05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ- ਵਾਈਸ ਚੇਅਰਮੈਨ ਲਹਿਰਾ

ਹੰਬੜਾਂ, 5 ਅਕਤੂਬਰ (ਮੇਜਰ ਹੰਬੜਾਂ) ਵਿਧਾਨ ਸਭਾ ਹਲਕਾ ਕੈਂਟ ਜਲੰਧਰ ਤੋਂ ਕਾਂਗਰਸ ਦੇ ਲਗਾਤਾਰ ਕਈ ਟਰਨਾਂ ਤੋਂ ਵਿਧਾਇਕ ਬਣਦੇ ਆ ਰਹੇ ਕਾਂਗਰਸ ਦੇ ਆਗੂ ਪਰਗਟ ਸਿੰਘ ਨੂੰ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਥਾਪੇ ਜਾਣ ਨਾਲ ਸੂਬੇ ’ਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਗਿੱਲ ਦੇ ਸੀਨੀਅਰ ਆਗੂ ਪੰਜਾਬ ਕਾਂਗਰਸ ਐੱਸ.

Ad Position 21
No active advertisement
ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪਰਗਟ ਸਿੰਘ ਅਤੇ ਪੰਜਾਬ ਕਾਂਗਰਸ ਐੱਸ.ਸੀ. ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਦਿਲਾਵਰ ਸਿੰਘ ਲਹਿਰਾ। ਤਸਵੀਰ: ਮੇਜਰ ਹੰਬੜਾਂ 06-10-2026
ਹੰਬੜਾਂ, 5 ਅਕਤੂਬਰ (ਮੇਜਰ ਹੰਬੜਾਂ) ਵਿਧਾਨ ਸਭਾ ਹਲਕਾ ਕੈਂਟ ਜਲੰਧਰ ਤੋਂ ਕਾਂਗਰਸ ਦੇ ਲਗਾਤਾਰ ਕਈ ਟਰਨਾਂ ਤੋਂ ਵਿਧਾਇਕ ਬਣਦੇ ਆ ਰਹੇ ਕਾਂਗਰਸ ਦੇ ਆਗੂ ਪਰਗਟ ਸਿੰਘ ਨੂੰ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਥਾਪੇ ਜਾਣ ਨਾਲ ਸੂਬੇ ’ਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਗਿੱਲ ਦੇ ਸੀਨੀਅਰ ਆਗੂ ਪੰਜਾਬ ਕਾਂਗਰਸ ਐੱਸ.ਸੀ. ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਦਿਲਾਵਰ ਸਿੰਘ ਲਿਹਰਾ ਨੇ ਆਲ ਇੰਡੀਆ ਕਾਂਗਰਸ ਦੇ ਸੀਨੀਅਰ ਆਗੂ ਰਾਹੂਲ ਗਾਂਧੀ ਅਤੇ ਕਾਂਗਰਸ ਹਾਈਕਮਾਂਡ ਦਾ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਏ ਜਾਣ ’ਤੇ ਧੰਨਵਾਦ ਕਰਦਿਆਂ ਕੀਤਾ। ਹਲਕਾ ਗਿੱਲ ਦੇ ਸੀਨੀ: ਕਾਂਗਰਸੀ ਆਗੂ ਲਹਿਰਾ ਨੇ ਕਿਹਾ ਕਿ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਜਿੱਥੇ ਇੱਕ ਜੁੱਟ ਹੋਵੇਗੀ, ਉੱਥੇ ਕਾਂਗਰਸ ਪਾਰਟੀ ਮਜ਼ਬੂਤੀ ਵੱਲ ਵਧੇਗੀ, ਕਿਉਂਕ ਅੱਜ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ ਤੇ ਹਰ ਪਾਸੇ ਲੱਡੂ ਵੰਡੇ ਜਾ ਰਹੇ ਹਨ ਤੇ ਕਾਂਗਰਸੀ ਵਰਕਰਾਂ ’ਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਸ: ਲਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪਹਿਲਾਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਲਗਾਏ ਜਾਣ ਅਤੇ ਹੁਣ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਏ ਜਾਣ ਨਾਲ ਕਾਂਗਰਸੀ ਵਰਕਰਾਂ ’ਚ ਖੁਸ਼ੀ ਦਾ ਮਹੌਲ ਹੈ ਜੋ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਦਾ ਜਾਮਨ ਬਣੇਗਾ। ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ ਗੌਂਸਪੁਰ, ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਤੇ ਹੋਰ ਵਰਕਰਾਂ ਨੇ ਵੀ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਭਵਨ ਮੁੱਲਾਂਪੁਰ ਦਾਖਾ ਮੰਡੀ ਵਿਖੇ ਅੱਖਾਂ ਦਾ 103ਵਾਂ ਮੁਫ਼ਤ ਕੈਂਪ ਸਫਲ ਰਿਹਾ ਅਗਲੀ ਖ਼ਬਰ ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੇ ਸਮਾਧਾਨ ਕੈਂਪ ਵਿੱਚ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ
Ad Position 24