13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਪਾਵਨ ਸਰੀਰ ਨੂੰ ‘ਜਲ ਪ੍ਰਵਾਹ’ ਲਈ ਸੰਗਤਾਂ ਵਲੋਂ ਵਿਦਾਇਗੀ

ਲੋਹਟਬੱਦੀ, 13 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਲੋਂ ਵਰੋਸਾਇ ਸੰਤ ਬਾਬਾ ਅਮਰ ਸਿੰਘ ਬੜੂੰਦੀ (ਸਰਪ੍ਰਸਤ ਨਾਨਕਸਰ ਠਾਠ ਈਸ਼ਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ) ਵਾਲਿਆਂ ਦੇ ਪਾਵਨ ਸਰੀਰ ਨੂੰ ਅੱਜ ਰੈਣ ਸੁਬਾਈ ਕੀਰਤਨ ਦਰਬਾਰ ਦੀ ਸਮਾਪਤੀ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਉਪਰੰਤ ਸ੍ਰੀ ਹਰੀਕੇ ਪੱਤਣ ਜਲ ਪ੍ਰਵਾਹ ਕਰਨ ਲਈ ਵੱਡੀ ਗਿਣਤੀ ਸੰਗਤਾਂ ਵਲੋਂ ਵੈਰਾਗਮਈ ਵਿਦਾਇਗੀ ਦਿੱਤੀ ਗਈ। ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦਾ ਪਾਵਨ ਸਰੀਰ ਕੱਲ੍ਹ ਤੋਂ ਸੰਤ ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਦੇ ਨਾਨਕੇ ਨਗਰ ਪਿੰਡ ਬੜੂੰਦੀ ਪੱਤੀ ਰੋਕੋਂ ਦੇ ਨਾਨਕਸਰ ਆਸਰਮ ’ ਚ ਸੰਗਤਾਂ ਦੇ ਦਰਸਨਾਂ ਲਈ ਰੱਖਿਆ ਹੋਇਆ ਸੀ, ਜਿੱਥੇ ਵੈਰਾਗਮਈ ਕਥਾ ਕੀਰਤਨ ਦਰਮਿਆਨ ਸੰਤ ਬਾਬਾ ਗੁਰਜੀਤ ਸਿੰਘ ਮੁੱਖ ਸੇਵਾਦਾਰ ਨਾਨਕਸਰ, ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਨਾਨਕਸਰ, ਬਾਬਾ ਗੁਲਾਬ ਸਿੰਘ ਸ੍ਰੀ ਚਮਕੌਰ ਸਾਹਿਬ, ਸੰਤ ਰਜ਼ਨੀਸ਼ ਸਿੰਘ ਛਪਾਰ, ਸੰਤ ਦਰਬਾਰਾ ਸਿੰਘ ਰੋਹੀਸਰ ਸਾਹਿਬ, ਬਾਬਾ ਸਰਬਜੋਤ ਸਿੰਘ ਡਾਂਗੋਂ, ਬਾਬਾ ਗੁਰਮਤਪਾਲ ਸਿੰਘ, ਸੰਤ ਬਾਬਾ ਹਰੀ ਸਿੰਘ, ਸੰਤ ਸੁਰਜੀਤ ਸਿੰਘ ਘਨੁੱੜਕੀ ਵਾਲੇ, ਬਾਬਾ ਬੱਗਾ ਸਿੰਘ ਬਿਰਕਾਂ ਵਾਲੇ, ਭਾਈ ਰਛਪਾਲ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਸ਼ਾਂਤ ਆਦਿ ਨੇ ਹਾਜ਼ਰੀ ਭਰਦਿਆਂ ਸੰਤਾਂ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਅਧਿਆਤਮਿਕਤਾ ਦਾ ਰਸਤਾ ਗ੍ਰਹਿਣ ਕਰਕੇ ਮਨੁੱਖੀ ਜੀਵਨ ਸਫ਼ਲ ਕਰਨ ਦਾ ਸੰਦੇਸ਼ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 14-11-2026
ਲੋਹਟਬੱਦੀ, 13 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਲੋਂ ਵਰੋਸਾਇ ਸੰਤ ਬਾਬਾ ਅਮਰ ਸਿੰਘ ਬੜੂੰਦੀ (ਸਰਪ੍ਰਸਤ ਨਾਨਕਸਰ ਠਾਠ ਈਸ਼ਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ) ਵਾਲਿਆਂ ਦੇ ਪਾਵਨ ਸਰੀਰ ਨੂੰ ਅੱਜ ਰੈਣ ਸੁਬਾਈ ਕੀਰਤਨ ਦਰਬਾਰ ਦੀ ਸਮਾਪਤੀ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਉਪਰੰਤ ਸ੍ਰੀ ਹਰੀਕੇ ਪੱਤਣ ਜਲ ਪ੍ਰਵਾਹ ਕਰਨ ਲਈ ਵੱਡੀ ਗਿਣਤੀ ਸੰਗਤਾਂ ਵਲੋਂ ਵੈਰਾਗਮਈ ਵਿਦਾਇਗੀ ਦਿੱਤੀ ਗਈ। ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦਾ ਪਾਵਨ ਸਰੀਰ ਕੱਲ੍ਹ ਤੋਂ ਸੰਤ ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਦੇ ਨਾਨਕੇ ਨਗਰ ਪਿੰਡ ਬੜੂੰਦੀ ਪੱਤੀ ਰੋਕੋਂ ਦੇ ਨਾਨਕਸਰ ਆਸਰਮ ’ ਚ ਸੰਗਤਾਂ ਦੇ ਦਰਸਨਾਂ ਲਈ ਰੱਖਿਆ ਹੋਇਆ ਸੀ, ਜਿੱਥੇ ਵੈਰਾਗਮਈ ਕਥਾ ਕੀਰਤਨ ਦਰਮਿਆਨ ਸੰਤ ਬਾਬਾ ਗੁਰਜੀਤ ਸਿੰਘ ਮੁੱਖ ਸੇਵਾਦਾਰ ਨਾਨਕਸਰ, ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਨਾਨਕਸਰ, ਬਾਬਾ ਗੁਲਾਬ ਸਿੰਘ ਸ੍ਰੀ ਚਮਕੌਰ ਸਾਹਿਬ, ਸੰਤ ਰਜ਼ਨੀਸ਼ ਸਿੰਘ ਛਪਾਰ, ਸੰਤ ਦਰਬਾਰਾ ਸਿੰਘ ਰੋਹੀਸਰ ਸਾਹਿਬ, ਬਾਬਾ ਸਰਬਜੋਤ ਸਿੰਘ ਡਾਂਗੋਂ, ਬਾਬਾ ਗੁਰਮਤਪਾਲ ਸਿੰਘ, ਸੰਤ ਬਾਬਾ ਹਰੀ ਸਿੰਘ, ਸੰਤ ਸੁਰਜੀਤ ਸਿੰਘ ਘਨੁੱੜਕੀ ਵਾਲੇ, ਬਾਬਾ ਬੱਗਾ ਸਿੰਘ ਬਿਰਕਾਂ ਵਾਲੇ, ਭਾਈ ਰਛਪਾਲ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਸ਼ਾਂਤ ਆਦਿ ਨੇ ਹਾਜ਼ਰੀ ਭਰਦਿਆਂ ਸੰਤਾਂ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਅਧਿਆਤਮਿਕਤਾ ਦਾ ਰਸਤਾ ਗ੍ਰਹਿਣ ਕਰਕੇ ਮਨੁੱਖੀ ਜੀਵਨ ਸਫ਼ਲ ਕਰਨ ਦਾ ਸੰਦੇਸ਼ ਦਿੱਤਾ ਗਿਆ। ਅੱਜ ਪਿੰਡ ਬੜੂੰਦੀ ਤੋਂ ਸ੍ਰੀ ਹਰੀਕੇ ਪੱਤਣ ਪੁੱਜਣ ਤੱਕ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਰਸਤੇ ’ਚ ਫੁੱਲ ਮਾਲਾਵਾਂ, ਵਸਤਰ ਭੇਟ ਕੀਤੇ। ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਪਾਵਨ ਸਰੀਰ ਦੀਆਂ ਅੰਤਿਮ ਰਸਮਾਂ ਤੱਕ ਬਾਬਾ ਜੀ ਦੇ ਸੇਵਾਦਾਰ ਬਾਬਾ ਈਸ਼ਰਪ੍ਰਤਾਪ ਸਿੰਘ, ਭਾਈ ਅਮਰਜੀਤ ਸਿੰਘ, ਗੁਰਸ਼ਰਨ ਸਿੰਘ, ਜਸਰੂਪ ਸਿੰਘ, ਪ੍ਰਧਾਨ ਸੁਖਦੇਵ ਸਿੰਘ ਵਾਲੀਆ ਬੜੂੰਦੀ, ਭਾਈ ਧੰਨਾ ਸਿੰਘ ਲੁਧਿਆਣਾ, ਭਾਈ ਗੁਰਚਰਨ ਸਿੰਘ ਨਿਊਜ਼ੀਲੈਂਡ ਆਦਿ ਪ੍ਰਬੰਧਕਾਂ ਨੂੰ ਬਾਬਾ ਹਰੀ ਸਿੰਘ ਹਰੀਕੇ ਪੱਤਣ, ਸੰਤ ਬਾਬਾ ਧੰਨਾ ਸਿੰਘ ਬੜੂੰਦੀ ਸੰਚਾਲਕ ਨਾਨਕਸਰ ਠਾਠ ਪੱਤੀ ਮਾਨਾਂ ਬੜੂੰਦੀ, ਬਾਬਾ ਰਵਿੰਦਰ ਸਿੰਘ ਅਜੋਨੀ ਤਖਾਣਬੱਧ, ਬਾਬਾ ਸਰਬਜੋਤ ਸਿੰਘ ਡਾਂਗੋਂ ਸਰਪ੍ਰਸਤ ਨਾਨਕਸਰ ਠਾਠ ਡਾਂਗੋਂ, ਬਾਬਾ ਬੱਗਾ ਸਿੰਘ ਬਿਰਕਾਂ ਵਾਲੇ, ਬਾਬਾ ਕੁਲਦੀਪ ਸਿੰਘ ਨਾਨਕਸਰ ਮਜਾਰੀ, ਸੰਤ ਦਵਿੰਦਰ ਸਿੰਘ ਨਿਰਮਲ ਕੁਟੀਆ ਤਰਨਤਾਰਨ, ਬਾਬਾ ਗੁਰਮੇਲ ਸਿੰਘ ਨੀਲੂ ਬੜੂੰਦੀ, ਬਾਬਾ ਸਵਾਮੀ ਓਮਾ ਨੰਦ ਭੂਰੀ ਵਾਲੇ, ਰਾਗੀ ਸੰਤੋਖ ਸਿੰਘ ਦਿੱਲੀ ਜਸਵਿੰਦਰ ਸਿੰਘ ਬਿੱਟੂ ਸਰਪੰਚ ਬੜੂੰਦੀ, ਜਥੇਦਾਰ ਚੰਦ ਸਿੰਘ ਡੱਲਾ ਜ਼ਿਲ੍ਹਾ ਪ੍ਰਧਾਨ ਸ਼੍ਰੋ.ਅ.ਦਲ, ਸੀਨੀ: ਅਕਾਲੀ ਆਗੂ ਗੁਰਸ਼ਰਨ ਸਿੰਘ ਗਰੇਵਾਲ ਬੜੂੰਦੀ, ਅਮਨਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ, ਦਿਲਬਾਗ ਸਿੰਘ ਬਾਘਾ ਸੇਖੋਂ, ਅੰਮ੍ਰਿਤਪਾਲ ਸਿੰਘ ਹੈਪੀ ਬੜੂੰਦੀ ਮੈਂਬਰ ਵਪਾਰ ਕਮਿਸ਼ਨ, ਦਲਜੀਤ ਸਿੰਘ ਜੀਤੀ ਪੰਨੂ ਕੈਨੇਡਾ ਨੰਬਰਦਾਰ, ਭਾਈ ਦਵਿੰਦਰ ਸਿੰਘ ਠਾਠ ਬੜੂੰਦੀ, ਪਰਮੋਦ ਸਿੰਘ ਬਾਟਾ ਪੰਚ, ਭਾਈ ਜਸਵੀਰ ਸਿੰਘ ਲੱਡੂ, ਗੁਰਮਤਪਾਲ ਸਿੰਘ ਵਾਲੀਆ, ਸੁਖਜਿੰਦਰ ਸਿੰਘ ਪੰਨੂ, ਰਛਪਾਲ ਸਿੰਘ ਪੰਨੂ, ਅਮਰਜੀਤ ਸਿੰਘ ਪੰਨੂ ਪੀ.ਐੱਸ.ਪੀ.ਸੀ.ਐੱਲ, ਜਸਪਾਲ ਸਿੰਘ ਪਾਲੀ ਧਾਲੀਵਾਲ, ਜਸਵਿੰਦਰ ਸਿੰਘ ਪੰਨੂ, ਸੁਖਦੇਵ ਸਿੰਘ ਸੇਖੋਂ, ਰਵਿੰਦਰ ਸਿੰਘ ਧੱਤੂ, ਗੁਰਮੇਲ ਸਿੰਘ ਸਾਬਕਾ ਪੰਚ ਅਤੇ ਸਮੁੱਚੀਆਂ ਸੰਗਤਾਂ ਵਲੋਂ ਸਹਿਯੋਗ ਦਿੱਤਾ ਗਿਆ। ਦੂਜੇ ਪਾਸੇ ਨਾਨਕਸਰ ਠਾਠ ਤੇਰਾਂ ਮੰਜ਼ਿਲਾਂ ਝੋਰੜਾਂ ਤੋਂ ਬਾਅਦ ਮੁੱਖ ਅਸਥਾਨ ਨਾਨਕਸਰ ਕਲੇਰਾਂ ਵਿਖੇ ਲਿਜਾਇਆ ਗਿਆ, ਜਿੱਥੇ ਬਾਬਾ ਗੁਰਜੀਤ ਸਿੰਘ ਮੁੱਖ ਸੇਵਾਦਾਰ, ਬਾਬਾ ਲੱਖਾ ਸਿੰਘ ਨਾਨਕਸਰ, ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਭਾਗ ਸਿੰਘ ਨਾਨਕਸਰ ਦਾ ਜਥਾ, ਬਾਬਾ ਬਲਜੀਤ ਸਿੰਘ ਵਲੋਂ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਹੋਰਨਾਂ ਤੋੋਂ ਇਲਾਵਾ ਭਾਈ ਸੁਰਿੰਦਰ ਸਿੰਘ, ਭਾਈ ਚਰਨ ਸਿੰਘ, ਭਾਈ ਸੁਖਦਰਸਨ ਸਿੰਘ, ਭਾਈ ਗੁਰਸ਼ਰਨ ਸਿੰਘ, ਭਾਈ ਜੱਗਾ ਸਿੰਘ, ਭਾਈ ਬਸੰਤ ਸਿੰਘ ਭੱਟੀ, ਕੁਲਵੰਤ ਸਿੰਘ ਵਾਲੀਆ, ਪਰਦੀਪ ਸਿੰਘ ਵਾਲੀਆ, ਭਜਨ ਸਿੰਘ, ਸਰਪੰਚ ਜਸਵਿੰਦਰ ਸਿੰਘ ਨੱਥੋਵਾਲ, ਜਗਤਾਰ ਸਿੰਘ ਭੋਲਾ ਨੰਬਰਦਾਰ, ਭਜਨ ਸਿੰਘ ਕਲੇਰ, ਬਲਜਿੰਦਰ ਸਿੰਘ ਕਾਢੀ, ਜੋਬਨਪ੍ਰੀਤ ਸਿੰਘ ਜੋਬਨ ਤੇ ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ। 13Jag16 13Jag17
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੇ ਮੁਫ਼ਤ ਚੈਕ-ਅੱਪ ਕੈਂਪ ਦੌਰਾਨ 201 ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਅਗਲੀ ਖ਼ਬਰ ‘ਆਪ’ ਵਲੋਂ ਉਮੀਦਵਾਰ ਐਲਾਨੇ ਡਾ. ਕੰਵਲਨੈਨ ਸਿੰਘ ਕੰਗ ਗੁਰੂ ਘਰ ਨਤਮਸਤਕ ਹੋਏ
Ad Position 24