ਨਗਰ ਕੌਂਸਲ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ ਕੀਤਾ ਜਾਗਰੂਕ
ਜਗਰਾਉਂ, 13 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਪੰਜਾਬ ਪ੍ਰਦੂਸ਼ਨ ਕੰਟਰੋਲ ਦੇ ਐੱਸ. ਡੀ.
ਜਗਰਾਉਂ, 13 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਪੰਜਾਬ ਪ੍ਰਦੂਸ਼ਨ ਕੰਟਰੋਲ ਦੇ ਐੱਸ. ਡੀ. ਓ. ਗੌਰਵ, ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ ਤੇ ਕਾਰਜ ਸਾਧਕ ਅਫ਼ਸਰ ਮਨਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ ਸੀ. ਐੱਫ ਰਮਿੰਦਰ ਕੌਰ ਦੀ ਦੇਖ ਰੇਖ ਵਿੱਚ ਜਗਰਾਉਂ ਵਿਖੇ ਨੁੱਕੜ ਨਾਟਕ ਖੇਡਿਆ ਗਿਆ। ਇਸ ਨੁੱਕੜ ਨਾਟਕ ਰਾਹੀਂ ਸ਼ਹਿਰ ਦੇ ਵੱਖ-ਵੱਖ ਏਰੀਏ ਜਿਵੇਂ ਕਿ ਬੱਸ ਸਟੈਂਡ, ਕੁੱਕੜ ਚੌਂਕ ਨੇੜੇ ਅਨਾਰਕਲੀ ਬਜ਼ਰ, ਪੁਰਾਣੀ ਸਬਜੀ ਮੰਡੀ ਨੇੜੇ ਸਵਾਮੀ ਨਰਾਇਣ ਚੌਂਕ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਬੈਨ ਪਲਾਸਟਿਕ (ਸਿੰਗਲ ਯੂਜ਼ ਪਲਾਸਟਿਕ, ਪਲਾਸਟਿਕ ਕੈਰੀਬੈਗ, ਡਿਸਪੋਜਲ ਅਤੇ ਥਰਮਾਕੋਲ ਤੋਂ ਬਣਿਆ ਸਮਾਨ) ਦੀ ਵਰਤੋਂ ਨਾ ਕਰਨ ਸਬੰਧੀ ਦੁਕਾਨਦਾਰਾਂ ਤੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਤੇ ਜਿਸ ਵਿਚ ਨਾਟਕ ਮੰਡਲੀ ਵੱਲੋਂ ਸ਼ਹਿਰ ਵਾਸੀਆ ਨੂੰ ਪਲਾਸਟਿਕ ਮੁਕਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਨੁੱਕੜ ਨਾਟਕ ਤਹਿਤ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਜਦੋਂ ਵੀ ਅਸੀਂ ਬਜ਼ਾਰ ਜਾਂਦੇ ਹਾਂ ਤਾਂ ਸਾਨੂੰ ਆਪਣੇ ਘਰ ਤੋਂ ਕੱਪੜੇ/ਜੂਟ ਦਾ ਥੈਲਾ ਲੇਕੇ ਜਾਣਾ ਚਾਹੀਦਾ ਹੈ। ਜਿਸ ਨਾਲ ਪਲਾਸਟਿਕ ਦੀ ਵਰਤੋ ਵਿੱਚ ਗਿਰਾਵਟ ਆਵੇਗੀ, ਜਿਥੇ ਪਲਾਸਟਿਕ ਗੰਦਗੀ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ ਉਥੇ ਹੀ ਇਸ ਤੋਂ ਪੈਦਾ ਹੋਣ ਵਾਲਾ ਵੱਖ ਵੱਖ ਤਰ੍ਹਾਂ ਦਾ ਪ੍ਰਦੂਸ਼ਨ ਸਾਡੇ ਸਿਹਤ ਲਈ ਵਧੇਰੇ ਹਾਨੀਕਾਰਕ ਹੈ। ਇਸ ਤੋਂ ਇਲਾਵਾ ਪਲਾਸਟਿਕ ਨਾਲ ਨਾਲੀ/ਨਾਲੇ ਅਤੇ ਸੀਵਰੇਜ ਵੀ ਬੰਦ ਹੋ ਜਾਂਦੇ ਹਨ। ਇਸ ਮੌਕੇ ਅਭੇ ਜੋਸ਼ੀ ਅਕਾਉਟੈਂਟ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਮੈਡਮ ਨਵਜੀਤ ਕੌਰ ਕਲਰਕ, ਗਗਨਦੀਪ ਖੁੱਲਰ ਕਲਰਕ, ਅਰੁਣ ਕੁਮਾਰ ਗਿੱਲ ਸਫ਼ਾਈ ਸੇਵਕ ਯੂਨਿਅਨ ਪ੍ਰਧਾਨ, ਰਵੀ ਗਿੱਲ ਸਫ਼ਾਈ ਸੇਵਕ ਯੂਨੀਅਨ ਪ੍ਰਧਾਨ, ਪ੍ਰਦੀਪ ਕੁਮਾਰ, ਰਜਿੰਦਰ ਕੁਮਾਰ, ਬਲਵੀਰ ਕੁਮਾਰ, ਰਕੇਸ਼ ਕੁਮਾਰ ਆਰਜੀ ਸਫਾਈ ਮੇਟ, ਮੋਟੀਵੇਟਰ ਕੁਲਦੀਪ ਕੌਰ, ਨਵਜੋਤ ਕੌਰ ਤੇ ਸਮੂਹ ਸਫ਼ਾਈ ਸੇਵਕ ਹਾਜ਼ਰ ਸਨ।