13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬੀ.ਕੇ.ਯੂ. ਡਕੌਂਦਾ ਦੇ ਆਗੂਆਂ ਵਲੋਂ ਬਿਜਲੀ ਦੇ ਪਾਵਰ ਕੱਟਾਂ ਵਿਰੁੱਧ ਐੱਸ.ਡੀ.ਓ ਪੰਧੇਰ ਨੂੰ ਹੰਬੜਾਂ ’ਚ ਦਿੱਤਾ ਮੰਗ ਪੱਤਰ ਬਿਜਲੀ ਦੇ ਪਾਵਰ ਕੱਟ ਬੰਦ ਨਾ ਹੋਏ ਤਾਂ ਦਫ਼ਤਰਾਂ ਦਾ ਘਿਰਾਓ ਕਰਾਂਗੇ- ਭੱਟੀਆਂ, ਸੰਧੂ, ਗਿੱਲ

ਹੰਬੜਾਂ, 12 ਸਤੰਬਰ (ਮੇਜਰ ਹੰਬੜਾਂ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਜਥੇਬੰਦੀ ਦੇ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ, ਬਲਾਕ ਆਗੂ ਬੇਅੰਤ ਸਿੰਘ ਸੰਧੂ ਬਣੀਏਵਾਲ, ਹਰਦੀਪ ਸਿੰਘ ਸਲੇਮਪੁਰ, ਹਰਮਿੰਦਰ ਸਿੰਘ ਗਿੱਲ ਅਤੇ ਪਰਮਜੀਤ ਸਿੰਘ ਗਿੱਲ ਸਲੇਮਪੁਰ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਬਿਜਲੀ ਦੇ ਲਗਾਏ ਜਾ ਰਹੇ ਕੱਟਾਂ ਵਿਰੁੱਧ ਪਾਵਰਕਾਮ ਦਫ਼ਤਰਾਂ ਹੰਬੜਾਂ ਵਿਖੇ ਪੁੱਜ ਕੇ ਅਧਿਕਾਰੀਆਂ ਨੂੰ ਨਿਰਵਿਘਨੀ ਬਿਜਲੀ ਸਪਲਾਈ ਦਿੱਤੇ ਜਾਣ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਬਿਜਲੀ ਦੇ ਕੱਟ ਬੰਦ ਨਾ ਕੀਤੇ ਤਾਂ ਜਥੇਬੰਦੀ ਪਾਵਰਕਾਮ ਦਫ਼ਤਰਾਂ ਦਾ ਘਿਰਓ ਕਰੇਗੀ। ਹੰਬੜਾਂ ਵਿਖੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ, ਬੇਅੰਤ ਸਿੰਘ ਸੰਧੂ ਨੇ ਕਿਹਾ ਕਿ ਜਥੇਬੰਦੀ ਵਲੋਂ ਪਾਵਰ ਕੱਟ ਲਗਾਏ ਜਾਣ ਵਿਰੁੱਧ ਪਾਵਰਕਾਮ ਦਫ਼ਤਰ ਹੰਬੜਾਂ ਦੇ ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਹੰਬੜਾਂ, 12 ਸਤੰਬਰ (ਮੇਜਰ ਹੰਬੜਾਂ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਜਥੇਬੰਦੀ ਦੇ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ, ਬਲਾਕ ਆਗੂ ਬੇਅੰਤ ਸਿੰਘ ਸੰਧੂ ਬਣੀਏਵਾਲ, ਹਰਦੀਪ ਸਿੰਘ ਸਲੇਮਪੁਰ, ਹਰਮਿੰਦਰ ਸਿੰਘ ਗਿੱਲ ਅਤੇ ਪਰਮਜੀਤ ਸਿੰਘ ਗਿੱਲ ਸਲੇਮਪੁਰ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਬਿਜਲੀ ਦੇ ਲਗਾਏ ਜਾ ਰਹੇ ਕੱਟਾਂ ਵਿਰੁੱਧ ਪਾਵਰਕਾਮ ਦਫ਼ਤਰਾਂ ਹੰਬੜਾਂ ਵਿਖੇ ਪੁੱਜ ਕੇ ਅਧਿਕਾਰੀਆਂ ਨੂੰ ਨਿਰਵਿਘਨੀ ਬਿਜਲੀ ਸਪਲਾਈ ਦਿੱਤੇ ਜਾਣ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਬਿਜਲੀ ਦੇ ਕੱਟ ਬੰਦ ਨਾ ਕੀਤੇ ਤਾਂ ਜਥੇਬੰਦੀ ਪਾਵਰਕਾਮ ਦਫ਼ਤਰਾਂ ਦਾ ਘਿਰਓ ਕਰੇਗੀ। ਹੰਬੜਾਂ ਵਿਖੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ, ਬੇਅੰਤ ਸਿੰਘ ਸੰਧੂ ਨੇ ਕਿਹਾ ਕਿ ਜਥੇਬੰਦੀ ਵਲੋਂ ਪਾਵਰ ਕੱਟ ਲਗਾਏ ਜਾਣ ਵਿਰੁੱਧ ਪਾਵਰਕਾਮ ਦਫ਼ਤਰ ਹੰਬੜਾਂ ਦੇ ਐੱਸ.ਡੀ.ਓ ਅਮਨਦੀਪ ਸਿੰਘ ਪੰਧੇਰ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਜਿੱਥੇ ਘਰੇਲੂ ਬਿਜਲੀ ਸਪਲਾਈ 24 ਘੰਟੇ ਦਿੱਤੀ ਜਾਵੇ ਉੱਥੇ ਟਿਊਵਲਾਂ ਲਈ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਜੱਥੇਬੰਦੀ ਨੂੰ ਐੱਸ.ਡੀ.ਓ. ਅਮਨਦੀਪ ਸਿੰਘ ਪੰਧੇਰ ਨੇ ਵਿਸ਼ਵਾਸ਼ ਦਵਾਇਆ ਕਿ ਉਹ ਬਿਜਲੀ ਸਪਲਾਈ ਪੂਰੀ ਦਿੱਤੇ ਜਾਣ ਲਈ ਵਚਨਬੱਧ ਹਨ। ਇਸ ਮੌਕੇ ਇਕਾਈ ਪ੍ਰਧਾਨ ਹਰਦੀਪ ਸਿੰਘ ਗਿੱਲ ਸਲੇਮਪੁਰ, ਸੰਤੋਂਖ ਸਿੰਘ ਖ਼ਾਲਸਾ, ਲੇਖ ਰਾਜ ਭੱਠਾਧੂਹਾ , ਹਰਬੰਸ ਸਿੰਘ ਬੀਰਮੀ, ਮਨਪ੍ਰੀਤ ਸਿੰਘ ਮਨੀ ਗੌਂਸਪੁਰ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਸਲਵਿੰਦਰ ਸਿੰਘ ਸਮੇਤ ਹੋਰ ਕਿਸਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੇਲਾ ਛਪਾਰ ਕਾਨਫਰੰਸ ਭਗਵੰਤ ਮਾਨ ਸਰਕਾਰ ਦੇ ਕੱਚੇ ਚਿੱਠਿਆਂ ਨੂੰ ਲੋਕਾਂ ਸਾਹਮਣੇ ਉਜਾਗਰ ਕਰੇਗੀ-ਧਾਲੀਵਾਲ/ਛੰਨਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਦੀ ਸਫਲਤਾ ਲਈ ਹਲਕਾ ਇੰਚਾਰਜ ਜਸਕਰਨ ਦਿਉਲ ਵਲੋਂ ਭਰਵੀਆਂ ਮੀਟਿਗਾਂ
Ad Position 24