30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੁੱਖ ਮੰਤਰੀ ਵਲੋਂ ਮੀਟਿੰਗ ਮੁਲਤਵੀ ਕਰਨ ’ਤੇ ਮੁਲਾਜ਼ਮ ਭੜਕੇ ਪਾਵਰਕਾਮ ਮੰਡਲ ਲਲਤੋਂ ਕਲਾਂ ਵਿਖੇ ਕੀਤੀ ਰੋਸ ਰੈਲੀ

ਜੋਧਾਂ, 29 ਅਗਸਤ (ਗੁਰਵਿੰਦਰ ਸਿੰਘ ਹੈਪੀ)-ਪਾਵਰਕਾਮ ਮੰਡਲ ਲਲਤੋਂ ਕਲਾਂ ਵਿਖੇ ਪੀ. ਐੱਸ.

Ad Position 21
No active advertisement
ਅਜੀਤ ਡੈਸਕ 30-08-2026
ਜੋਧਾਂ, 29 ਅਗਸਤ (ਗੁਰਵਿੰਦਰ ਸਿੰਘ ਹੈਪੀ)-ਪਾਵਰਕਾਮ ਮੰਡਲ ਲਲਤੋਂ ਕਲਾਂ ਵਿਖੇ ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਐਡਹਾਕ ਕਮੇਟੀ, ਟੈਕਨੀਕਲ ਸਰਵਿਸ ਯੂਨੀਅਨ ਭੰਗਲ, ਟੈਕਨੀਕਲ ਸਰਵਿਸ ਯੂਨੀਅਨ (ਸੋਢੀ) ਵੱਲੋਂ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਵੱਲੋਂ 27 ਅਗਸਤ ਦੀ ਮੁਲਾਜ਼ਮ ਜਥੇਬੰਦੀਆਂ ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਨੂੰ ਦਿੱਤੀ ਮੀਟਿੰਗ ਮੁਲਤਵੀ ਕਰਨ ਦੇ ਵਿਰੋਧ ਵਿੱਚ ਭਰਵੀਂ ਰੋਸ ਰੈਲੀ ਕੀਤੀ ਗਈ ਜਿਸ ਨੂੰ ਫੈਡਰੇਸ਼ਨ ਏਟਕ ਐਡਹਾਕ ਕਮੇਟੀ ਵੱਲੋਂ ਸੂਬਾਈ ਆਗੂ ਕਰਤਾਰ ਸਿੰਘ, ਸਰਕਲ ਸਕੱਤਰ ਖ਼ੁਸ਼ਦੀਪ ਸਿੰਘ, ਡਵੀਜ਼ਨ ਆਗੂ ਕਰਨੈਲ ਸਿੰਘ, ਵਰਕਿੰਗ ਪ੍ਰਧਾਨ ਪ੍ਰਗਟ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਛਿੰਦਰਪਾਲ ਸਿੰਘ , ਸਰਕਲ ਪ੍ਰਧਾਨ ਜਮੀਰ ਹੁਸੈਨ, ਸਰਕਲ ਆਗੂ ਚਮਕੌਰ ਸਿੰਘ, ਸਰਕਲ ਆਗੂ ਦਲਜੀਤ ਸਿੰਘ ਸਮੇਤ ਆਗੂ ਸਾਹਿਬਾਨ ਵੱਲੋਂ ਸੰਬੋਧਨ ਕਰਦਿਆਂ ਮੀਟਿੰਗ ਮੁਲਤਵੀ ਕਰਨ ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਅਤੇ ਮੁਲਾਜ਼ਮ ਮਸਲੇ ਹੱਲ ਕਰਨ ਲਈ ਜਲਦ ਤਾਲਮੇਲ ਕਮੇਟੀ ਨਾਲ ਮੀਟਿੰਗ ਕਰਕੇ ਮਸਲੇ ਹੱਲ ਕਰਨ ਦੀ ਮੰਗ ਕੀਤੀ। ਸੂਬਾਈ ਆਗੂ ਕਰਤਾਰ ਸਿੰਘ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ, 17/7/20 ਦਾ ਪੱਤਰ ਰੱਦ ਕਰਨ, ਨਵੀਂ ਭਰਤੀ ਮੁਲਾਜ਼ਮਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਮੁਤਾਬਿਕ ਸਕੇਲ ਦੇਣ, ਪਰਖਕਾਲ ਸਮਾਂ ਖ਼ਤਮ ਕਰਨ ਕੱਟੇ ਹੋਏ ਭੱਤੇ ਬਹਾਲ ਕਰਨ, ਪੈਂਡਿੰਗ 18 ਫ਼ੀਸਦੀ ਡੀ.ਏ. ਰਿਲੀਜ਼ ਕਰਨ, ਪੈਨਸ਼ਨਰ ਦੀ ਪੈਨਸ਼ਨ ਸੋਧ 2:59 ਦੇ ਗੁਣਾਂਕ ਨਾਲ ਕਰਨ, ਆਊਟਸੋਰਸ ਤੇ ਕੰਟਰੈਕਟ ਕਾਮੇ ਪੱਕੇ ਕਰਨ, ਕੰਟੀਜੈਂਟ ਮੁਲਾਜ਼ਮਾਂ ਨੂੰ ਸਪੈਸ਼ਲ ਕੰਟੀਜੈਂਟ ਬਣਾ ਕੇ ਪੂਰੇ ਸਕੇਲ ਵਿੱਚ ਤਨਖ਼ਾਹ ਦੇਣ ਆਦਿ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਸਮੇਂ ਡਵੀਜ਼ਨ ਐੱਚ.ਡੀ.ਐੱਮ. ਅਮਨਦੀਪ ਸਿੰਘ, ਅਕਾਊਂਟੈਂਟ ਬਬਨਪਰੀਤ ਕੌਰ, ਸੁਪਰਡੈਂਟ ਹਰਮਨਪ੍ਰੀਤ ਕੌਰ, ਸਟੈਨੋ ਅੰਗਰੇਜ ਸਿੰਘ, ਔਸੁਦ ਕੁਮਾਰ ਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਅਰਦਾਸ ਸਮਾਗ... ਅਗਲੀ ਖ਼ਬਰ 1 ਸਤੰਬਰ ਨੂੰ ਚੰਡੀਗੜ੍ਹ ਕਿਸਾਨ ਮੋਰਚੇ ਦੇ ਧਰਨੇ ’ਚ ਟਰਾਲੀਆਂ ਰਾਹੀਂ ਸ਼ਾਮਿਲ ਹੋਣ ਦਾ ਐਲਾਨ
Ad Position 24