27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਭਗਵੰਤ ਮਾਨ ਸਰਕਾਰ ਨੇ ਆਮ ਲੋਕਾਂ ਦੀ ਸਿਹਤ ਸੰਭਾਲ ਨੂੰ ਦਿੱਤੀ ਵੱਡੀ ਤਰਜੀਹ-ਵਿਧਾਇਕ ਠੇਕੇਦਾਰ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਲਾਭਪਾਤਰੀਆਂ ਨੂੰ ਸਿਹਤ ਬੀਮਾ ਕਾਰਡਾਂ ਦੀ ਵੰਡ

ਗੁਰੂਸਰ ਸੁਧਾਰ, 26 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਸਿਹਤ ਸੰਭਾਲ ਨੂੰ ਪ੍ਰਮੁੱਖਤਾ ਨਾਲ ਤਰਜ਼ੀਹ ਦਿੰਦਿਆਂ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਹਰ ਵਿਅਕਤੀ ਨੂੰ ਦਸ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਦੀ ਇਤਿਹਾਸਕ ਪਹਿਲਕਦਮੀ ਕੀਤੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਥਾਨਕ ਕਸਬਾ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਿਹਤ ਕਾਰਡਾਂ ਦੀ ਵੰਡ ਸਮੇਂ ਕੀਤਾ।

Ad Position 21
No active advertisement
ਹਠੂਰ ਤੋਂ ਛਪਾਰ ਰੈਲੀ ਵਿਚ ਸ਼ਾਮਿਲ ਹੋਣ ਜਾਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਗੂ, ਬੀ.ਸੀ. ਵਿੰਗ ਹਲਕਾ ਜਗਰਾਉਂ ਦੇ ਪਰਮਿੰਦਰ ਸਿੰਘ ਕੰਬੋ ਦੀ ਅਗਵਾਈ ਹੇਠ, ਨਾਲ ਬਲਜੀਤ ਸਿੰਘ ਹਠੂਰ ਤੇ ਹੋਰ ਆਗੂ। ਤਸਵੀਰ: ਛਿੰਦਾ 27-09-2026
ਗੁਰੂਸਰ ਸੁਧਾਰ, 26 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਸਿਹਤ ਸੰਭਾਲ ਨੂੰ ਪ੍ਰਮੁੱਖਤਾ ਨਾਲ ਤਰਜ਼ੀਹ ਦਿੰਦਿਆਂ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਹਰ ਵਿਅਕਤੀ ਨੂੰ ਦਸ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਦੀ ਇਤਿਹਾਸਕ ਪਹਿਲਕਦਮੀ ਕੀਤੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਥਾਨਕ ਕਸਬਾ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਿਹਤ ਕਾਰਡਾਂ ਦੀ ਵੰਡ ਸਮੇਂ ਕੀਤਾ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ‘ਆਪ’ ਸਰਕਾਰ ਵਲੋਂ ਲੋਕਾਂ ਨੂੰ ਮੁਫ਼ਤ ਬਿਜਲੀ, ਤੀਰਥ ਸਥਾਨਾਂ ਦੇ ਦਰਸ਼ਨ ਦੀਦਾਰੇ, ਮਾਵਾਂ ਧੀਆਂ ਸਤਿਕਾਰ ਯੋਜਨਾ ਸਮੇਤ ਸੂਬੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਚੁੱਕੇ ਗਏ ਕਦਮ ਇਤਿਹਾਸਕ ਤੇ ਮਿਸਾਲੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਨੋਰਥ ਹਰ ਵਿਅਕਤੀ ਨੂੰ ਸਰਕਾਰ ਦੀ ਹਰ ਤਰ੍ਹਾਂ ਦੀ ਸਹੂਲਤ ਮਿਲਣਾ ਯਕੀਨੀ ਬਣਾਉਣਾ ਹੈ ਤੇ ਸੂਬੇ ਵਿਚ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਤੋਂ ਲੈ ਕੇ ਸਰਕਾਰੀ ਹਸਪਤਾਲਾਂ ਦੀ ਦਸ਼ਾ ਸੁਧਾਰਨ, ਮੁਫ਼ਤ ਦਵਾਈਆਂ ਦੇ ਨਾਲ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾ ਕੇ ਦੇਣਾ ਆਦਿ ਹਰ ਵਾਅਦੇ ਨੂੰ ਸਰਕਾਰ ਨੇ ਅਮਲੀ ਜਾਮਾ ਪਹਿਨਾਇਆ ਹੈ। ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਹਰਸ਼ ਜੈਨ, ਦਵਿੰਦਰ ਕੁਮਾਰ ਸੰਧੂ ਐੱਸ.ਐੱਮ.ਓ ਸੁਧਾਰ, ਮਨਜੀਤ ਕੌਰ ਸਰਪੰਚ ਨਵੀਂ ਆਬਾਦੀ ਅਕਾਲਗੜ੍ਹ, ਭਵਨਦੀਪ ਸਿੰਘ ਗਰੇਵਾਲ, ਸਵਰਨਜੀਤ ਕੌਰ ਸਰਪੰਚ ਅਕਾਲਗੜ੍ਹ ਕਲਾਂ, ਨਿਰਮਲ ਸਿੰਘ ਸਿਹਤ ਇੰਸਪੈਕਟਰ, ਰਮਨਦੀਪ ਕੌਰ ਸੀ.ਐੱਚ.ਓ. ਅਕਾਲਗੜ੍ਹ, ਪੰਚ ਸਵਿਤਾ ਮਲਹੋਤਰਾ, ਪੰਚ ਰਾਮ ਮੂਰਤੀ, ਪੰਚ ਰਾਜਦੀਪ ਕੌਰ, ਸਰਬਜੀਤ ਕੌਰ, ਬਿੰਪਲਜੀਤ ਕੌਰ, ਸੁਖਵਿੰਦਰ ਕੌਰ (ਆਂਗਨਵਾੜੀ ਵਰਕਰ), ਪ੍ਰਧਾਨ ਸਰਬਜੀਤ ਕੌਰ, ਕਮਲਜੀਤ ਕੌਰ, ਰਾਜਵਿੰਦਰ ਕੌਰ (ਆਸ਼ਾ ਵਰਕਰ), ਕੁਲਦੀਪ ਕੌਰ ਸਮੇਤ ਸਮੂਹ ਲਾਭਪਾਤਰੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛਪਾਰ ਕਾਨਫ਼ਰੰਸ ਲਈ ਪਿੰਡ ਲੀਹਾਂ ਤੋਂ ਵੱਡਾ ਜਥਾ ਰਵਾਨਾ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਵਰਕਰਾਂ ਨੇ ਕੀਤੀ ਸ਼ਮੂਲ... ਅਗਲੀ ਖ਼ਬਰ ਮਾਰਕੀਟ ਕਮੇਟੀ ਜਗਰਾਉਂ ਦੇ ਕੰਵਲਪ੍ਰੀਤ ਸਿੰਘ ਕਲਸੀ ਸੈਕਟਰੀ ਨਿਯੁਕਤ, ਪਹਿਲਾ ਵੀ ਲੰਮਾ ਸਮਾਂ ਨਿਭਾ ਚੁੱਕੇ ਨੇ ਸੇਵਾਵਾਂ
Ad Position 24