11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਲੁਧਿਆਣਾ ਤੋਂ ਕਿਸ਼ਨਪੁਰਾ ਤੱਕ ਬਣੀਂ ਨਵੀਂ ਸੜਕ ’ਤੇ ਲੰਘਦੇ ਤੇਜ਼ ਵਾਹਨ ਨੇ ਫਿਰ ਲਈ ਇਕ ਵਿਅਕਤੀ ਦੀ ਜਾਨ

ਸਿੱਧਵਾਂ ਬੇਟ, 10 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਜਦੋਂ ਤੋਂ ਲੁਧਿਆਣਾ ਵਾਇਆ ਸਿੱਧਵਾਂ ਬੇਟ ਪੱਤੀ ਮੁਲਤਾਨੀ (ਕਿਸ਼ਨਪੁਰਾ) ਤੱਕ ਸੜਕ ਦਾ ਲੰਬੇ ਸਮੇਂ ਬਾਅਦ ਨਿਰਮਾਣ ਹੋਇਆ ਹੈ ਤਾਂ ਇਸ ਸੜਕ ’ਤੇ ਵਾਪਰੇ ਹਾਦਸਿਆਂ ਨੇ ਹੁਣ ਤੱਕ ਦਰਜਨ ਦੇ ਕਰੀਬ ਲੋਕਾਂ ਦੀ ਜਾਨ ਲੈ ਲਈ ਹੈ। ਪਰ ਇਸ ਦੇ ਬਾਵਜੂਦ ਵੀ ਵਾਹਨ ਚਾਲਕ ਸਹੀ ਦਿਸ਼ਾ ਅਤੇ ਸਹੀ ਰਫ਼ਤਾਰ ਨਾਲ ਨਹੀਂ ਜਾਂਦੇ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸਿੱਧਵਾਂ ਬੇਟ, 10 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਜਦੋਂ ਤੋਂ ਲੁਧਿਆਣਾ ਵਾਇਆ ਸਿੱਧਵਾਂ ਬੇਟ ਪੱਤੀ ਮੁਲਤਾਨੀ (ਕਿਸ਼ਨਪੁਰਾ) ਤੱਕ ਸੜਕ ਦਾ ਲੰਬੇ ਸਮੇਂ ਬਾਅਦ ਨਿਰਮਾਣ ਹੋਇਆ ਹੈ ਤਾਂ ਇਸ ਸੜਕ ’ਤੇ ਵਾਪਰੇ ਹਾਦਸਿਆਂ ਨੇ ਹੁਣ ਤੱਕ ਦਰਜਨ ਦੇ ਕਰੀਬ ਲੋਕਾਂ ਦੀ ਜਾਨ ਲੈ ਲਈ ਹੈ। ਪਰ ਇਸ ਦੇ ਬਾਵਜੂਦ ਵੀ ਵਾਹਨ ਚਾਲਕ ਸਹੀ ਦਿਸ਼ਾ ਅਤੇ ਸਹੀ ਰਫ਼ਤਾਰ ਨਾਲ ਨਹੀਂ ਜਾਂਦੇ। ਲੰਘੀ ਸ਼ਾਮ ਵੀ ਇਸ ਮਾਰਗ ’ਤੇ ਵਾਪਰੇ ਸਕਾਰਪੀਓ-ਮੋਟਰਸਾਈਕਲ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਗਰ ਬੈਠੀ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਕਸਬਾ ਸਿੱਧਵਾਂ ਬੇਟ ਦੇ ਬਾਹਰਵਾਰ ਖੇਤਾਂ ਵਿੱਚ ਰਹਿ ਰਿਹਾ ਕਰੀਬ 60 ਸਾਲਾ ਜਸਵੰਤ ਸਿੰਘ ਉਰਫ਼ ਸੰਤਾ ਪੁੱਤਰ ਸਵ. ਗੁਰਦਿਆਲ ਸਿੰਘ ਸਿੱਧੂ ਆਪਣੇ ਮੋਟਰਸਾਈਕਲ ਪੀਬੀ-25 ਏ-3132 ’ਤੇ ਸਵਾਰ ਹੋ ਕੇ ਸਿੱਧਵਾਂ ਬੇਟ-ਕਿਸ਼ਨਪੁਰਾ ਸੜਕ ’ਤੇ ਸਥਿਤ ਗੁਰਦੁਆਰਾ ਭੋਰਾ ਸਾਹਿਬ ਨਤਮਸਤਕ ਹੋਣ ਜਾ ਰਿਹਾ ਸੀ। ਜਿਉਂ ਹੀ ਉਸ ਨੇ ਆਪਣਾ ਮੋਟਰਸਾਈਕਲ ਗੁਰਦੁਆਰਾ ਸਾਹਿਬ ਵੱਲ ਕੱਟਿਆ ਤਾਂ ਅਚਾਨਕ ਸਿੱਧਵਾਂ ਬੇਟ ਵਾਲੇ ਪਾਸੇ ਤਾਂ ਇੱਕ ਸਕਾਰਪੀਓ ਗੱਡੀ ਪੀਬੀ-35 ਏ.ਈ.-3333 ਤੇਜ਼ ਰਫ਼ਤਾਰ ਨਾਲ ਆ ਗਈ। ਉਸ ਨੇ ਮੋਟਰਸਾਈਕਲ ਚਾਲਕਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ ਕੀਤੀ ਪਰ ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਗੇਟ ਕੋਲ ਗੱਡੀ ਸਿੱਧੂ ਮੋਟਰਸਾਈਕਲ ਵਿੱਚ ਜਾ ਵੱਜੀ ਅਤੇ ਮੋਟਰਸਾਈਕਲ ਸਵਾਰ ਜਸਵੰਤ ਸਿੰਘ ਸੰਤਾ ਨੂੰ ਅੱਗੇ ਖਿੱਚ ਕੇ ਲੈ ਗਈ। ਉਸ ਦੇ ਸਿਰ ਦੇ ਚੀਥੜੇ ਉੱਡ ਗਏ ਅਤੇ ਉਸ ਦੀ ਪਤਨੀ ਗੁਰਦੀਪ ਕੌਰ ਵੀ ਗੰਭੀਰ ਜ਼ਖ਼ਮੀ ਹੋ ਗਈ। ਪਤਾ ਲੱਗਾ ਕਿ ਸਕਾਰਪੀਓ ਗੱਡੀ ਨੂੰ ਪਿੰਡ ਭੂੰਦੜੀ ਦੀ ਵਸਨੀਕ ਪਰਮਿੰਦਰ ਕੌਰ ਪਤਨੀ ਜਸਵੰਤ ਸਿੰਘ ਚਲਾ ਰਹੀ ਸੀ। ਉਨ੍ਹਾਂ ਨੇ ਹੀ ਪਤੀ-ਪਤਨੀ ਨੂੰ ਗੱਡੀ ਵਿੱਚ ਪਾ ਕੇ ਜਗਰਾਉਂ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਜਸਵੰਤ ਸਿੰਘ ਉਰਫ਼ ਸੰਤਾ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸ ਦੀ ਪਤਨੀ ਨੂੰ ਮੁਢਲੀ ਸਹਾਇਤਾ ਦੇ ਕੇ ਅੱਗੇ ਦਇਆ ਨੰਦ ਹਸਪਤਾਲ ਰੈਫਰ ਕਰ ਦਿੱਤਾ। ਜਿਸ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਹੋਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਵੰਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਜਰਨੈਲ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਦੇ ਵੱਡੇ ਭਰਾ ਕੁਲਵੰਤ ਸਿੰਘ ਬਿੱਲੂ ਦੇ ਬਿਆਨਾਂ ’ਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਦਾ ਪੁੱਤਰ ਅਤੇ ਧੀ ਕੈਨੇਡਾ ਵਿੱਚ ਹੈ। ਉਨ੍ਹਾਂ ਦੇ ਪੁੱਤਰ ਦੇ ਕੈਨੇਡਾ ਆਉਣ ਤੋਂ ਬਾਅਦ 12 ਸਤੰਬਰ ਨੂੰ ਸਿੱਧਵਾਂ ਬੇਟ ਦੇ ਸ਼ਮਸ਼ਾਨਘਾਟ ਵਿੱਚ ਮ੍ਰਿਤਕ ਜਸਵੰਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। 10Jag25 ਕੈਪਸ਼ਨ: ਮ੍ਰਿਤਕ ਜਸਵੰਤ ਸਿੰਘ ਸੰਤਾ ਦੀ ਤਸਵੀਰ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਸਰਕਾਰ ਪੁਲਿਸ ਕੋਲੋਂ ਜਮਹੂਰੀਅਤ ਦਾ ਕਤਲ ਕਰਵਾ ਰਹ... ਅਗਲੀ ਖ਼ਬਰ ਹਲਕਾ ਦਾਖਾ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਮੁੱਚੀ ਟੀਮ ਗੁਰਦੁਆਰਾ ਗੁਰੂਸਰ ਨਤਮਸਤਕ ਹੋਈ
Ad Position 24