30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

1 ਸਤੰਬਰ ਨੂੰ ਚੰਡੀਗੜ੍ਹ ਕਿਸਾਨ ਮੋਰਚੇ ਦੇ ਧਰਨੇ ’ਚ ਟਰਾਲੀਆਂ ਰਾਹੀਂ ਸ਼ਾਮਿਲ ਹੋਣ ਦਾ ਐਲਾਨ

ਹਨੂਰ, 29 ਅਗਸਤ (ਜਸਵਿੰਦਰ ਸਿੰਘ ਛਿੰਦਾ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਪਿੰਡ ਦੇਹੜਕਾ ਦੀ ਪਿੰਡ ਇਕਾਈ ਦੀ ਭਰਵੀਂ ਮੀਟਿੰਗ ਇਕਾਈ ਪ੍ਰਧਾਨ ਲਖਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸੂਬਾ ਕਮੇਟੀ ਦੀ ਹਿਦਾਇਤ ਮੁਤਾਬਿਕ 1 ਸਤੰਬਰ ਨੂੰ ਚੰਡੀਗੜ੍ਹ ਧਰਨੇ ’ਚ ਪੁੱਜਣ ਦੀ ਵਿਓਂਤਬੰਦੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 30-08-2026
ਹਨੂਰ, 29 ਅਗਸਤ (ਜਸਵਿੰਦਰ ਸਿੰਘ ਛਿੰਦਾ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਪਿੰਡ ਦੇਹੜਕਾ ਦੀ ਪਿੰਡ ਇਕਾਈ ਦੀ ਭਰਵੀਂ ਮੀਟਿੰਗ ਇਕਾਈ ਪ੍ਰਧਾਨ ਲਖਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸੂਬਾ ਕਮੇਟੀ ਦੀ ਹਿਦਾਇਤ ਮੁਤਾਬਿਕ 1 ਸਤੰਬਰ ਨੂੰ ਚੰਡੀਗੜ੍ਹ ਧਰਨੇ ’ਚ ਪੁੱਜਣ ਦੀ ਵਿਓਂਤਬੰਦੀ ਕੀਤੀ ਗਈ। ਪਿੰਡ ’ਚ ਕਿਸਾਨਾਂ ਦੀ ਲਾਮਬੰਦੀ, ਫੰਡ ਅਤੇ ਰਾਸ਼ਨ ਇਕੱਠਾ ਕਰਨ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸ ਸਮੇਂ ਬੋਲਦਿਆਂ ਕਮੇਟੀ ਸਕੱਤਰ ਬੇਅੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਛੇ ਕਲੱਸਟਰ ਬਣਾ ਕੇ ਵੱਡੀਆਂ ਸਾਮਰਾਜੀ ਕੰਪਨੀਆਂ ਲਈ ਦਸ ਦਸ ਹਜ਼ਾਰ ਏਕੜ ਪੈਲੀ ’ਤੇ ਕਬਜ਼ਾ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਇਸ ਸਾਜ਼ਿਸ਼ ਨੂੰ ਤੁਰੰਤ ਰੋਕਿਆ ਜਾਵੇ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਸਰਵੇ ਨੂੰ ਤੁਰੰਤ ਜਨਤਕ ਕੀਤਾ ਜਾਵੇ। ਐੱਨ.ਪੀ.ਕੇ. ਖਾਦ ਦੇ ਰੇਟਾਂ ’ਚ ਗਿਆਰਾਂ ਸੌ ਰੁਪਏ ਦੇ ਵਾਧੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਪਿੰਡਾਂ ਦੀਆਂ ਸੁਸਾਇਟੀਆਂ ’ਚ ਫੈਲੇ ਭ੍ਰਿਸ਼ਟਾਚਾਰ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਨਿਰਪੱਖ ਪੜਤਾਲ, ਆਡਿਟ ਕਰਾਉਣ ਦੀ ਵੀ ਜ਼ੋਰਦਾਰ ਮੰਗ ਕੀਤੀ। ਖੰਡ, ਸਰੋਂ ਦੇ ਤੇਲ, ਰਸੋਈ ਗੈਸ, ਪੈਟਰੋਲ ਡੀਜ਼ਲ ਅਤੇ ਹੋਰ ਆਮ ਵਸਤਾਂ ਦੇ ਰੇਟਾਂ ਚ ਭਾਰੀ ਵਾਧੇ ਨੂੰ ਨੱਥ ਮਾਰਨ ਅਤੇ ਵਿਸ਼ੇਸ਼ ਕਰ ਐੱਨ.ਪੀ.ਕੇ ਖਾਦ ਦੇ ਰੇਟਾਂ ’ਚ ਗਿਆਰਾਂ ਸੌ ਰੁਪਏ ਦੇ ਨਾਜਾਇਜ਼ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਹਾਜ਼ਰ ਸਮੂਹ ਮੈਂਬਰਾਂ ਨੇ ਇਕ ਸਤੰਬਰ ਨੂੰ ਚੰਡੀਗੜ੍ਹ ਵਿਖੇ ਟਰਾਲੀ ਰਾਹੀਂ ਪੁੱਜਣ ਦਾ ਫ਼ੈਸਲਾ ਕੀਤਾ। ਮੀਟਿੰਗ ’ਚ ਬਲਵੰਤ ਸਿੰਘ ਬਲੰਤੀ, ਗੁਰਬਚਨ ਸਿੰਘ ਧਾਲੀਵਾਲ, ਸਰਬਜੀਤ ਸਿੰਘ ਜੀਤਾ ਖਹਿਰਾ, ਮੀਤ ਪ੍ਰਧਾਨ ਵੀਰ ਸਿੰਘ ਖਹਿਰਾ, ਅਮਰਜੀਤ ਸਿੰਘ ਮਲੂਕਾ, ਭੁਪਿੰਦਰ ਸਿੰਘ, ਗੁਰਦਿਆਲ ਸਿੰ ਘ, ਪ੍ਰੀਤਮ ਸਿੰਘ ਭੰਗੜ, ਦਰਸ਼ਨ ਸਿੰਘ ਦਰਸ਼ੀ, ਚਮਕੌਰ ਸਿੰਘ ਧਾਲੀਵਾਲ, ਕਮਲ ਸਿੰਘ ਧਾਲੀਵਾਲ, ਨੰਬਰਦਾਰ ਚਰਨ ਸਿੰਘ, ਨਿਰਮਲ ਸਿੰਘ ਧਾਲੀਵਾਲ, ਕਰਨੈਲ ਸਿੰਘ ਸਿੱਧੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਮੀਟਿੰਗ ਮੁਲਤਵੀ ਕਰਨ ’ਤੇ ਮੁਲਾਜ਼ਮ ਭੜਕੇ ਪਾਵਰਕਾਮ ਮੰਡਲ ਲਲਤੋਂ ਕਲਾਂ ਵਿਖੇ ਕੀਤੀ ਰੋਸ ਰੈਲੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਬਾਬਾ ਬਕਾਲਾ ਰੈਲੀ ਇਤਿਹਾਸਕ ਹੋ ਨਿੱਬੜੀ-ਹਾਂਸ, ਭੁਮਾਲ
Ad Position 24