28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਖੇਡ ਦਿਵਸ ’ਤੇ ਪ੍ਰਧਾਨ ਮੰਤਰੀ ਨੇ ਵੀਡਿਓ ਰਾਹੀਂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ

ਮੁੱਲਾਂਪੁਰ-ਦਾਖਾ, 27 ਅਗਸਤ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਕਾਲਜ ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ ਦੀ ਅਗਵਾਈ ਹੇਠ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਵਸ ਮੌਕੇ ‘ਰਾਸ਼ਟਰੀ ਖੇਡ ਦਿਵਸ’ ਨੂੰ ਸਮਰਪਿਤ ਖੇਲੋ ਇੰਡੀਆ ਸੰਵਾਦ: ਖੇਲ ਕੀ ਬਾਤ ਪੀ. ਐੱਮ.

Ad Position 21
No active advertisement
ਅਜੀਤ ਡੈਸਕ 28-08-2026
ਮੁੱਲਾਂਪੁਰ-ਦਾਖਾ, 27 ਅਗਸਤ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਕਾਲਜ ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ ਦੀ ਅਗਵਾਈ ਹੇਠ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਵਸ ਮੌਕੇ ‘ਰਾਸ਼ਟਰੀ ਖੇਡ ਦਿਵਸ’ ਨੂੰ ਸਮਰਪਿਤ ਖੇਲੋ ਇੰਡੀਆ ਸੰਵਾਦ: ਖੇਲ ਕੀ ਬਾਤ ਪੀ.ਐੱਮ. ਮੋਦੀ ਕੇ ਸਾਥ” ਪ੍ਰੋਗਰਾਮ ਕਰਵਾਇਆ ਗਿਆ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ ‘ਮੇਰਾ ਯੁਵਾ ਭਾਰਤ’ ਵਲੋਂ ‘ਵਿਕਸਿਤ ਭਾਰਤ ਸੰਕਲਪ ਅਭਿਆਨ ਲਈ ਨਸ਼ਾ ਮੁਕਤ ਯੁਵਾ’ ਵਿਸ਼ੇ ਉੱਪਰ ਕਰਵਾਏ ਇਸ ਸਮਾਗਮ ਸਮੇਂ ਵੀਡਿਓ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਚੇਚਾ ਪਹੁੰਚੇ ਅੰਤਰਰਾਸ਼ਟਰੀ ਰੋਇੰਗ ਖਿਡਾਰੀ, ਕੌਮੀ ਕੋਚ ਗੁਰਮੇਲ ਸਿੰਘ ਵਿਦਿਆਰਥੀਆਂ ਨੂੰ ਸੰਬੋਧਨ ਸਮੇਂ ਕਿਹਾ ਕਿ ਸਾਡੇ ਸਮਾਜ ਨੂੰ ਅੱਜ ਨਸ਼ਿਆਂ ਦੇ ਕੋਹੜ ਨੇ ਘੇਰਿਆ ਹੋਇਆ ਹੈ, ਜੋ ਸਾਡੇ ਨੌਜਵਾਨਾਂ ਦੀ ਜਿੰਦਗੀ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਬਰਬਾਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਇਸ ਹਨੇਰੇ ਨੂੰ ਸਿਰਫ਼ ਖੇਡਾਂ ਦਾ ਚਾਨਣ ਹੀ ਖ਼ਤਮ ਕਰ ਸਕਦਾ ਹੈ, ਖੇਡਾਂ ਸਾਨੂੰ ਜ਼ਿੰਦਗੀ ਜਿਊਣਾ ਸਿਖਾਉਂਦੀਆਂ ਹਨ, ਜਦੋਂ ਤੁਸੀਂ ਮੈਦਾਨ ਵਿੱਚ ਉਤਰਦੇ ਹੋ ਤਾਂ ਤੁਹਾਡਾ ਸਰੀਰ ਅਤੇ ਦਿਮਾਗ ਦੋਵੇਂ ਮਜ਼ਬੂਤ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਆਪਣੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਗਾਇਆ ਜਾਵੇ। ਪ੍ਰਿੰਸੀਪਲ ਡਾ.ਸੰਦੀਪ ਕਟਾਰੀਆ ਵਲੋਂ ਐੱਨ.ਐੱਸ.ਐੱਸ. ਰੀਜਨਲ ਡਾਇਰੈਕਟਰ ਜੈ ਭਗਵਾਨ, ਸਟੇਟ ਐੱਨ.ਐੱਸ.ਐੱਸ. ਅਫ਼ਸਰ ਰੁਪਿੰਦਰ ਕੌਰ ਦਾ ਧੰਨਵਾਦ ਕੀਤਾ, ਜਿੰਨ੍ਹਾਂ ਜ਼ਿਲ੍ਹੇ ਵਿਚੋਂ ਇਸ ਅਹਿਮ ਪ੍ਰੋਗਰਾਮ ਲਈ ਜੀ.ਟੀ.ਬੀ. ਨੈਸ਼ਨਲ ਕਾਲਜ ਦੀ ਚੋਣ ਕੀਤੀ। ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਵਲੋਂ ਇਸ ਸਫ਼ਲ ਸਮਾਗਮ ਅਤੇ ਖੇਡ ਦਿਵਸ ਦੀਆਂ ਕਾਲਜ ਸਟਾਫ਼, ਵਲੰਟੀਅਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਮਾਗਮ ਦੀ ਸਫ਼ਲਤਾ ਲਈ ਡਾ: ਪਰਵੀਨ ਲਤਾ, ਡਾ. ਜਸਵਿੰਦਰ ਸਿੰਘ, ਪ੍ਰੋ. ਤੇਜਿੰਦਰਪਾਲ ਕੌਰ, ਪ੍ਰੋ. ਹਰਮਿੰਦਰ ਸਿੰਘ ਹੋਰਨਾਂ ਦਾ ਭਰਵਾਂ ਸਹਿਯੋਗ ਰਿਹਾ। ਮੰਚ ਸੰਚਾਲਨ ਦੀ ਭੂਮਿਕਾ ਜੀ.ਟੀ.ਬੀ. ਨੈਸ਼ਨਲ ਕਾਲਜ ਵਿਦਿਆਰਥਣ ਜਸਮੀਨ ਕੌਰ ਅਤੇ ਮੇਰਾ ਯੁਵਾ ਭਾਰਤ (ਲੁਧਿਆਣਾ) ਟੀਮ ਮੈਂਬਰਾਂ ਸ਼ਾਲਿਨੀ ਸਾਹਨੀ, ਆਂਚਲ ਰਾਵਤ, ਰਾਹੁਲ ਗੁਪਤਾ ਨੇ ਬਾਖੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਦੇ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਗਟਾਇਆ ਅਗਲੀ ਖ਼ਬਰ ਦੀ ਹਾਂਸ ਕਲਾਂ ਦੁੱਧ ਉਤਪਾਦਕ ਸਹਿਕਾਰੀ ਸਭਾ (ਲਿਮਿ:) ਦੀ ਪ੍ਰਬੰਧਕੀ ਕਮੇਟੀ ਦੇ ਕੁਲਵੰਤ ਸਿੰਘ ਪ੍ਰਧਾਨ ਅਤੇ ਗੁਰਪ੍ਰੀਤ ਸਿ...
Ad Position 24