਗ ਵਿਚ ਅਵਤਾਰ ਸਿੰਘ, ਬਾਨੀ ਅਤੇ ਐਂਜਲੀਨ ਨੇ ਚਾਂਦੀ ਦੇ ਤਗਮੇ ਜਿੱਤੇ, ਜਦਕਿ ਅੰਡਰ-17 ਵਰਗ ਵਿੱਚ ਨਵਦੀਪ ਸਿੰਘ ਨੇ ਚਾਂਦੀ ਦੇ ਤਗਮੇ ਹਾਸਿਲ ਕੀਤਾ। ਅੰਡਰ-19 ਵਰਗ ਵਿਚ ਸਮਰਪ੍ਰੀਤ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਪਲੈਨਟ ਈ ਸਕੂਲ ਦੇ ਚੇਅਰਮੈਨ ਮੁਨੀਸ਼ ਧਵਨ ਨੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ ਤੇ ਉਨ੍ਹਾਂ ਦੇ ਕੋਚਾਂ ਵਲੋਂ ਕਰਵਾਈ ਮਿਹਨਤ ਦਾ ਨਤੀਜਾ ਹੈ। ਦੱਸਣਯੋਗ ਹੈ ਕਿ ਪਲੈਨਟ ਈ ਸਕੂਲ ਦਾ ਆਪਣਾ ਸਪੋਰਟਸ ਸੈਂਟਰ ਹੈ, ਜਿਸ ਵਿੱਚ ਸਮਰਪਿਤ ਸਕੇਟਿੰਗ ਅਕੈਡਮੀ ਵੀ ਸ਼ਾਮਿਲ ਹੈ। ਇਸ ਅਕੈਡਮੀ ਵਿਚ ਬੱਚਿਆਂ ਨੂੰ ਸ਼ਾਮ ਦੇ ਸਮੇਂ 4 ਵਜੇ ਤੋਂ 6 ਵਜੇ ਤੱਕ ਕੋਚਾਂ ਦੀ ਰਹਿਨੁਮਾਈ ਹੇਠ ਨਿਯਮਿਤ ਸਕੇਟਿੰਗ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਲੈਨਟ ਈ ਸਕੂਲ ਦੇ ਚੇਅਰਮੈਨ ਮੁਨੀਸ਼ ਧਵਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਵਿਚ ਅਨੁਸ਼ਾਸਨ, ਤੰਦਰੁਸਤੀ, ਟੀਮਵਰਕ , ਲਗਨ ਤੇ ਮੁਕਾਬਲਾ ਵਰਗੇ ਗੁਣ ਪੈਦਾ ਹੋਣ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੇ ਤਗਮੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚਿੰਗ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਾ ਰਹੇਗਾ ਅਤੇ ਵਿਦਿਆਰਥੀਆਂ ਨੂੰ ਜ਼ਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ ’ਤੇ ਭਾਗ ਲੈਣ ਲਈ ਹੋਰ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜ ਤਗਮਾ ਜੇਤੂ ਸਕੇਟਰ ਹੁਣ ਰਾਜ ਪੱਧਰੀ ਸਕੇਟਿੰਗ ਟੂਰਨਾਮੈਂਟ ਵਿਚ ਹਿੱਸਾ ਲੈਣਗੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋ.ਅ.ਦ. (ਬ) ਵਲੋਂ ਅੱਜ ਪਿੰਡ ਬੜੂੰਦੀ ਤੋਂ ਸ਼ੁਰੂ ਹੋਵੇਗੀ ਹਲਕਾ ਰਾਏਕੋਟ ਦੀ ਘਰ-ਘਰ ਸੰਪਰਕ ਮੁਹਿੰਮ ਅਗਲੀ ਖ਼ਬਰ ‘ਆਪ’ ਦੇ ਵਿਧਾਇਕ ਦੀ ਵੀਡੀਓ ਨਾਲ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਹਕੀਕਤ ਹੋਈ ਜੱਗ ਜ਼ਾਹਿਰ-ਹੈਪੀ ਗਿੱਲ
Ad Position 24