11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਹਲਕਾ ਦਾਖਾ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਮੁੱਚੀ ਟੀਮ ਗੁਰਦੁਆਰਾ ਗੁਰੂਸਰ ਨਤਮਸਤਕ ਹੋਈ

ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਦਾਖਾ ’ਚ ਹਲਕਾ ਇੰਚਾਰਜ ਨਿਯੁਕਤ ਜਸਕਰਨ ਸਿੰਘ ਦਿਉਲ ਵਲੋਂ ਸਿਆਸੀ ਸਰਗਰਮੀਆਂ ਸਮੇਂ ਰਕਬਾ, ਬੋਪਾਰਾਏ ਕਲਾਂ ’ਚ ਪਾਰਟੀ ਦੇ ਕਾਰਕੁੰਨਾਂ ਨਾਲ ਮੀਟਿੰਗਾਂ ਉਪਰੰਤ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਗੁਰੂਸਰ ਸੁਧਾਰ ਪਹੁੰਚ ਕੇ ਸਿਰ ਝੁਕਾਇਆ ਗਿਆ। ਆਪਣੀ ਟੀਮ ਅਕਾਲੀ ਗੁਰਦੀਪ ਸਿੰਘ ਫੱਲੇਵਾਲ, ਅਮਨਦੀਪ ਸਿੰਘ ਅਮਨਾ ਸਵੱਦੀ, ਸ਼ੁਸ਼ੀਲ ਵਿੱਕੀ ਚੌਧਰੀ, ਇਕਬਾਲ ਸਿੰਘ ਪਾਲੀ ਮੋਹੀ, ਗੁਰਿੰਦਰ ਸਿੰਘ ਈਸੇਵਾਲ, ਹਰਿੰਦਰ ਸਿੰਘ ਈਸੇਵਾਲ, ਸੁਰਿੰਦਰ ਸਿੰਘ ਛਿੰਦਾ, ਦਲਬੀਰ ਸਿੰਘ ਲਤਾਲਾ, ਗੁਰਿੰਦਰਜੀਤ ਸਿੰਘ ਰੂਮੀ, ਜਗਦੀਪ ਸਿੰਘ ਮੋਹੀ, ਗੁਰਪ੍ਰੀਤ ਸਿੰਘ ਬੋਪਾਰਾਏ, ਅੰਮ੍ਰਿਤਪਾਲ ਸਿੰਘ ਖੰਡੂਰ, ਗੁਰਦੀਪ ਸਿੰਘ ਸਵੱਦੀ, ਜਸਵਿੰਦਰ ਸਿੰਘ ਛੀਨਾ, ਹੋਰਨਾਂ ਨਾਲ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਸੁਧਾਰ ਨਤਮਸਤਕ ਹੋਣ ਉਪਰੰਤ ਜਸਕਰਨ ਸਿੰਘ ਦਿਓਲ ਪ੍ਰਬੰਧਕੀ ਦਫ਼ਤਰ ਪਹੁੰਚੇ, ਜਿਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਅਮਰੀਕ ਸਿੰਘ ਵਲੋਂ ਗੁਰੂ ਘਰ ਦਾ ਮਾਡਲ, ਸਿਰੋਪਾਓ ਦਿੱਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਦਾਖਾ ’ਚ ਹਲਕਾ ਇੰਚਾਰਜ ਨਿਯੁਕਤ ਜਸਕਰਨ ਸਿੰਘ ਦਿਉਲ ਵਲੋਂ ਸਿਆਸੀ ਸਰਗਰਮੀਆਂ ਸਮੇਂ ਰਕਬਾ, ਬੋਪਾਰਾਏ ਕਲਾਂ ’ਚ ਪਾਰਟੀ ਦੇ ਕਾਰਕੁੰਨਾਂ ਨਾਲ ਮੀਟਿੰਗਾਂ ਉਪਰੰਤ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਗੁਰੂਸਰ ਸੁਧਾਰ ਪਹੁੰਚ ਕੇ ਸਿਰ ਝੁਕਾਇਆ ਗਿਆ। ਆਪਣੀ ਟੀਮ ਅਕਾਲੀ ਗੁਰਦੀਪ ਸਿੰਘ ਫੱਲੇਵਾਲ, ਅਮਨਦੀਪ ਸਿੰਘ ਅਮਨਾ ਸਵੱਦੀ, ਸ਼ੁਸ਼ੀਲ ਵਿੱਕੀ ਚੌਧਰੀ, ਇਕਬਾਲ ਸਿੰਘ ਪਾਲੀ ਮੋਹੀ, ਗੁਰਿੰਦਰ ਸਿੰਘ ਈਸੇਵਾਲ, ਹਰਿੰਦਰ ਸਿੰਘ ਈਸੇਵਾਲ, ਸੁਰਿੰਦਰ ਸਿੰਘ ਛਿੰਦਾ, ਦਲਬੀਰ ਸਿੰਘ ਲਤਾਲਾ, ਗੁਰਿੰਦਰਜੀਤ ਸਿੰਘ ਰੂਮੀ, ਜਗਦੀਪ ਸਿੰਘ ਮੋਹੀ, ਗੁਰਪ੍ਰੀਤ ਸਿੰਘ ਬੋਪਾਰਾਏ, ਅੰਮ੍ਰਿਤਪਾਲ ਸਿੰਘ ਖੰਡੂਰ, ਗੁਰਦੀਪ ਸਿੰਘ ਸਵੱਦੀ, ਜਸਵਿੰਦਰ ਸਿੰਘ ਛੀਨਾ, ਹੋਰਨਾਂ ਨਾਲ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਸੁਧਾਰ ਨਤਮਸਤਕ ਹੋਣ ਉਪਰੰਤ ਜਸਕਰਨ ਸਿੰਘ ਦਿਓਲ ਪ੍ਰਬੰਧਕੀ ਦਫ਼ਤਰ ਪਹੁੰਚੇ, ਜਿਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਅਮਰੀਕ ਸਿੰਘ ਵਲੋਂ ਗੁਰੂ ਘਰ ਦਾ ਮਾਡਲ, ਸਿਰੋਪਾਓ ਦਿੱਤਾ ਗਿਆ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਸਮੇਂ ਜਸਕਰਨ ਸਿੰਘ ਦਿਓਲ ਕਿਹਾ ਕਿ ਪਿੰਡ ਸ਼ੇਰੋਂ, ਪਿੰਡ ਤੂਰ ਬਣਜਾਰਾ ਵਿਖੇ ਵਾਪਰੀਆਂ ਹਿਰਦੇਵੇਧਕ ਘਟਨਾਵਾਂ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਪੂਰੀ ਕਿਰਕਿਰੀ ਹੋਈ। ਉਨ੍ਹਾਂ ਕਿਹਾ ਕਿ ਦਿੱਲੀ ਬੈਠੇ ਆਕਾ ਦੇ ਇਸ਼ਾਰੇ ’ਤੇ ਚੱਲ ਰਹੀ ਪੰਜਾਬ ਸਰਕਾਰ ਵਿਚ ਬਹੁਤੇ ਗੈਰ ਪੰਜਾਬੀ ਹੋਣ ਕਰਕੇ ਉਨ੍ਹਾਂ ਨੂੰ ਪੰਜਾਬ ਦੀਆਂ ਰਹੁਰੀਤਾਂ ਅਤੇ ਧਾਰਮਿਕ ਵਿਰਸੇ ਸਬੰਧੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ। ਕਿਸਾਨ-ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਨਾਲ ਤਾਂ ਪੰਜਾਬ ਸਰਕਾਰ ਪਹਿਲਾਂ ਹੀ ਧੱਕੇਸ਼ਾਹੀ ਕਰ ਰਹੀ ਹੈ, ਹੁਣ ਸਰਕਾਰ ਦੀ ਕਾਇਰਤਾ ਦਾ ਡੰਡਾ ਆਮ ਲੋਕਾਂ ’ਤੇ ਵਰ੍ਹਨਾ ਵੀ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਅਨੁਭਵੀ, ਸੰਵੇਦਨਸ਼ੀਲ ਚਿਹਰਾ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਰੱਖ ਕੇ ਅਗਾਮੀ ਚੋਣਾਂ ਲਈ ਹੁਣ ਤੋਂ ਹੀ ਤਿਆਰੀ ਵਿਚ ਹੈ। ਜਸਕਰਨ ਸਿੰਘ ਦਿਓਲ ਕਿਹਾ ਕਿ ਹਲਕਾ ਦਾਖਾ ’ਚ ਮੇਲਾ ਛਪਾਰ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ਦਾ ਸੰਕੇਤ ਦੇਵੇਗੀ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਤੋਂ ਕਿਸ਼ਨਪੁਰਾ ਤੱਕ ਬਣੀਂ ਨਵੀਂ ਸੜਕ ’ਤੇ ਲੰਘਦੇ ਤੇਜ਼ ਵਾਹਨ ਨੇ ਫਿਰ ਲਈ ਇਕ ਵਿਅਕਤੀ ਦੀ ਜਾਨ ਅਗਲੀ ਖ਼ਬਰ ਬਾਬਾ ਸਾਹਿਬ ਦੇ ਬੁੱਤ ਦੀ ਬੇਹੁਰਮਤੀ ਦੀ ਮੰਡੀ ਮੁੱਲਾਂਪੁਰ ਡਾ. ਬੀ.ਆਰ ਅੰਬੇਡਕਰ ਸੁਸਾਇਟੀ ਵਲੋਂ ਨਿੰਦਾ
Ad Position 24