08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਦੀ ਰਾਤ ਆਤਿਸ਼ਬਾਜ਼ੀ ਡਿੱਗਣ ਕਾਰਨ ਨਵੀਂ ਸਕਾਰਪੀਓ ਗੱਡੀ ਸੜ ਕੇ ਹੋਈ ਸਵਾਹ

ਜਗਰਾਉਂ, 9 ਨਵੰਬਰ (ਗੁਰਦੀਪ ਸਿੰਘ ਮਲਕ)- ਨਜ਼ਦੀਕ ਪਿੰਡ ਛੱਜਾਵਾਲ ਦੇ ਇੱਕ ਐੱਨ. ਆਰ.

Ad Position 21
No active advertisement
ਅਜੀਤ ਡੈਸਕ 10-11-2026
ਜਗਰਾਉਂ, 9 ਨਵੰਬਰ (ਗੁਰਦੀਪ ਸਿੰਘ ਮਲਕ)- ਨਜ਼ਦੀਕ ਪਿੰਡ ਛੱਜਾਵਾਲ ਦੇ ਇੱਕ ਐੱਨ.ਆਰ.ਆਈ. ਪਰਿਵਾਰ ਦੀ ਘਰ ’ਚ ਖੜ੍ਹੀ ਨਵੀਂ ਗੱਡੀ ਦੀਵਾਲੀ ਦੀ ਰਾਤ ਨੂੰ ਸੜ ਕੇ ਸਵਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਪਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਗੁਰਜੀਤ ਸਿੰਘ ਜਵੰਧਾ ਪੁੱਤਰ ਹਰਪਾਲ ਸਿੰਘ ਵਾਸੀ ਛੱਜਾਵਾਲ ਜੋ ਕਿ ਵਿਦੇਸ਼ ਵਿੱਚ ਰਹਿੰਦੇ ਹਨ। ਉਹਨਾਂ ਦੇ ਘਰ ਕੱਪੜੇ ਨਾਲ ਢੱਕ ਕੇ ਖੜ੍ਹੀ ਕੀਤੀ 2025 ਮਾਡਲ ਸਕਾਰਪੀਓ ਗੱਡੀ ਨੰਬਰ 10 ਜੇ.ਜੈੱਡ 7474 ’ਤੇ ਬੀਤੀ ਦੀਵਾਲੀ ਦੀ ਰਾਤ ਨੂੰ ਆਤਿਸ਼ਬਾਜ਼ ਡਿੱਗ ਪਈ। ਜਿਸ ਨਾਲ ਸਕਾਰਪੀਓ ਗੱਡੀ ਨੂੰ ਅੱਗ ਲੱਗ ਗਈ। ਉਸ ਮੌਕੇ ਘਰ ਵਿੱਚ ਕੋਈ ਨਹੀਂ ਸੀ, ਜਦੋਂ ਆਸ ਪਾਸ ਦੇ ਘਰਾਂ ਵਾਲਿਆਂ ਨੂੰ ਘਰ ਵਿੱਚ ਲੱਗੇ ਅੱਗ ਦਿਸੀ ਤਾਂ ਤੁਰੰਤ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਅੱਗ ’ਤੇ ਕਾਬੂ ਪਾਇਆ ਗਿਆ, ਪਰ ਉਸ ਮੌਕੇ ਤੱਕ ਸਕਾਰਪੀਓ ਗੱਡੀ ਬੁਰੀ ਤਰ੍ਹਾਂ ਅੱਗ ਨਾਲ ਸੜ ਕੇ ਸਵਾਹ ਹੋ ਚੁੱਕੀ ਸੀ। ਪਰਮਿੰਦਰ ਸਿੰਘ ਅਨੁਸਾਰ ਪਿਛਲੇ ਸਾਲ ਹੀ ਇਸ ਪਰਿਵਾਰ ਨੇ ਨਵੀਂ ਗੱਡੀ ਲਿਆਂਦੀ ਸੀ ਅਤੇ ਕੁਝ ਸਮਾਂ ਚਲਾਉਣ ਤੋਂ ਬਾਅਦ ਪਰਿਵਾਰ ਵਿਦੇਸ਼ ਚਲਾ ਗਿਆ। ਅੱਗ ਲੱਗਣ ਦਾ ਕਾਰਨ ਉਸ ਅਤਿਸ਼ਬਾਜੀ ਡਿੱਗਣਾ ਕਿਹਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਦਾ ਅੰਤਰ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਚੇਨਈ ’ਚ ਡਬਲਯੂ.ਟੀ.ਏ. 250 ਚੇਨਈ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਪੋਲੈਂਡ ਦੀ ਟੈਨਿਸ ਖਿਡਾਰਨ ਮੈਗ...
Ad Position 24