02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਰਦਾਰ ਭਰਪੂਰ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰੀ ਖੇਡਾਂ ਵਿਚ ਮੱਲਾਂ ਮਾਰੀਆ

ਰਾਏਕੋਟ, 2 ਸਤੰਬਰ (ਸੁਸ਼ੀਲ)-ਸਰਦਾਰ ਭਰਪੂਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਮੱਲਾਂ ਮਾਰਦੇ ਹੋਏ ਸਕੂੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਰਾਏ ਵਿਖੇ ਹੋਈਆਂ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਰਾਏਕੋਟ, 2 ਸਤੰਬਰ (ਸੁਸ਼ੀਲ)-ਸਰਦਾਰ ਭਰਪੂਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਮੱਲਾਂ ਮਾਰਦੇ ਹੋਏ ਸਕੂੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਰਾਏ ਵਿਖੇ ਹੋਈਆਂ ਸਨ। ਰੱਸਾਕਸੀ (ਅੰਡਰ-11) ਦੇ ਮੁਕਾਬਲੇ ਵਿੱਚ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਕੁਸ਼ਤੀ 30 ਕਿੱਲੋ ਵਿੱਚ ਦੂਜਾ ਅਤੇ ਕੁਸ਼ਤੀ 28 ਕਿੱਲੋਂ ਭਾਰ ਵਰਗ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਦੀ ਟੀਮ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਕੂਲ ਦੇ ਖਿਡਾਰੀਆਂ ਨੇ ਸ਼ਤਰੰਜ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। 100 ਮੀਟਰ ਰੇਸ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ, 200 ਮੀਟਰ ਰੇਸ ਵਿੱਚ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ । ਰਿਲੇਅ ਰੇਸ਼ 4 ਗੁਣਾ 100 ਮੀਟਰ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਖੋ- ਖੋ ਲੜਕੀਆਂ (ਅੰਡਰ-14 ) ਦੀ ਟੀਮ ਨੇ ਪਹਿਲਾ, ਫੁੱਟਬਾਲ ਅੰਡਰ-11) ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਮਨਪ੍ਰੀਤ ਸਿੰਘ ਵੱਲੋਂ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਉਨ੍ਹਾਂ ਨੂੰ ਮੈਡਲ ਪਾ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸਕੂਲ ਦੀ ਵਾਈਸ ਪ੍ਰਿੰਸੀਪਲ ਮੈਡਮ ਗੁਰਜੀਤ ਕੌਰ, ਡੀ.ਪੀ.ਈ ਅਧਿਆਪਕ ਇਕਬਾਲ ਸਿੰਘ ਧਾਲੀਵਾਲ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰਾਂ ਵਲੋਂ ਮੰਗਾਂ ਦੀ ਪੂਰਤੀ ਲਈ ਆਰ-ਪਾਰ ਦੀ ਲੜ੍ਹਾਈ ਦਾ ਐਲਾਨ ਸੂਬੇ ਭਰ ਦੇ ਨੰਬਰਦਾਰਾਂ ਵਲੋਂ 4 ਅਕਤੂਬਰ ਨੂੰ ਸੰ... ਅਗਲੀ ਖ਼ਬਰ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ‘ਸਖੀਆਂ’ ਦੇ ਵੱਡੇ ਇਕੱਠ ਨੂੰ ਕੀਤਾ ਸੰਬੋਧਨ ਪੰਜਾਬ ਸਰਕਾਰ ਨੇ ਮਹਿਲਾਵਾਂ ਦੇ...
Ad Position 24