07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਆਖ਼ਰ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਲ ਉਮੀਦਵਾਰ ਲੱਭਿਆ.! ਸੁਖਬੀਰ ਬਾਦਲ ਪਿੰਡ ਨੱਥੋਵਾਲ ਵਿਖੇ 13 ਨੂੰ ਦਸਤਕ ਦੇਣਗੇ ਅਤੇ ਉਮੀਦਵਾਰ ਦੇ ਨਾਂਅ ਦਾ ਐਲਾਨ ਕਰਨਗੇ

ਰਾਏਕੋਟ, 7 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਅੰਦਰ ਆਉਣ ਵਾਲੇ ਦਿਨਾਂ ’ਚ ਸਿਆਸੀ ਸਰਗਰਮੀਆਂ ਤੇਜ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਅਹਿਮ ਮੀਟਿੰਗ ਕਰਨ ਅਤੇ ਹਲਕਾ ਇੰਚਾਰਜ ਨਿਯੁਕਤ ਕਰਨ ਲਈ ਪਿੰਡ ਨੱਥੋਵਾਲ ਵਿਖੇ ਪੁੱਜ ਰਹੇ ਹਨ। ਜਿਸ ਦੇ ਸਬੰਧ ’ ਚ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਪਿੰਡ ਨੱਥੋਵਾਲ ਵਿਖੇ ਸਮਾਗਮ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਹਲਕੇ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 08-11-2026
ਰਾਏਕੋਟ, 7 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਅੰਦਰ ਆਉਣ ਵਾਲੇ ਦਿਨਾਂ ’ਚ ਸਿਆਸੀ ਸਰਗਰਮੀਆਂ ਤੇਜ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਅਹਿਮ ਮੀਟਿੰਗ ਕਰਨ ਅਤੇ ਹਲਕਾ ਇੰਚਾਰਜ ਨਿਯੁਕਤ ਕਰਨ ਲਈ ਪਿੰਡ ਨੱਥੋਵਾਲ ਵਿਖੇ ਪੁੱਜ ਰਹੇ ਹਨ। ਜਿਸ ਦੇ ਸਬੰਧ ’ ਚ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਪਿੰਡ ਨੱਥੋਵਾਲ ਵਿਖੇ ਸਮਾਗਮ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਹਲਕੇ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਨੱਥੋਵਾਲ ਵਿਖੇ 13 ਨਵੰਬਰ ਨੂੰ ਪੁੱਜਣਗੇ, ਜਿੱਥੇ ਪ੍ਰਭਦੀਪ ਸਿੰਘ ਨੱਥੋਵਾਲ ਸਾਬਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਨਗੇ ਅਤੇ ਹਲਕੇ ਦੇ ਸੀਨੀਅਰ ਵਰਕਰਾਂ ਨਾਲ ਵਿਚਾਰਾਂ ਕਰਨਗੇ। ਸ.ਢਿੱਲੋਂ ਨੇ ਦੱਸਿਆ ਕਿ 13 ਨਵੰਬਰ ਵਾਲੇ ਦਿਨ ਜਿਸ ਜਗ੍ਹਾ ਉੱਪਰ ਸੁਖਬੀਰ ਸਿੰਘ ਬਾਦਲ ਵਲੋਂ ਵਰਕਰਾਂ ਨਾਲ ਸਟੇਜ ਸ਼ਾਂਝੀ ਕਰਨੀ ਹੈ, ਉਸ ਜਗ੍ਹਾ ਦਾ ਅੱਜ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਖਬੀਰ ਬਾਦਲ ਦੀ ਆਮਦ ਦੇ ਸਬੰਧ ’ਚ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਦੀ ਅਗਵਾਈ ਹੇਠ 9 ਨਵੰਬਰ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਦੁਪਹਿਰ 1 ਵਜੇ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਰਾਏਕੋਟ ਦੇ ਅਕਾਲੀ ਵਰਕਰਾਂ ਨੂੰ ਹੁੰਮ-ਹੁਮਾ ਕੇ ਪੁੱਜਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਪ੍ਰਭਜੋਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਗਿੱਲ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਮਿੰਟੂ ਜੱਟਪੁਰਾ, ਸੁਖਰਾਜ ਸਿੰਘ ਮਹੇਰਨਾ, ਸਾਬਕਾ ਸਰਪੰਚ ਮਨਪ੍ਰੀਤ ਸਿੰਘ ਨੱਥੋਵਾਲ, ਪ੍ਰਿਤਪਾਲ ਸਿੰਘ ਬਾਘਾ ਭੈਣੀ ਦਰੇੜਾ, ਕਰਮਜੀਤ ਸਿੰਘ ਨੱਥੋਵਾਲ ਆੜ੍ਹਤੀਆ, ਪ੍ਰਧਾਨ ਪਿਆਰਾ ਸਿੰਘ ਨੱਥੋਵਾਲ, ਨੰਬਰਦਾਰ ਬਲਵੀਰ ਸਿੰਘ ਬ੍ਰਹਮਪੁਰ, ਹਰਚੰਦ ਸਿੰਘ ਬੜੂੰਦੀ, ਭੁਪਿੰਦਰ ਸਿੰਘ ਸੱਤੋਵਾਲ, ਰਾਜ ਸਿੰਘ ਸੱਤੋਵਾਲ, ਸਾਬਕਾ ਪੰਚ ਰਘਵੀਰ ਸਿੰਘ ਡਾਂਗੋਂ, ਗੁਰਚਰਨ ਸਿੰਘ ਨੱਥੋਵਾਲ, ਪ੍ਰਧਾਨ ਜਗਦੇਵ ਸਿੰਘ ਸੈਂਭੀ, ਗੁਰਜੀਤ ਸਿੰਘ ਗਿੱਲ, ਈਸ਼ਾਨ ਸਿੰਘ ਗਿੱਲ, ਮਨਦੀਪ ਸਿੰਘ ਕਾਕਾ ਹਿੱਸੋਵਾਲ, ਬੂਟਾ ਸਿੰਘ ਛਾਪਾ, ਰਾਜੂ ਰਾਵਲ, ਸੁਰਜੀਤ ਸਿੰਘ ਲੱਖਾ, ਹਰਕਿੰਦਰ ਸਿੰਘ ਕਾਲਾ ਨੱਥੋਵਾਲ, ਬਲਜਿੰਦਰ ਸਿੰਘ ਨੱਥੋਵਾਲ, ਅਮਰਜੀਤ ਸਿੰਘ, ਖੁਸ਼ਦੀਪ ਸਿੰਘ ਬੁੱਟਰ, ਪੰਚ ਅਨਵਰ ਖਾਂ, ਕ੍ਰਿਪਾਲ ਸਿੰਘ ਬੁੱਟਰ, ਗੁਰਮੀਤ ਸਿੰਘ, ਸਿਰਾਜ਼ ਮੋਹਤਮ, ਕੁਲਬੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਵਿਖੇ ਐੱਨ.ਐੱਸ.ਕਿਊ.ਐੱਫ ਲੈਬ ਦਾ ਉਦਘਾਟਨ ਚੇਅਰਮੈਨ ਸਿੱ... ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੀਆਂ ਵਿਦਿਆਰਥਣਾਂ ਨੇ ਅੰਤਰ-ਸਕੂਲ ਮੁਕਾਬਲਿਆਂ ’ਚ ਸਕੂਲ ਦਾ ਨਾਂਅ ਚਮਕਾਇਆ...
Ad Position 24