ਸ਼੍ਰੋਮਣੀ ਅਕਾਲੀ ਦਲ (ਬ) ਦੀ ਪੰਜਾਬ ਬਚਾਓ ਯਾਤਰਾ ਦੀ ਸਫ਼ਲਤਾ ਲਈ ਮੀਟਿੰਗ ਜਲਦੀ- ਜਸਕਰਨ ਸਿੰਘ ਦਿਓਲ
ਮੁੱਲਾਂਪੁਰ-ਦਾਖਾ, 9 ਨਵੰਬਰ (ਨਿਰਮਲ ਸਿੰਘ ਧਾਲੀਵਾਲ) -ਪੰਜਾਬ ਵਿਧਾਨ ਸਭਾ ਚੋਣ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ, ਪੰਜਾਬ ਤੇ ਪੰਜਾਬੀਅਤ ਦੀ ਬਿਹਤਰੀ ਲਈ ਤਤਪਰ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਜੁੜਨਾ ਆਗਾਮੀ ਚੋਣਾਂ ’ਚ ਜਿੱਤ ਦਾ ਸੰਕੇਤ ਹੈ, ਇਹ ਪ੍ਰਗਟਾਵਾ ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਲੁਧਿਆਣਾ ਦਿਹਾਤੀ ਜ਼ਿਲ੍ਹਾ ’ਚ ਵਿਧਾਨ ਸਭਾ ਹਲਕਾ ਰਾਏਕੋਟ ਦੇ ਪਿੰਡ ਨੱਥੋਵਾਲ ਵਿਖੇ 13 ਨਵੰਬਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਮੌਕੇ ਸਾਥੀਆਂ ਸਮੇਤ ਪਹੁੰਚਣ ਸਬੰਧੀ ਜਾਣਕਾਰੀ ਸਮੇਂ ਕੀਤਾ। ਜਸਕਰਨ ਸਿੰਘ ਦਿਓਲ ਨੇ ਕਿਹਾ ਕਿ 100 ਤੋਂ ਵੱਧ ਵਰ੍ਹੇ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੰਜਾਬ ਦੀ ਬਿਹਤਰੀ ਨਾਲ ਜੁੜਿਆ ਹੋਇਆ, ਜਦ ਕਿ ਦਿੱਲੀ ’ਚ ਗਠਿਤ ਚੰਦ ਲੋਕਾਂ ਦੀ ‘ਆਪ’ ਪੰਜਾਬ ਦੇ ਖਜ਼ਾਨੇ ਦੀ ਲੁੱਟ ਤੋਂ ਬਿਨਾਂ ਬਿਹਤਰੀ ਲਈ ਕੁਝ ਕਰ ਨਹੀਂ ਸਕਦੀ।
ਸ
ਸਨਿਚਰਵਾਰ, 1 ਅਗਸਤ, 2026
10-11-2026
ਮੁੱਲਾਂਪੁਰ-ਦਾਖਾ, 9 ਨਵੰਬਰ (ਨਿਰਮਲ ਸਿੰਘ ਧਾਲੀਵਾਲ) -ਪੰਜਾਬ ਵਿਧਾਨ ਸਭਾ ਚੋਣ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ, ਪੰਜਾਬ ਤੇ ਪੰਜਾਬੀਅਤ ਦੀ ਬਿਹਤਰੀ ਲਈ ਤਤਪਰ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਜੁੜਨਾ ਆਗਾਮੀ ਚੋਣਾਂ ’ਚ ਜਿੱਤ ਦਾ ਸੰਕੇਤ ਹੈ, ਇਹ ਪ੍ਰਗਟਾਵਾ ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਲੁਧਿਆਣਾ ਦਿਹਾਤੀ ਜ਼ਿਲ੍ਹਾ ’ਚ ਵਿਧਾਨ ਸਭਾ ਹਲਕਾ ਰਾਏਕੋਟ ਦੇ ਪਿੰਡ ਨੱਥੋਵਾਲ ਵਿਖੇ 13 ਨਵੰਬਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਮੌਕੇ ਸਾਥੀਆਂ ਸਮੇਤ ਪਹੁੰਚਣ ਸਬੰਧੀ ਜਾਣਕਾਰੀ ਸਮੇਂ ਕੀਤਾ। ਜਸਕਰਨ ਸਿੰਘ ਦਿਓਲ ਨੇ ਕਿਹਾ ਕਿ 100 ਤੋਂ ਵੱਧ ਵਰ੍ਹੇ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੰਜਾਬ ਦੀ ਬਿਹਤਰੀ ਨਾਲ ਜੁੜਿਆ ਹੋਇਆ, ਜਦ ਕਿ ਦਿੱਲੀ ’ਚ ਗਠਿਤ ਚੰਦ ਲੋਕਾਂ ਦੀ ‘ਆਪ’ ਪੰਜਾਬ ਦੇ ਖਜ਼ਾਨੇ ਦੀ ਲੁੱਟ ਤੋਂ ਬਿਨਾਂ ਬਿਹਤਰੀ ਲਈ ਕੁਝ ਕਰ ਨਹੀਂ ਸਕਦੀ। ਦਿਓਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਨਾਲ 15 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਪੰਜਾਬ ਬਚਾਓ ਯਾਤਰਾ ਦੇ ਪਹਿਲੇ ਜਾਂ ਦੁਸਰੇ ਪੜਾਅ ’ਚ ਹਲਕਾ ਦਾਖਾ ਨੂੰ ਯਾਤਰਾ ਦਾ ਸਮਾਂ ਮਿਲੇਗਾ, ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋਣਗੀਆਂ। ਦਾਣਾ ਮੰਡੀਆਂ ’ਚ ਝੋਨੇ ਦੀ ਫ਼ਸਲ ਦਾ ਕੰਮ ਕਰੀਬ ਪੂਰਾ ਹੋਣ ਵਾਲਾ ਅਗਲੇ ਹਫਤੇ ਤੱਕ ਕਣਕ ਦੀ ਬਿਜਾਈ ਪੂਰੀ ਹੁੰਦਿਆਂ ਹੀ ਹਲਕਾ ਦਾਖਾ ਜ਼ੋਨ ਇੰਚਾਰਜ, ਸਰਕਲ ਪ੍ਰਧਾਨਾਂ, ਬੂਥ ਇੰਚਾਰਜਾਂ ਐੱਸ. ਸੀ. ਬੀ. ਸੀ. ਵਿੰਗ ਪ੍ਰਧਾਨ, ਇਸਤਰੀ ਵਿੰਗ, ਯੂਥ ਅਕਾਲੀ ਦਲ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ ਡਿਊਟੀਆਂ ਲਗਾਈਆਂ ਜਾਣਗੀਆਂ।