02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਮਹੀਨਾਵਾਰ ਜਗਰਾਉਂ ਵਿਖੇ ਹੋਈ ਮੀਟਿੰਗ

ਜਗਰਾਉਂ, 2 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਮੰਦਿਰ ਅੱਡਾ ਰਾਏਕੋਟ ਜਗਰਾਉਂ ਵਿਖੇ ਹੋਈ। ਜਿਸ ਵਿਚ ਠੇਕੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਐਸੋਸੀਏਸ਼ਨ ਵਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜ਼ਿਕਰ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਜਗਰਾਉਂ, 2 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਮੰਦਿਰ ਅੱਡਾ ਰਾਏਕੋਟ ਜਗਰਾਉਂ ਵਿਖੇ ਹੋਈ। ਜਿਸ ਵਿਚ ਠੇਕੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਐਸੋਸੀਏਸ਼ਨ ਵਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜ਼ਿਕਰ ਕੀਤਾ ਗਿਆ। ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕੰਮਕਾਜ ਕਰਦਿਆਂ ਵਾਪਰਦੀਆਂ ਲੁੱਟਖੋਹ ਦੀਆਂ ਘਟਨਾਵਾਂ ਬਾਰੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਪੁਲਿਸ ਨੂੰ ਪੈਟਰੋਲਿੰਗ ਵਧਾਉਣ ਅਤੇ ਚੋਰਾਂ ਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਕਿਹਾ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਕਿਹਾ ਕਿ ਚੋਰੀ ਤੇ ਲੁੱਟਖੋਹ ਦੀਆਂ ਘਟਨਾਵਾਂ ਦਾ ਹਰ ਵਰਗ ਸ਼ਿਕਾਰ ਹੋ ਰਿਹਾ ਹੈ। ਇਸ ਸਮੇਂ ਸਰਪ੍ਰਸਤ ਠੇਕੇਦਾਰ ਜਗਦੇਵ ਸਿੰਘ ਮਠਾੜੂ, ਪ੍ਰਧਾਨ ਠੇਕੇਦਾਰ ਰਾਜਿੰਦਰ ਸਿੰਘ ਰਿੰਕੂ ਨੇ ਵੀ ਲੋਕਾਂ ਨੂੰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਇਸ ਹੋਈ ਮੀਟਿੰਗ ਦੌਰਾਨ ਠੇਕੇਦਾਰ ਰਾਜਵੰਤ ਸਿੰਘ ਸੱਗੂ, ਠੇਕੇਦਾਰ ਬਲਵੀਰ ਸਿੰਘ ਸਿਵੀਆ, ਠੇਕੇਦਾਰ ਅਮਰਦੀਪ ਸਿੰਘ ਰੀਹਲ, ਠੇਕੇਦਾਰ ਪਰਮਜੀਤ ਸਿੰਘ ਰੀਹਲ, ਠੇਕੇਦਾਰ ਕੁਲਦੀਪ ਸਿੰਘ ਸੀਹਰਾ, ਠੇਕੇਦਾਰ ਬਸੰਤ ਸਿੰਘ ਸੀਹਰਾ, ਠੇਕੇਦਾਰ ਨਛੱਤਰ ਸਿੰਘ ਰਸੂਲਪੁਰ, ਠੇਕੇਦਾਰ ਭਵਨਜੀਤ ਸਿੰਘ ਉੱਭੀ, ਠੇਕੇਦਾਰ ਗੁਰਦੇਵ ਸਿੰਘ ਮੱਲ੍ਹਾ, ਠੇਕੇਦਾਰ ਜਸਵੀਰ ਸਿੰਘ ਧਾਲੀਵਾਲ, ਠੇਕੇਦਾਰ ਗੁਰਚਰਨ ਸਿੰਘ ਘਟੌੜਾ, ਠੇਕੇਦਾਰ ਪ੍ਰਵੀਨ ਕੁਮਾਰ, ਠੇਕੇਦਾਰ ਆਤਮਾ ਸਿੰਘ, ਠੇਕੇਦਾਰ ਮੋਤੀ ਲਾਲ, ਠੇਕੇਦਾਰ ਬਸੰਤ ਸਿੰਘ ਸੀਹਰਾ, ਠੇਕੇਦਾਰ ਪਰਮਜੀਤ ਸਿੰਘ ਲੋਪੋ, ਠੇਕੇਦਾਰ ਹਾਕਮ ਸਿੰਘ ਮੀਰਪੁਰ ਹਾਂਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਦੀਆਂ ਨੀਤੀਆਂ ਨਿਰਧਾਰਿਤ ਕਰਨ ਦਾ ਹੱਕ ਸਿਰਫ ਪਾਰਟੀ ਪ੍ਰਧਾਨ ਨੂੰ-ਰਵੀਇੰਦਰ ਸਿੰਘ ਅਗਲੀ ਖ਼ਬਰ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਪੈਦਲ ਜਾ ਰਹੀ ਔਰਤ ਦੀ ਮੌਤ
Ad Position 24