ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਪ੍ਰਾਇਮਰੀ ਖਿਡਾਰੀਆਂ ਵਲੋਂ 92 ਮੈਡਲਾਂ ਨਾਲ ਹੂੰਝਾ ਫੇਰ ਜਿੱਤ ਦਰਜ
ਗੁਰੂਸਰ ਸੁਧਾਰ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਜੀ. ਐੱਚ.
ਗੁਰੂਸਰ ਸੁਧਾਰ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਜੀ.ਐੱਚ.ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੀ ਅੰਡਰ-21 ਲੜਕੀਆਂ ਦੀ ਸੋਫਟ ਬਾਲ ਟੀਮ ਨੇ ‘ਖੇਡਾਂ ਵਤਨ ਪੰਜਾਬ’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਹਾਸਲ ਕਰਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਟੀਮ ਦੀ ਕੋਚ ਨਿਰਮਲਜੀਤ ਕੌਰ ਅਤੇ ਕਪਤਾਨ ਦਲਜੋਤ ਕੌਰ ਦੀ ਅਗਵਾਈ ਹੇਠ ਖਿਡਾਰਨਾਂ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਟੀਮ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਇਲਾਕਾ ਨਿਵਾਸੀਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਖੁਰਾਕ ਸਪਲਾਈ ਅਫ਼ਸਰ ਚਰਨਜੀਤ ਸਿੰਘ ਹਲਵਾਰਾ, ਨਿੱਕੂ ਗੁਰੂਸਰ ਬੁੱਕ ਡਿਪੂ, ਮਨੋਜ ਗੋਇਲ, ਬਾਲ ਕ੍ਰਿਸ਼ਨ ਗਰਗ, ਰਮੇਸ਼ ਕੌੜਾ, ਲੱਕੀ ਰਵੀ ਸਟੂਡੀਓ, ਕੈਪਟਨ ਜੋਗਿੰਦਰ ਸਿੰਘ, ਪਰਵੀਨ ਕੁਮਾਰ ਆਦਿ ਵਲੋਂ ਸੋਫਟ ਬਾਲ ਟੀਮ ਦੀਆਂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਅਤੇ ਟੀਮ ਦੀ ਕੋਚ ਸਮੇਤ ਕਪਤਾਨ ਨੂੰ ਵਧਾਈ ਦਿੱਤੀ।