10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਫੂਲਕਾ ਨੇ ਸੋਨੀਆ ਗਾਂਧੀ ਦੇ ਬਿਆਨ ’ਤੇ ਚੁੱਕੇ ਸਵਾਲ

ਨਵੀਂ ਦਿੱਲੀ, 10 ਨਵੰਬਰ (ਪੀ. ਟੀ. ਆਈ.)-ਭਾਜਪਾ ਆਗੂ ਐਚ.ਐਸ. ਫੂਲਕਾ ਨੇ ਸੋਨੀਆ ਗਾਂਧੀ ’ਤੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਨੇ 31 ਅਕਤੂਬਰ, 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ’ਚ ਫ਼ੌਜ ਤਾਇਨਾਤ ਕਰਨ ’ਚ ਹੋਈ ਦੇਰੀ ਲਈ ਉਸ ਸਮੇਂ ਦੇ ਫ਼ੌਜ ਮੁਖੀ ਏ.ਐਸ. ਵੈਦਿਆ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੇ ਪਤੀ ਰਾਜੀਵ ਗਾਂਧੀ ਨੂੰ ‘ਕਲੀਨ ਚਿੱਟ’ (ਦੋਸ਼-ਮੁਕਤ) ਦੇ ਦਿੱਤੀ ਹੈ। ਇਥੇ ਭਾਜਪਾ...

Ad Position 21
No active advertisement
ਅਜੀਤ ਡੈਸਕ 10-11-2026

ਨਵੀਂ ਦਿੱਲੀ, 10 ਨਵੰਬਰ (ਪੀ. ਟੀ. ਆਈ.)-ਭਾਜਪਾ ਆਗੂ ਐਚ.ਐਸ. ਫੂਲਕਾ ਨੇ ਸੋਨੀਆ ਗਾਂਧੀ ’ਤੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਨੇ 31 ਅਕਤੂਬਰ, 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ’ਚ ਫ਼ੌਜ ਤਾਇਨਾਤ ਕਰਨ ’ਚ ਹੋਈ ਦੇਰੀ ਲਈ ਉਸ ਸਮੇਂ ਦੇ ਫ਼ੌਜ ਮੁਖੀ ਏ.ਐਸ. ਵੈਦਿਆ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੇ ਪਤੀ ਰਾਜੀਵ ਗਾਂਧੀ ਨੂੰ ‘ਕਲੀਨ ਚਿੱਟ’ (ਦੋਸ਼-ਮੁਕਤ) ਦੇ ਦਿੱਤੀ ਹੈ।

ਇਥੇ ਭਾਜਪਾ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸੁਪਰੀਮ ਕੋਰਟ ਦੇ ਵਕੀਲ (ਜੋ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਕੇਸ ਲੜ ਰਹੇ ਹਨ) ਨੇ ਦਾਅਵਾ ਕੀਤਾ ਕਿ ਸੋਨੀਆ ਗਾਂਧੀ ਵਲੋਂ ਆਪਣੀ ਕਿਤਾਬ ’ਚ ਕੀਤਾ ਗਿਆ ਇਹ ਦਾਅਵਾ ਸਰਕਾਰੀ ਰਿਕਾਰਡ ਦੇ ਉਲਟ ਹੈ ਕਿ ਜਨਰਲ ਵੈਦਿਆ ਨੂੰ ਹੱਤਿਆ ਵਾਲੀ ਰਾਤ ਹੀ ਹੁਕਮ ਮਿਲ ਗਏ ਸਨ ਪਰ ਉਨ੍ਹਾਂ ਨੇ ਨੇੜਲੀਆਂ ਟੁਕੜੀਆਂ ਨੂੰ ਤਾਇਨਾਤ ਨਾ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ ਉਨ੍ਹਾਂ ’ਚ ਸਿੱਖ ਸਿਪਾਹੀ ਸਨ ਅਤੇ ਇਸ ਦੀ ਬਜਾਏ ਦੇਹਰਾਦੂਨ ਤੋਂ ਫ਼ੌਜੀ ਟੁਕੜੀਆਂ ਮੰਗਵਾਈਆਂ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ’ਚ ਪ੍ਰਦੂਸ਼ਣ-ਸੰਸਦੀ ਕਮੇਟੀ ਨੇ ਮੀਟਿੰਗ ਦੇ ਏਜੰਡੇ ’ਚੋਂ ਪ੍ਰਦੂਸ਼ਣ ਦਾ ਮੁੱਦਾ ਹਟਾਇਆ ਅਗਲੀ ਖ਼ਬਰ ਯੂਨੈਸਕੋ ਵਲੋਂ ਮਹਾਂਭਾਰਤ ਦੀ 307 ਸਾਲ ਪੁਰਾਣੀ ਪਾਂਡੁਲਿਪੀ ਨੂੰ ਮਾਨਤਾ ਦਿੱਤੀ
Ad Position 24