13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ

ਮੁੱਲਾਂਪੁਰ-ਦਾਖਾ, 12 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ (ਲੁਧਿ:) ਵਿਖੈ ਕਈ ਰੋਜ਼ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਆਰੰਭ ਸ੍ਰੀ ਅਖੰਡ ਪਾਠ ਦੇ ਭੋਗ ਅੱਜ ਅੰਮ੍ਰਿਤ ਵੇਲੇ ਪਾਏ ਗਏ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਗ੍ਰੰਥੀ ਭਾਈ ਮਨਵਿੰਦਰ ਸਿੰਘ ਵਲੋਂ ਹੁਕਮਨਾਮਾ ਲਿਆ ਗਿਆ।

Ad Position 21
repet_subhas-goyals [Copy P29]
ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਸ਼ਬਦ ਕੀਰਤਨ ਸਮੇਂ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਦਾ ਰਾਗੀ ਜਥਾ। ਦਰਬਾਰ ਹਾਲ ’ਚ ਸੰਗਤ ਦੀ ਭਰਵੀਂ ਇਕੱਤਰਤਾ। ਤਸਵੀਰ: ਕ੍ਰਿਪਾਲ ਹੰਬੜਾਂ ਪ੍ਰਧਾਨ ਰਿਪਨ ਜੈਨ ਪਾਟਨੀ, ਇੰਚਾਰਜ ਵੈਭਵ ਜੈਨ, ਇੰਚਾਰਜ ਵਿਸ਼ਾਲ ਜੈਨ ਪਾਟਨੀ ਦੀ ਤਸਵੀਰ। 13-09-2026
ਮੁੱਲਾਂਪੁਰ-ਦਾਖਾ, 12 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ (ਲੁਧਿ:) ਵਿਖੈ ਕਈ ਰੋਜ਼ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਆਰੰਭ ਸ੍ਰੀ ਅਖੰਡ ਪਾਠ ਦੇ ਭੋਗ ਅੱਜ ਅੰਮ੍ਰਿਤ ਵੇਲੇ ਪਾਏ ਗਏ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਗ੍ਰੰਥੀ ਭਾਈ ਮਨਵਿੰਦਰ ਸਿੰਘ ਵਲੋਂ ਹੁਕਮਨਾਮਾ ਲਿਆ ਗਿਆ। ਸ਼ਬਦ ਗੁਰੂ ਕਥਾ ਦੀ ਵਿਚਾਰ ਕਰਦਿਆਂ ਭਾਈ ਬਲਜੀਤ ਸਿੰਘ ਸੰਗਤ ਨੂੰ ਦੱਸਿਆ ਕਿ 12 ਸਤੰਬਰ 1604 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਸਿੰਘ ਥਾਪਿਆ ਗਿਆ। ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਦਰਬਾਰ ਹਾਲ ’ਚ ਹਸੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਦੇ ਜੱਥੇ ਵਲੋਂ ਸ਼ਬਦ ਕੀਰਤਨ ਉਪਰੰਤ ਸ਼੍ਰੋਮਣੀ ਢਾਡੀ ਗਿਆਨੀ ਕਪੂਰ ਸਿੰਘ ਤਲਵਾੜਾ ਦੇ ਜੱਥੇ ਵਲੋਂ ਗੁਰੂ ਜਸ ਵਾਰਾਂ ਦਾ ਗਾਇਨ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਜਰਨੈਲ ਸਿੰਘ ਮੁੱਲਾਂਪੁਰ, ਮੀਤ ਪ੍ਰਧਾਨ ਮਨਜੀਤ ਸਿੰਘ, ਸਾਬਕਾ ਪ੍ਰਧਾਨ ਦਵਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਗਿੱਲ ਵਲੋਂ ਕਥਾਵਾਚਕ, ਰਾਗੀ ਜੱਥਿਆਂ ਦੇ ਨਾਲ ਢਾਡੀ ਜੱਥਿਆਂ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾ ਦਿੱਤੇ ਗਏ। ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।
Ad Position 22
No active advertisement
ਪਿਛਲੀ ਖ਼ਬਰ ਗੁੱਜਰਵਾਲ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਆਯੁਰਵੈਦਿਕ ਹਸਪਤਾਲ ਵਲੋਂ ਮੈਡੀਕਲ ਕੈਂਪ ਅਗਲੀ ਖ਼ਬਰ ਤੇਰਾਪੰਥ ਯੁਵਕ ਪ੍ਰੀਸ਼ਦ ਜਗਰਾਉਂ ਵਲੋਂ 17 ਤੋਂ 23 ਸਤੰਬਰ ਨੂੰ ਤੱਕ ਚਲਾਈ ਜਾਵੇਗੀ ਖ਼ੂਨਦਾਨ ਮੁਹਿੰਮ
Ad Position 24